ਕਨੇਡਾ ਦੀ ਧਰਤੀ ਤੇ ਹੋਇਆ ਯਾਦਗਾਰੀ ਸਭਿਆਚਾਰ ਮੇਲਾ
ਚੰਡੀਗੜ੍ਹ 24 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਅਗਸਤ ਮੋਨਟਰੀਅਲ ਕੈਨੇਡਾ ਦੇ ਪਾਰਕ ਇਲਾਕੇ ਵਿੱਚ ਭਾਰਤ ਦੀ ਆਜ਼ਾਦੀ ਦੇ ਸਬੰਧ ਵਿੱਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੇ ਪ੍ਰਬੰਧਕ ਨਸੀਰ , ਨਰਿੰਦਰ ਭੋਲਾ, ਪੱਪੂ ਰੰਧਾਵਾ, ਨਰਿੰਦਰ ਬਾਵਾ, ਮੋਹਨ ਸੰਧੂ ਵੱਲੋ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਕਲਾਕਾਰਾਂ ਵੱਲੋਂ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ। ਅੰਤ ਵਿੱਚ ਪੰਜਾਬੀ ਕਲਾਕਾਰਾਂ ਤੇਜੀ ਸੰਧੂ, ਪਰਦੀਪ ਸੂਬਾ ਅਤੇ ਲਖਵੀਰ ਲੱਖਾ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ।
ਨਰਿੰਦਰ ਬਾਵਾ ਚਨਾਲੋਂ (ਕੁਰਾਲੀ) ਵੱਲੋਂ ਪੰਜਾਬ ਤੋਂ ਸੱਦੇ ਲੋਕ ਗਾਇਕ ਲਖਵੀਰ ਲੱਖਾ ਵੱਲੋਂ ਆਪਣੇ ਪ੍ਰਸਿੱਧ ਗੀਤ ਭੰਗੜਾ ਪਿਆਰ ਦਾ, ਲਾਲ ਪਰੀ , ਦਿਲ ਦਾ ਬੂਹਾ ਖੋਲ ਦੇ ਨੀ ਤੇਰੇ ਦਿਲ ਵਿੱਚ ਵੱਸਣਾ ਆਦਿ ਗਾ ਕੇ ਮੇਲੇ ਨੂੰ ਸਿਖਰ ਤੇ ਪਹੁੰਚਾ ਦਿੱਤਾ। ਲਖਵੀਰ ਲੱਖੇ ਵੱਲੋ ਸਵਰਗੀ ਸੁਰਿੰਦਰ ਛਿੰਦਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਜੱਗਾ ਸੂਰਮਾ ਦੀ ਗਾਥਾ ਪੇਸ਼ ਕੀਤੀ ਜੋ ਲੋਕਾਂ ਵੱਲੋਂ ਪਸੰਦ ਕੀਤੀ ਗਈ।

