ਨਵਾਂ ਗਾਉਂ, ਜ਼ਿਲ੍ਹਾ ਮੋਹਾਲ਼ੀ ਦੇ ਗਰੀਬ ਲੋੜਵੰਦ ਪਰਿਵਾਰ ਦੀ ਘਰੇਲੂ ਸਾਮਾਨ (ਕਰਿਆਨਾ) ਦੇ ਕੇ ਕੀਤੀ ਗਈ ਸਹਾਇਤਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 04 ਅਗਸਤ:


ਪਰਮ ਸੇਵਾ ਵੈਲਫੇਅਰ ਸੋਸਾਇਟੀ (ਰਜਿ.) ਖਰੜ ਦੀ ਸਰਗਰਮ ਮੈਂਬਰ ਸ਼ੀਮਤੀ ਆਰਤੀ ਸਹਿਗਲ ਦੇ ਧਿਆਨ ਵਿੱਚ ਆਉਣ ਤੇ ਸੋਸਾਇਟੀ ਵੱਲੋਂ ਨਵਾਂ ਗਾਉਂ, ਜ਼ਿਲ੍ਹਾ ਮੋਹਾਲ਼ੀ ਦੇ ਗਰੀਬ ਲੋੜਵੰਦ ਪਰਿਵਾਰ ਦੀ ਘਰੇਲੂ ਸਾਮਾਨ (ਕਰਿਆਨਾ) ਆਦਿ ਦੇ ਕੇ ਸਹਾਇਤਾ ਕੀਤੀ। ਇਹ ਪਰਿਵਾਰ ਸ੍ਰੀ ਬ੍ਰਿਜ ਲਾਲ, ਜਿਸ ਦਾ ਮੁਖੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੇ ਹਨ ਅਤੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਪਰਿਵਾਰ ਵੱਲੋਂ ਸੋਸਾਇਟੀ ਦੇ ਇਸ ਨੇਕ ਕੰਮ ਦੇ ਇਵਜ਼ ਵਿੱਚ ਦਿਲੋਂ ਸਰਾਹਨਾ ਕੀਤੀ ਗਈ।
ਸੋਸਾਇਟੀ ਦੇ ਪ੍ਰਧਾਨ ਸ੍ਰੀ ਸੋਮ ਨਾਥ ਭੱਟ ਅਤੇ ਸਮੂਹ ਮੈਂਬਰਾਂ ਜੋ ਕਿ ਇਸ ਨੇਕ ਕੰਮ ਵਿੱਚ ਸੋਸਾਇਟੀ ਦਾ ਹਰ ਸਮੇਂ ਸਾਥ ਦਿੰਦੇ ਹਨ, ਜਿਨ੍ਹਾਂ ਵਿੱਚ ਡਾ. ਸੰਤ ਸੁਰਿੰਦਰਪਾਲ ਸਿੰਘ, ਨਿਰਮਲ ਸਿੰਘ, ਸੁਰਜੀਤ ਸੁਮਨ, ਲਖਵੀਰ ਸਿੰਘ, ਮਲਕੀਤ ਸਿੰਘ ਰੰਗੀ, ਮਾਸਟਰ ਰਵਿੰਦਰ, ਸਮਰੱਥ ਸਿੰਘ, ਓਮ ਪ੍ਰਕਾਸ਼ ਥਾਂਪਰ, ਵੇਦ ਪ੍ਰਕਾਸ਼ ਥਾਪਰ, ਹਰਬੰਸ ਸਿੰਘ, ਸੁਦੇਸ਼ ਕੁਮਾਰ, ਸੁਨੀਲ ਕੁਮਾਰ, ਅਮਰੀਕ ਸਿੰਘ, ਸੁਰਿੰਦਰਪਾਲ ਸਿੰਘ, ਅਨਿਲ ਕੁਮਾਰ, ਅਸ਼ੀਸ਼ ਕੁਮਾਰ, ਨਰੇਸ਼ ਕੁਮਾਰ, ਸੁਰਜੀਤ ਮੰਡ, ਮਾਸਟਰ ਲਛਮਣ ਸਿੰਘ, ਵਲਾਇਤੀ ਰਾਮ, ਰਮੇਸ਼ ਚੰਦਰ ਭੱਲਾ ਤੋਂ ਇਲਾਵਾ ਸੋਸਾਇਟੀ ਦੀਾਂ ਔਰਤ ਮੈਂਬਰ ਵੀ ਇਸ ਨੇਕ ਕਾਰਜ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦੀਆਂ ਹਨ।

