ਸਕੱਤਰੇਤ ਦੇ ਮੁਲਾਜ਼ਮ ਆਗੂਆਂ ਵੱਲੋਂ ਸੀ.ਆਈ.ਐਸ.ਐਫ ਦੇ ਜਵਾਨ ਸ੍ਰੀ ਤਰਜਿੰਦਰ ਸਿੰਘ ਸਨਮਾਨਿਤ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਜੁਲਾਈ:
ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ (ਜੱਗ ਜਿਉਂਦਿਆਂ ਦੇ ਮੇਲੇ) ਅਤੇ ਸਕੱਤਰੇਤ ਇੰਪਲਾਈਜ਼ ਕਲੱਬ ਵੱਲੋਂ ਸਹਿਯੋਗੀ ਮੈਂਬਰ ਸ ਤਰਜਿੰਦਰ ਸਿੰਘ ਸੀ.ਆਈ.ਐਸ.ਐਫ ਦੇ ਜਵਾਨ ਜੋ ਕਿ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਸਨ ਅਤੇ ਜਿਨ੍ਹਾਂ ਨੇ ਆਪਣੀ ਸਵੈ-ਇੱਛਾ ਨਾਲ ਸਰਕਾਰੀ ਨੌਕਰੀ ਤੋ ਰਿਟਾਇਰਮੈਂਟ ਲਈ ਹੈ, ਦੇ ਨਾਲ ਆਪਣੀਆਂ ਖੁਸ਼ੀਆ ਸਾਂਝੀਆਂ ਕੀਤੀਆਂ ਗਈਆਂ।
ਇਸ ਮੌਕੇ ਮੁੱਖ ਸਰਪ੍ਰਸਤ ਪਰਮਦੀਪ ਸਿੰਘ ਭਬਾਤ, ਜਸਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਝੱਜ, ਕਮਲ ਸ਼ਰਮਾ, ਗੁਰਵਿੰਦਰ ਸਿੰਘ ਬੈਦਵਾਨ ਅਤੇ ਸੰਦੀਪ ਕੰਬੋਜ ਹਾਜ਼ਰ ਸਨ। ਉਨ੍ਹਾਂ ਸ੍ਰੀ ਤਰਜਿੰਦਰ ਸਿੰਘ ਵੱਲੋਂ ਸਰਕਾਰੀ ਨੌਕਰੀ ਦੌਰਾਨ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਜੋ ਸਲਾਹੁਣਯੋਗ ਰਾਬਤਾ ਕਾਇਮ ਕਰਕੇ ਰੱਖਿਆ ਗਿਆ, ਉਸ ਦੀ ਭਰਪੂਰ ਸ਼ਲਾਘਾ ਕੀਤੀ ਗਈ ਕਿ ਉਹ ਸਮਾਜ ਸੇਵਾ ਦੇ ਕਾਰਜ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਂਦੇ ਰਹੇ ਹਨ। ਇਸ ਦੌਰਾਨ ਸ੍ਰੀ ਤਰਜਿੰਦਰ ਸਿੰਘ ਦੇ ਪਿਤਾ ਸ੍ਰੀ ਦਾਰਾ ਸਿੰਘ ਅਤੇ ਸੀ.ਆਈ.ਐਸ.ਐਫ ਦੇ ਡਿਪਟੀ ਕਮਾਡੈਟ ਪਰਮਜੀਤ ਸਿੰਘ ਵੀ ਵਿਸੇਸ਼ ਤੌਰ ਤੇ ਹਾਜਰ ਸਨ।