ਪੀ.ਵੀ.ਆਰ. ਵਿਖੇ ਫਿਲਮ ਜੱਟੂ ਨਿਖੱਟੂ ਦਾ ਪ੍ਰੀਮੀਅਰ ਸ਼ੋਅ – ਗੁਰ ਰੰਧਾਵਾ
ਫਿਲਮ ਇੰਡਸਟਰੀ ਅਤੇ ਰੰਗਮੰਚ ਦੇ ਬਿਹਤਰੀਨ ਕਲਾਕਾਰਾਂ ਨੇ ਇਸ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਈ
ਨਿਰਮਾਤਾ ਮਨਮੋਹਨ ਸਿੰਘ ਵੱਲੋਂ ਲਿਖੀ ਗਈ ਫਿਲਮ ਦੀ ਕਹਾਣੀ


ਅੰਮਿਤਸਰ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਗਸਤ:
ਪੀ.ਵੀ.ਆਰ ਵਿੱਚ ਨਵੀਂ ਬਣੀ ਫਿਲਮ ਜੱਟੂ ਨਿਖੱਟੂ ਦੇ ਪ੍ਰੀਮੀਅਰ ਮੌਕੇ ਇਸ ਫਿਲਮ ਦੇ ਕਲਕਾਰ ਹਾਜ਼ਰ ਹੋਏ ਜਿਨ੍ਹਾਂ ਵਿੱਚ ਰੀਵਾ ਦਰਿਆ ਵੀ ਸ਼ਾਮਿਲ ਸਨ। ਫਿਲਮ ਦੀ ਕਹਾਣੀ ਫਿਲਮ ਨਿਰਮਾਤਾ ਮਨਮੋਹਨ ਸਿੰਘ ਭਾਅ ਜੀ ਵੱਲੋਂ ਖੁਦ ਲਿਖੀ ਗਈ ਹੈ। ਇਸ ਫਿਲਮ ਦਾ ਨਿਰਦੇਸ਼ਨ ਮਨਜੋਤ ਸਿੰਘ ਵੱਲੋਂ ਦਿੱਤਾ ਗਿਆ ਹੈ।
ਪੰਜਾਬੀ ਸਕਰੀਨ ਮੈਗਜ਼ੀਨ ਦੇ ਮੁੱਖ ਸੰਪਾਦਕ ਦਲਜੀਤ ਸਿੰਘ ਦੇ ਪੁੱਤਰ ਮੇਨ ਲੀਡ ਤੇ ਹਰਵਿੰਦਰ ਸਿੰਘ ਔਜਲਾ, ਦਿਵਜੋਤ ਕੌਰ ਹਨ। ਵਰਨਣਯੋਗ ਹੈ ਕਿ ਫਿਲਮ ਇੰਡਸਟਰੀ ਅਤੇ ਰੰਗਮੰਚ ਦੇ ਬਿਹਤਰੀਨ ਕਲਾਕਾਰਾਂ ਵੱਲੋਂ ਇਸ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ। ਹੁਣ ਇਹ ਫਿਲਮ ਜੱਟੂ ਨਿਖੱਟੂ ਚੌਪਾਲ ਤੇ ਵੀ ਵੇਖੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਲਾਈਨ ਪ੍ਰੋਡਿਊਸਰ ਗੁਰ ਰੰਧਾਵਾ ਹਨ।

