ਨਾਇਕਾ ਨੇ ਬਿਊਟੀ ਬਾਰ ਪੇਸ਼ ਕੀਤੀ
ਏਲਾਂਟੇ ਮਾਲ ਵਿਖੇ ਮਾਸਟਰ ਕਲਾਸ ਦਾ ਆਯੋਜਨ ਹੋਇਆ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 23 ਅਗਸਤ:
ਨਾਇਕਾ ਨਿਕਸਸ ਨੇ ਸੁੰਦਰਤਾ ਪ੍ਰੇਮੀਆਂ ਲਈ ਏਲਾਂਟੇ ਮਾਲ ਵਿਖੇ ਮਾਸਟਰ ਕਲਾਸ ਦਾ ਆਯੋਜਨ ਕੀਤਾ। ਮੇਕਅਪ ਆਰਟਿਸਟ ਤ੍ਰਿਪਤੀ ਮਲਹੋਤਰਾ ਨੇ ਹੁੱਡਾ ਬਿਊਟੀ, ਪਿਕਸੀ, ਨਿਆਕਾ ਕਾਸਮੈਟਿਕਸ, ਮੁਰਾਦ, ਵਾਈਐਸਐਲ, ਕੇ ਬਿਊਟੀ ਅਤੇ ਸੋਲ ਡੀ ਜਨੇਰੋ ਆਦ ਬ੍ਰਾਂਡਾਂ ਦਾ ਪ੍ਰਦਰਸ਼ਨ ਕੀਤਾ।
ਪਾਰਟੀ ਸ਼ੈਲੀ ਵਿੱਚ ਉਸਨੇ ਚਿਹਰਾ, ਗੱਲ੍ਹਾਂ ਅਤੇ ਅੱਖਾਂ ਦੇ ਮੇਕਅਪ ਵਿੱਚ ਸਹਾਈ ਹੋਣ ਵਾਲੇ ਉਤਪਾਦਾਂ ਦੀ ਜਾਣਕਾਰੀ ਵੀ ਦਿੱਤੀ। ਨਾਇਕਾ ਦੇ ਬੁਲਾਰੇ ਨੇ ਕਿਹਾ, “ਨਾਇਕਾ ਕਾਸਮੈਟਿਕਸ ਦੀ ਦੁਨੀਆ ਦੇ ਸਭ ਤੋਂ ਵਧੀਆ ਬ੍ਰਾਂਡਾਂ, ਉਤਪਾਦਾਂ ਅਤੇ ਰੁਝਾਨਾਂ ਨੂੰ ਨਵੇਂ ਅਤੇ ਦਿਲਚਸਪ ਤਰੀਕਿਆਂ ਨਾਲ ਉਪਭੋਗਤਾਵਾਂ ਤੱਕ ਲਿਆਉਣ ਲਈ ਵਚਨਬੱਧ ਹੈ। ਅਸੀਂ ਸਾਲ ਭਰ ਵਿੱਚ ਕਈ ਸ਼ਹਿਰਾਂ ਵਿੱਚ ਅਜਿਹੀਆਂ ਹੋਰ ਸੁੰਦਰਤਾ ਬਾਰਾਂ ਦੀ ਮੇਜ਼ਬਾਨੀ ਕਰਾਂਗੇ।”

