ਕਿਉਂ ਦੁਨੀਆ ਚੰਦ ‘ਤੇ ਜਾਣ ਵੱਲ ਆਕਰਸ਼ਿਤ ਹੈ?
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲ਼ੀਆ), 24 ਅਗਸਤ:
ਕਿਉਂ ਦੁਨੀਆ ਚੰਦ ‘ਤੇ ਜਾਣ ਵੱਲ ਆਕਰਸ਼ਿਤ ਹੈ? ਸਾਇੰਸ ਫਰਿਕਸ਼ਨ ਭਾਰਤ ਦਾ ਇਹ ਤੀਸਰਾ ਚੰਦ ਮਿਸ਼ਨ ਸੀ ਜੋ ਕਾਮਯਾਬ ਰਹਿਆ ਪਰ ਬਹੁਤ ਸਵਾਲ ਹੁੰਦੇ ਕੇ ਚੰਦ ਤੇ ਐਨਾ ਪੈਸਾ ਲਾਉਣ ਜਾ ਖੋਜ ਕਰਨ ਦੀ ਕੀ ਲੋੜ ਹੈ, ਕੀ ਹੈ ਅਜਿਹਾ ਚੰਦ ਉੱਪਰ?


ਅਸਲ ਵਿਚ ਦੁਨੀਆ ਪਰਦੂਸ਼ਣ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਚੰਦ ਉਪਰ 10 ਲੱਖ ਟਨ ਹੀਲੀਅਮ 3 ਭਰੀ ਪਈ ਹੈ ਜੋ ਧਰਤੀ ਉੱਪਰ ਨਾਂਹ ਦੇ ਬਰਾਬਰ ਹੈ। ਹੀਲੀਅਮ 3 ਇਕ ਅਜਿਹੀ ਗੈਸ ਹੈ ਜੋ ਯੂਰੇਨੀਅਮ ਅਤੇ ਪਲੁਟੋਨੀਅਮ ਦਾ ਇਕ ਪਰਦੂਸ਼ਣ ਫਰੀ ਬਦਲ ਹੈ। ਦੁਨੀਆ ਵਿਚ ਕੋਲੇ ਵਾਲੇ ਬਿਜਲੀ ਘਰਾਂ ਨੂੰ ਬੰਦ ਕਰਕੇ ਪਰਮਾਣੂ ਰੀਐਕਟਰ ਬੇਸ ਬਿਜਲੀ ਘਰਾਂ ਦੇ ਨਿਰਮਾਣ ਦੀ ਗੱਲ ਹੋ ਰਹੀ ਹੈ, ਜਿਸ ਵਿਚ ਪੈਰਿਸ ਕਲਾਈਮੇਟ ਐਕਾਰਡ ਵੀ ਸ਼ਾਮਿਲ ਹੈ। ਕਾਰਬਨ ਡਾਈਆਕਸਾਈਡ ਅਤੇ ਕਲੋਰੋਫਲੋਰੋ ਕਾਰਬਨ ਨੂੰ ਹਵਾ ਵਿਚ ਛੱਡਣ ਵਾਲੀ ਇੰਡਸਟਰੀ, ਬਿਜਲੀਘਰ ਅਤੇ ਵੀਕਲ 2050 ਤਕ ਧਰਤੀ ਤੋਂ ਖਤਮ ਕਰੋ ਨਹੀ ਤਾਂ ਧਰਤੀ ਦੀ ਓਜੋਨ ਪਰਤ ਜੋ ਸੂਰਜ ਦੀਆਂ ਪਰਾਵੈਂਗਣੀ ਕਿਰਨਾਂ ਤੋਂ ਸਾਨੂੰ ਬਚਾਂਉਦੀ ਹੈ, ਓਹ ਇਸ ਸਦੀ ਦੇ ਅੰਤ ਤਕ ਖਤਮਂ ਹੋ ਜਾਵੇਗੀ ਅਤੇ ਧਰਤੀ ਤੇ ਜੀਵਣ ਵੀ ਖਤਮ ਹੋਣ ਵੱਲ ਵਧ ਜਾਵੇਗਾ।
ਪਰਮਾਣੂ ਬਿਜਲੀ ਘਰਾਂ ਵਿਚ ਯੁਰੇਨੀਅਮ ਨੂੰ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ ਜੋ ਕਈ ਸਾਲਾਂ ਤਕ ਇਕ ਬਿਜਲੀ ਘਰ ਨੂੰ ਚਲਦਾ ਰੱਖ ਸਕਦਾ ਹੈ ਪਰ ਇਸ ਦੀਆਂ ਦੋ ਵੱਡੀਆ ਸਮੱਸਿਆਵਾਂ ਹਨ। ਪਹਿਲੀ ਸਮੱਸਿਆ ਇਹ ਧਰਤੀ ਉੱਪਰ ਬਹੁਤ ਥੋੜਾ ਹੈ ਅਤੇ ਜਿੱਥੇ ਹੈ, ਇਸ ਨੂੰ ਕਸ਼ੀਦਣਾ ਅਤੇ ਬਾਲਣ ਲਾਇਕ ਬਣਾਉਣਾ ਬਹੁਤ ਖਰਚੀਲਾ ਹੈ, ਜਿਸ ਨਾਲੋਂ ਕੋਲਾ ਸਸਤਾ ਪੈਂਦਾ ਹੈ। ਦੂਜਾ ਕਾਰਨ ਹੈ, ਜਦ ਇਹ ਵਰਤੇ ਜਾਣ ਤੋਂ ਬਾਅਦ ਇਕ ਕੂੜਾ ਬਣ ਜਾਂਦਾ ਹੈ ਤਾਂ ਇਹ ਕੂੜਾ ਕਈ ਦਹਾਕਿਆ ਤੱਕ ਰੇਡਿਓ ਐਕਟਿਵ ਰਹਿੰਦਾ ਹੈ, ਜਿਸ ਨਾਲ ਇਸ ਨੂੰ ਟਿਕਾਣੇ ਲਾਉਣਾ ਫਿਰ ਤੋਂ ਬਹੁਤ ਮਹਿੰਗਾ ਪੈਂਦਾ ਹੈ।
ਪਰ ਦੂਜੇ ਪਾਸੇ ਹੀਲੀਅਮ ਵੀ ਇਕ ਪਰਮਾਣੂ ਬਾਲਣ ਹੈ, ਜਿਸ ਦੀ ਮਾਤਰਾ ਪਰਮਾਣੂ ਰੀਐਕਟਰ ਲਈ ਯੁਰੇਨੀਅਮ ਤੋਂ ਬਹੁਤ ਘੱਟ ਲੋੜੀਦੀ ਹੈ ਅਤੇ ਕੂੜਾ ਜਾਂ ਵੇਸਟ ਬਨਣ ਤੋਂ ਬਾਅਦ ਇਹ ਰੇਡਿਓ ਐਕਟਿਵ ਨਹੀ ਹੁੰਦਾ ਪਰ ਇਹ ਧਰਤੀ ਉੱਪਰ ਲਗਭਗ ਨਾਂਹ ਦੇ ਬਰਾਬਰ ਹੈ। ਸੋ ਇਹ ਇਕ ਸਸਤਾ ਅਤੇ ਸਾਫ ਬਾਲਣ ਹੈ ਈਵਨ ਚੰਦ ਤੋਂ ਲਿਆ ਕੇ ਵੀ ਤਾਂਹੀ ਭਾਰਤ ਦੇ ਇਸ ਮਿਸ਼ਨ ਦੀ ਗੱਲ ਇਸ ਕਰਕੇ ਵੀ ਹੋ ਰਹੀ ਹੈ ਕਿ ਇਹ ਮਹਿਜ਼ ਸਲਮਾਨ ਖਾਨ ਦੀ ਇਕ ਫਿਲਮ ਦੀ ਕਮਾਈ ਜਿੰਨੇ ਪੈਸੇ ਵਿਚ ਚੰਦ ਤੇ ਪਹੁੰਚ ਗਿਆ।
ਚੰਦ ਉੱਪਰ ਹੀਲੀਅਮ 3 ਦੇ ਵੱਡੇ ਭੰਡਾਰਾਂ ਦੇ ਰੂਪ ਵਿਚ ਮੌਜੂਦਗੀ ਬਾਰੇ ਯੂਰਪੀਅਨ ਸਪੇਸ ਏਜੰਸੀ ਅਤੇ ਨਾਸਾ ਨੇ ਬਹੁਤ ਸਾਲ ਪਹਿਲਾਂ ਖੁਲਾਸਾ ਕੀਤਾ ਸੀ ਅਤੇ ਇਹ ਭਵਿੱਖ ਦਾ ਬਾਲਣ ਹੈ। ਨੇੜ ਭਵਿੱਖ ਵਿਚ ਜਿਸ ਦੇਸ਼ ਕੋਲ ਵੀ ਚੰਦ ਤੋਂ ਹੀਲੀਅਮ 3 ਲਿਆਉਣ ਦੀ ਯੋਗਤਾ ਹੋਵੇਗੀ, ਉਹ ਅਰਬਾਂ ਜਾਂ ਖਰਬਾਂ ਵਿਚ ਨਹੀਂ ਬਲਕਿ ਡਾਲਰ ਕਮਾਵੇਗਾ ਅਤੇ ਇਸੇ ਦੌੜ ਦਾ ਪਾਂਧੀ ਹੈ ਭਾਰਤ, ਜਿਸ ਦੀਆਂ ਆਬਾਦੀ ਦੇ ਹਿਸਾਬ ਨਾਲ ਖੁਦ ਬਹੁਤ ਵੱਡੀਆ ਊਰਜਾ ਲੋੜਾਂ ਹਨ ਅਤੇ ਉਹ ਸਸਤੇ ਰੇਟ ਤੇ ਲਿਆ ਕੇ ਦੂਜੇ ਦੇਸ਼ਾਂ ਨੂੰ ਵੇਚ ਸਕੇਗਾ। ਹੁਣ ਤੁਸੀਂ ਪੁੱਛਣਾ ਕਿ ਐਡੀ ਕੀ ਆਫਤ ਆਈ ਸੀ ਜੋ ਚੰਦ ਦੇ ਦੱਖਣ ਵਿਚ ਹੀ ਜਾਣਾ ਸੀ ਤਾਂ ਇਹ ਵੀ ਨਾਸਾ ਅਤੇ ਯੂਰਪੀਅਨ ਸਪੇਸ ਏਜੰਸੀ ਨੇ ਦੱਸਿਆ ਸੀ ਕਿ ਚੰਦ ਤੇ ਹੀਲੀਅਮ 3 ਦੇ ਵੱਡੇ ਭੰਡਾਰ ਚੰਦ ਦੇ ਦੱਖਣ ਵਿਚ ਹਨ। ਸੋ ਇਸੇ ਕਾਰਨ ਐਸ ਚੰਦਰਯਾਨ ਮਿਸ਼ਨ ਵਿਚ ਨਾਸਾ ਅਤੇ ਯੂਰਪੀਅਨ ਸਪੇਸ ਏਜੰਸੀ ਨੇ ਇਸਰੋ ਨੂੰ ਆਪਣੇ ਗਰਾਊਂਡ ਸਟੇਸ਼ਨਾਂ ਤੋਂ ਲਗਾਤਾਰ ਸਪੋਰਟ ਕੀਤੀ ਤਾਂ ਕਿ ਲੈੰਡਿਗ ਸਮੇਂ ਗਲਤੀ ਦੀ ਕੋਈ ਗੁਜਾਇਸ਼ ਨਾ ਰਹੇ।
ਵਿਕਰਮਂ ਲੈਂਡਰ ਭਾਰਤ ਸਮੇਤ ਧਰਤੀ ਦੇ ਇਤਿਹਾਸ ਵਿਚ ਭਵਿੱਖ ਦੀਆ ਊਰਜਾ ਲੋੜਾਂ ਲਈ ਨਵੇਂ ਦਿਸਹੱਦੇ ਕਾਇਮ ਕਰੇਗਾ ਅਤੇ ਜਦੋਂ ਭਵਿੱਖ ਵਿਚ Clean Energy ਮਿਲੇਗੀ ਤਾਂ ਇਸਰੋ ਦੀ ਇਸ ਪ੍ਰਾਪਤੀ, ਖੋਜ ਅਤੇ ਹੋਣ ਵਾਲੀ ਖੋਜ ਕਰਕੇ ਵਿਕਰਮਂ ਲੈਂਡਰ ਨੂੰ ਹਮੇਸ਼ਾ ਦੁਨੀਆ ਵਿਚ ਯਾਦ ਕੀਤਾ ਜਾਵੇਗਾ ਕਿਉਕਿ Energy ਤੋਂ ਬਿਨਾ ਤੁਹਾਡੇ ਫੋਨ ਦੀ ਬੈਟਰੀ ਤਕ ਨਹੀ ਚਲ ਸਕਦੀ ਜੋ ਧਰਤੀ ਤੇ ਖਤਮਂ ਹੋ ਰਹੀ ਹੈ। ਇਹ ਇਕ ਇਤਿਹਾਸਕ ਮੀਲ ਪੱਥਰ ਲੱਗਾ ਹੈ, ਜਿਸ ਦੀ ਤੁਸੀਂ ਉਮੀਦ ਨਹੀ ਕਰ ਸਕਦੇ ਕਿ ਇਹ ਕਿੱਡੀ ਵੱਡੀ ਪ੍ਰਾਪਤੀ ਹੋਈ ਹੈ ਦੁਨੀਆ ਅੰਦਰ।
ਪੇਸ਼ਕਸ਼: ਅਵਤਾਰ ਨਗਲ਼ੀਆ

