ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦਾ ਐਲਾਨ
04 ਅਗਸਤ ਤੋਂ ਕੱਚੇ ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਵਣ ਭਵਨ ਮੌਹਾਲੀ ਵਿੱਚ ਕਰਨਗੇ ਪ੍ਰਦਰਸ਼ਨ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲ਼ੀਆ), 31 ਜੁਲਾਈ:


ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ (1406/22ਬੀ) ਚੰਡੀਗੜ੍ਹ ਨਾਲ ਸਬੰਧਤ ਹੱਕ ਸੱਚ ਦੀ ਲੜਾਈ ਲੜਨ ਵਾਲੀ ਇਕੋ-ਇਕ ਸਿਰਮੌੌਰ ਜੱਥੇਬੰਦੀ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਸੁਬਾਈ ਵਿਤ ਸੱਕਤਰ ਸ੍ਰੀ ਸ਼ਿਵ ਕੁਮਾਰ ਰੋਪੜ ਅਤੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ ਚੇਅਰਮੈਨ ਵਿਰਸਾ ਸਿੰਘ ਅੰਮਿ੍ਰਤਸਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਕਾਮਿਆਂ ਤੇ ਡਰਇਵਰਾਂ ਨੂੰ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਮੌਕੇ ਦੀਆਂ ਸਰਕਾਰਾਂ ਜਿਵੇਂ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰ ਨੇ ਸਿਰਫ ਲਾਰਿਆਂ ਵਿਚ ਰੱਖਿਆ ਹੈ, ਸੰਘਰਸ਼ਾਂ ਸਦਕਾ ਜੇਕਰ ਕੋਈ ਸਰਕਾਰ ਪੱਕਾ ਕਰਨ ਦੀ ਨੀਤੀ ਬਣਾਉਂਦੀ ਹੈ ਤਾਂ ਅਗਲੀ ਸਰਕਾਰ ਇਹ ਕਹਿ ਕੇ ਰੋਕ ਦਿੰਦੀ ਹੈ ਕਿ ਅਸੀਂ ਉਸ ਤੋਂ ਵਧੀਆ ਨੀਤੀ ਬਣਾਵਾਂਗੇ।
ਜਸਵਿੰਦਰ ਸਿੰਘ ਸੌਜਾ ਬਲਵੀਰ ਚੀਮਾ ਤਰਨਤਾਰਨ, ਸਤਿਨਾਮ ਸਿੰਘ ਸੰਗਰੂਰ, ਪਵਨ ਹੁਸ਼ਿਆਰਪੁਰ, ਸੱਤ ਨਰੈਣ ਮਾਨਸਾ ਅਤੇ ਸੁਖਦੇਵ ਸਿੰਘ ਜਲੰਧਰ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਸੀ ਪਰ ਆਮ ਆਦਮੀ ਕਹਾਉਣ ਵਾਲੇ ਮੁੱਖ ਮੰਤਰੀ ਵੀ ਉਹਨਾਂ ਅਕਾਲੀ ਭਾਜਪਾ ਤੇ ਕਾਂਗਰਸ ਦੀ ਨੀਤੀ ਅਪਣਾਉਣ ਲੱਗਿਆ ਹੋਇਆ ਹੈ। ਪੰਜਾਬ ਦੇ ਵਿਭਾਗਾਂ ਵਿਚ ਕੱਚੇ ਕਾਮਿਆਂ ਨੂੰ ਸਿਰਫ ਫਲੈਕਸ ਬੋਰਡ ਤੇ ਹੀ ਪੱਕਿਆਂ ਕੀਤਾ ਇੱਕ ਵੀ ਕਾਮਾ ਪੱਕਿਆ ਨਹੀ ਕੀਤਾ।
ਦਰਸ਼ਨ ਲੁਧਿਆਣਾ, ਰਵੀ ਕਾਂਤ ਰੋਪੜ, ਸ਼ੇਰ ਸਿੰਘ ਸਰਹਿੰਦ, ਕੇਵਲ ਗੜਸ਼ੰਕਰ, ਸੁਲੱਖਣ ਸਿੰਘ ਮੌਹਾਲੀ, ਜਸਵਿੰਦਰ ਸਿੰਘ ਸੰਗਰੂਰ ਅਤੇ ਛੱਤ ਬੀੜ ਚਿੜੀਆਂ ਤੋਂ ਅਮਨਦੀਪ ਸਿੰਘ ਨੇ ਕਿਹਾ ਕਿ ਜੰਗਲਾਤ ਮੰਤਰੀ ਨਾਲ ਜੱਥੇਬੰਦੀ ਦੀਆਂ ਅਨੇਕਾਂ ਮੀਟਿੰਗਾਂ ਜਿਵੇ ਮਿੱਤੀ 27 ਜੁਲਾਈ 2022 ਤੇ 13ਫਰਵਰੀ 2023 ਤੇ 16ਮਈ 2023 ਤੇ 22 ਜੂਨ ਨੂੰ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮਿੱਤੀ 7 ਸਤੰਬਰ 2022 ਤੇ 10 ਅਪਰੈਲ 2023 ਅਤੇ 3 ਮਈ 2023 ਅਤੇ ਹੋਰ ਬਹੁਤ ਮੀਟਿੰਗਾਂ ਹੋ ਚੁੱਕੀਆਂ ਪਰ ਮੰਤਰੀ ਵਲੋਂ ਅਤੇ ਵਣ ਅਧਿਕਾਰੀਆਂ ਵਲੋ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਮੀਟਿੰਗ ਵਿੱਚ ਮੰਨੀਆਂ ਜਾਂਦਾ ਪਰ ਲਾਗੂ ਨਹੀਂ ਕੀਤੀਆਂ ਜਾਂਦੀਆਂ ਅਤੇ ਵਣ ਵਿਭਾਗ ਦੇ ਮੁਖੀ ਨੂੰ ਇੱਕ ਮਹੀਨੇ ਤੋਂ ਜੰਥੇਬੰਦੀ ਮੀਟਿੰਗ ਦੇ ਸਮੇਂ ਦੀ ਮੰਗ ਕਰਦੀ ਆ ਰਹੀ ਹੈ ਪਰ ਮੀਟਿੰਗ ਦਾ ਸਮਾਂ ਨਾ ਦੇਣ ਕਰਕੇ ਜਥੇਬੰਦੀ ਚ ਭਾਰੀ ਰੋਸ ਹੈ।
ਇਸ ਕਰਕੇ ਜੱਥੇਬੰਦੀ ਵਿਚ ਰੋਸ ਹੈ ਕਿ ਕੱਚੇ ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਅਤੇ ਹੋਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਆਉਣ ਵਾਲੀ 4 ਅਗਸਤ ਨੂੰ ਵਣ ਭਵਨ ਦਫ਼ਤਰ ਮੌਹਾਲੀ ਵਿੱਚ ਰੋਸ ਰੈਲੀ ਕਰਨਗੇ। ਜਸਪਾਲ ਸਿੰਘ, ਮਨਜੀਤ ਸਿੰਘ ਹਰੀਕੇ ਪੱਤਣ, ਮਲਕੀਤ ਸਿੰਘ ਮੁਕਤਸਰ, ਲਛਮਣ ਸਿੰਘ, ਬਲਰਾਜ ਸਿੰਘ ਪਠਾਨਕੋਟ ਨੇ ਕਿਹਾ ਕੀ ਪੰਜਾਬ ਸਰਕਾਰ ਨੂੰ ਜਲਦੀ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰੇ ਤਾਂ ਕਿ ਕੱਚੇ ਕਾਮਿਆਂ ਦੇ ਪਰਿਵਾਰਾਂ ਦਾ ਵਧੀਆ ਪਾਲਣ ਪੋਸ਼ਣ ਕਰ ਸਕਣ।

