www.sursaanjh.com > ਚੰਡੀਗੜ੍ਹ/ਹਰਿਆਣਾ > ਸਿਆਲਬਾ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆ

ਸਿਆਲਬਾ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆ

ਸਿਆਲਬਾ ਸਕੂਲ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆ
ਚੰਡੀਗੜ੍ਹ  3 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਬਲਾਕ ਮਾਜਰੀ ਦੇ ਪਿੰਡ ਸਿਆਲਬਾ- ਫਤਿਹਪੁਰ  ਵਿਖੇ ਸਥਿਤ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੋ ਦਹਾਕੇ ਸੇਵਾਵਾਂ ਦੇ ਚੁੱਕੀ ਪ੍ਰਿਸੀਪਲ ਕਾਂਤਾ ਵਾਲੀਆ ਵੱਲੋਂ ਜਰੂਰਤਮੰਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਸਮਾਨ ਤੇ ਆਰਥਿਕ ਮਦਦ ਦਿੱਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਬੀਬਾ ਅਨਮੇਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਰਾਜ਼ਰ ਸਨ। ਪ੍ਰਿੰਸੀਪਲ ਆਤਮਜੀਤ ਸਿੰਘ ਮਾਨ ਨੇ ਦੱਸਿਆ ਕਿ ਮੈਡਮ ਕਾਂਤਾ ਵਾਲੀਆ ਤੇ ਉਨ੍ਹਾਂ ਦੇ ਸਪੁੱਤਰ ਵੀਰ ਆਹਲੂਵਾਲੀਆ ਤੇ ਹਨੀ ਆਹਲੂਵਾਲੀਆ ਵੱਲੋਂ ਸਕੂਲ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਾਇਕਲ ਵਰਦੀਆਂ ਕਾਪੀਆਂ ਕਿਤਾਬਾਂ ਸਪੇਰਟਸ ਕਿੱਟਾਂ ਬੂਟ ਜੁਰਾਬਾਂ ਤੇ ਕਈਂ ਵਿਦਿਆਰਥੀਆਂ ਦੀ ਸਾਲ ਭਰ ਦੀ ਫੀਸ ਵੀ ਨਕਦ ਦਿਤੀ ਗਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਦੇ ਪਿਤਾ ਜੋਧਾ ਸਿੰਘ ਮਾਨ ਨੇ ਐਨਆਰਆਈ ਆਹਲੂਵਾਲੀਆ ਪਰਿਵਾਰ  ਦੇ ਇਸ ਉੱਦਮ ਦੀ ਪ੍ਰਸੰਸਾ  ਕਰਦਿਆਂ ਕਿਹਾ ਕਿ ਆਹਲੂਵਾਲੀਆਂ ਪਰਿਵਾਰ ਦੀ ਤਰਾਂ ਹੋਰ ਐਨਆਰਆਈ ਵੀ ਆਪਣੇ ਪਿੰਡਾਂ ਵਿਚ ਜ਼ਰੂਰਤਮੰਦ ਪਰਿਵਾਰਾਂ ਤੇ ਵਿਦਿਆਰਥੀਆਂ ਦੀ ਥੋੜੀ ਥੋੜੀ ਮਦਦ ਕਰਨ ਤਾਂ ਕਿਸੇ ਹੋਣਹਾਰ ਵਿਦਿਆਰਥੀ ਆਪਣੇ ਸੁਪਨਿਆਂ ਦੀ ਮੰਜਿਲ ਪਾਕੇ ਸਮਾਜ ਨੂੰ ਆਪਣਾ ਨਿੱਗਰ ਯੋਗਦਾਨ ਦੇ ਸਕਦਾ ਹੈ। ਇਸ ਮੌਕੇ ਸ. ਮਾਨ ਨੇ ਸਕੂਲ ਵਿਚ ‘ਨੋਨ ਟੀਚਿੰਗ ਸਟਾਫ ਦੀ ਘਾਟ ਜਲਦ ਪੂਰੀ ਕਰਨ ਅਤੇ ਚਾਰਦੀਵਾਰੀ ਜਲਦ ਤੋਂ ਜਲਦ ਬਣਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਕਿੱਕ ਬਾਕਸਿੰਗ ਵਿੱਚ ਨੈਸ਼ਨਲ ਚੈਂਪੀਅਨਸਿਪ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਸਕੂਲ ਦੀ ਵਿਦਿਆਰਥਣ ਮਨੀਸ਼ਾ ਰਾਣੀ ਨੂੰ ਵੀ ਨਕਦ ਮਾਲੀ ਸਹਾਇਤਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਡਮ ਕਾਂਤਾਂ ਵਾਲੀਆ ਤੇ ਉਨ੍ਹਾਂ ਦੇ ਸਮਾਜ ਸੇਵੀ ਪੁੱਤਰ ਵੀਰ ਆਹਲੂਵਾਲੀਆ ਐਡਵੋਕੇਟ ਹਨੀ ਆਹਲੂਵਾਲੀਆ ਦਾ ਸਿਰੋਪਾਉ ਪਾਕੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਚੇਅਰਮੈਨ ਹਾਕਮ ਸਿੰਘ, ਚੇਅਰਮੈਨ ਹਰੀਸ਼ ਰਾਣਾ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਦਿਨੇਸ਼ ਕੁਮਾਰ,  ਮਨੀਸ਼ ਗੌਤਮ ਮਾਜਰੀ, ਅਜਾਇਬ ਸਿੰਘ, ਜਸਵੀਰ ਸਿਆਲਬਾ ਸਰਪੰਚ ਕੁਲਦੀਪ ਸਿੰਘ, ਸਰਪੰਚ ਡਿਪਲ ਰਾਠੌਰ ਫਹਿਤਪੁਰ, ਜਗਤਾਰ ਸਿੰਘ ਖਿਜ਼ਰਾਬਾਦ ਅਤੇ ਸੰਪਾਦਕ ਰਣਜੀਤ ਕਾਕਾ ਵੀ ਰਾਜ਼ਰ ਸਨ।

Leave a Reply

Your email address will not be published. Required fields are marked *