ਯਾਦਗਾਰੀ ਹੋ ਨਿਬੜਿਆ ਰੌਇਲ ਕਾਲਜ ਦੀਆਂ ਤੀਆਂ ਦਾ ਮੇਲਾ, ਸੋਨੀਆ ਰਾਣੀ ਬਣੀ ‘ਮਿਸ ਤੀਜ’
ਬੋੜਾਵਾਲ ਕਾਲਜ (ਸੁਰ ਸਾਂਝ ਡਾਟ ਕਾਮ ਬਿਊਰੋ), 25 ਅਗਸਤ:


ਪਿਛਲੇ ਦਿਨੀਂ ਦਾ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ਼ ਵਿਖੇ ‘ਤੀਆਂ ਤੀਜ ਦੀਆਂ’ ਸਮਾਗਮ ਬੜੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਇੰਚਾਰਜ ਮੈਡਮ ਵਨੀਤਾ ਰਾਣੀ ਨੇ ਦੱਸਿਆ ਕਿ ਤੀਆਂ ਦੇ ਤਿਉਹਾਰ ਵਿੱਚ ਵਿਦਿਆਰਥਣਾਂ ਨੇ ਵੱਧ-ਚੜ ਕੇ ਭਾਗ ਲਿਆ। ਇਸ ਦੌਰਾਨ ਵਿਦਿਆਰਥਣਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਮਹਿੰਦੀ ਮੁਕਾਬਲੇ ਵਿੱਚ ਵਰਖਾ ਬੀ.ਏ ਭਾਗ-ਦੂਜਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਲੰਬੀ ਗੁੱਤ ਮੁਕਾਬਲੇ ਵਿੱਚ ਕਮਲਪ੍ਰੀਤ ਕੌਰ ਬੀ.ਏ ਭਾਗ-ਪਹਿਲਾ ਨੇ ਪਹਿਲਾ ਤੇ ਸਿਮਰਜੀਤ ਕੌਰ ਬੀ.ਏ ਭਾਗ-ਪਹਿਲਾ ਨੇ ਦੂਸਰਾ ਸਥਾਨ ਹਾਸਲ ਕੀਤਾ। ਪੰਜਾਬੀ ਨਾਚ ਮੁਕਾਬਲੇ ਵਿੱਚ ਕਮਲਪ੍ਰੀਤ ਕੌਰ ਬੀ.ਏ ਭਾਗ- ਤੀਜਾ ਨੇ ਪਹਿਲਾ ਤੇ ਰਾਜਨਪ੍ਰੀਤ ਕੌਰ ਬੀ.ਏ ਭਾਗ-ਪਹਿਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੁਖਦੀਪ ਕੌਰ ਐੱਮ-ਲਿਬ ਨੇ ਗੀਤ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਿਰਾਵਾ ਪ੍ਰਦਰਸ਼ਨੀ ਮੁਕਾਬਲੇ ਵਿਚ ਸੋਨੀਆ ਰਾਣੀ ਬੀ.ਏ ਭਾਗ-ਤੀਜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਅਧਿਆਪਕਾਵਾਂ ਵਿਚੋਂ ਅਸਿ.ਪ੍ਰੋ.ਪਰਮਜੀਤ ਕੌਰ ਨੂੰ ‘ਮਿਸ ਪੰਜਾਬਣ’ ਚੁਣਿਆ ਗਿਆ। ਕਾਲਜ ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ ਸਰਾਂ ਨੇ ਵਿਦਿਆਰਥਣਾਂ ਨਾਲ ਤੀਆਂ ਦੇ ਤਿਉਹਾਰ ਦੀ ਮਹੱਤਤਾ ਅਤੇ ਲੋਪ ਹੋ ਰਹੇ ਸੱਭਿਆਚਾਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਾਲਜ ਡੀਨ ਆਪਰੇਸ਼ਨਜ਼ ਪ੍ਰੋ. ਸੁਰਜਨ ਸਿੰਘ ਨੇ ਵਿਦਿਆਰਥਣਾਂ ਨੂੰ ਪੰਜਾਬੀ ਬੋਲੀਆਂ ਅਤੇ ਪੰਜਾਬੀ ਪਹਿਰਾਵੇ ਵਿੱਚ ਵਰਤੇ ਜਾਂਦੇ ਸਾਜ਼ੋ ਸਮਾਨ ਬਾਰੇ ਦੱਸਿਆ। ਕਾਲਜ ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ । ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ।

