www.sursaanjh.com > ਸਾਹਿਤ > ਪੰਜਾਬੀ ਲੇਖਕ ਅੰਮ੍ਰਿਤਪਾਲ ਸਿੰਘ “ਪਾਲੀ ਖ਼ਾਦਿਮ” ਨੂੰ  ਕੌਮੀ ਅਧਿਆਪਕ ਪੁਰਸਕਾਰ 5ਸਤੰਬਰ ਨੂੰ ਦੇਣ ਦਾ ਐਲਾਨ

ਪੰਜਾਬੀ ਲੇਖਕ ਅੰਮ੍ਰਿਤਪਾਲ ਸਿੰਘ “ਪਾਲੀ ਖ਼ਾਦਿਮ” ਨੂੰ  ਕੌਮੀ ਅਧਿਆਪਕ ਪੁਰਸਕਾਰ 5ਸਤੰਬਰ ਨੂੰ ਦੇਣ ਦਾ ਐਲਾਨ

ਪੰਜਾਬੀ ਲੇਖਕ ਅੰਮ੍ਰਿਤਪਾਲ ਸਿੰਘ “ਪਾਲੀ ਖ਼ਾਦਿਮ” ਨੂੰ  ਕੌਮੀ ਅਧਿਆਪਕ ਪੁਰਸਕਾਰ 5ਸਤੰਬਰ ਨੂੰ ਦੇਣ ਦਾ ਐਲਾਨ
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਮੁਬਾਰਕਾਂ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਅਗਸਤ:
ਭਾਰਤ ਸਰਕਾਰ ਦੇ ਮਾਨਵ ਵਿਕਾਸ ਵਿਭਾਗ ਵੱਲੋ ਅਹਿਮਦਗੜ੍ਹ ਮੰਡੀ ਨਿਵਾਸੀ ਪੰਜਾਬੀ ਲੇਖਕ ਅੰਮ੍ਰਿਤਪਾਲ ਸਿੰਘ “ਪਾਲੀ  ਖ਼ਾਦਿਮ“ ਨੂੰ ਕੌਮੀ ਪੱਧਰ ਤੇ ਵਧੀਆ ਅਧਿਆਪਕ ਵਜੋਂ ਪੁਰਸਕਾਰ ਮਿਲਣ ਦਾ ਐਲਾਨ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਮੁਬਾਰਕਾਂ ਦੇਂਦਿਆਂ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਕੂਲ ਸਿੱਖਿਆ, ਸਾਹਿੱਤ, ਲੋਕ ਕਲਾਵਾਂ ਤੇ ਅਧਿਆਪਨ ਵਿੱਚ ਸੋਲਾਂ ਕਲਾ ਸੰਪੂਰਨ ਸਾਡਾ ਵੀਰ ਪਾਲੀ ਖਾਦਿਮ ਸਿਰਫ਼ ਮੇਰੇ ਲਈ ਹੀ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਲਈ ਮਾਣ ਮੱਤਾ ਅਧਿਆਪਕ ਹੈ ਜਿਸ ਨੇ ਕੰਪਿਊਟਰ ਸਿੱਖਿਆ ਅਧਿਆਪਕ ਹੋਣ ਦੇ ਨਾਲ ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ।
ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਪਾਲੀ ਖ਼ਾਦਿਮ ਐਮ.ਐੱਸ.ਸੀ (ਆਈ.ਟੀ.), ਐਮ.ਸੀ.ਏ., ਐਮ.ਏ (ਪੰਜਾਬੀ) ਕਰਕੇ ਕਿੱਤੇ ਵਜੋਂ ਮੰਡੀ ਅਹਿਮਦਗੜ੍ਹ (ਮਾਲੇਰਕੋਟਲਾ) ਕੰਪਿਊਟਰ ਅਧਿਆਪਕ ਹੈ।  ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਉਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਲੋਕ ਸਾਜਾਂ ਤੇ ਅਧਾਰਤ ਵੰਨਗੀ “ਫੋਕ ਆਰਕੈਸਟਰਾ” ਵਿਚ ਸਾਲ 2002 ਵਿੱਚ ਸੋਨ ਤਮਗਾ ਜਿੱਤਿਆ। ਪੰਜਾਬ ਦੇ ਲੋਕ ਸਾਜ਼ ਅਲਗੋਜੇ, ਢੱਡ, ਤੂੰਬੀ, ਤੂੰਬਾ,ਢੋਲਕੀ, ਬੁੱਗਦੂ, ਘੜਾ, ਆਦਿ ਵਜਾਉਣ ਦੇ ਨਾਲ ਨਾਲ ਉਹ ਪੰਜਾਬ ਦੇ ਲੋਕ ਨਾਚਾਂ ਦੀ ਬਾਰੀਕੀ ਨਾਲ ਤੱਥ ਭਰਪੂਰ ਗਿਆਨ ਰੱਖਦਾ ਹੈ।  ਭੰਗੜਾ, ਮਲਵਈ ਗਿੱਧਾ, ਝੁੰਮਰ, ਜਿੰਦੂਆ, ਸੰਮੀ ਤੇ ਮਲਵਈ ਗਿੱਧਾ ਦੇ ਪਹਿਰਾਵੇ, ਮੁੱਦਰਾਵਾਂ, ਤਾਲਾਂ ਦੇ ਨਾਲ ਨਾਲ ਵਰਤੋਂ ਦੇ ਸਾਜ਼ੋ-ਸਮਾਨ ਦਾ ਵੀ ਗਿਆਨ ਰੱਖਦਾ ਹੈ।
ਪ੍ਰੋਃ ਗਿੱਲ ਨੇ ਦੱਸਿਆ ਕਿ ਪਾਲੀ ਖ਼ਾਦਿਮ ਪੰਜਾਬੀ ਸਾਹਿਤ ਵਿੱਚ ਸਵੈ ਦੀ ਤਸਦੀਕ (ਗ਼ਜ਼ਲ ਸੰਗ੍ਰਹਿ) ਸਾਡੀ ਕਿਤਾਬ (ਬਾਲ ਪੁਸਤਕ) ਤੇ ਜਾਦੂ ਪੱਤਾ (ਬਾਲ ਨਾਵਲ) ਭੇਂਟ ਕਰ ਚੁਕਾ ਹੈ। ਪੰਜਾਬੀ ਰੰਗ-ਮੰਚ ਵਿੱਚ ਵੀ ਉਹ ਅਣਗਿਣਤ ਨਾਟਕਾਂ ਵਿੱਚ ਭੂਮਿਕਾਵਾਂ ਨਿਭਾ ਚੁੱਕਾ ਹੈ। ਜਲੰਧਰ ਦੂਰਦਰਸ਼ਨ ਤੋਂ ਚਲਦੇ ਪ੍ਰੋਗਰਾਮ “ਲਿਸ਼ਕਾਰਾ” ਵਿੱਚ ਸਕਿੱਟਾਂ ਤੋਂ ਇਲਾਵਾ ਸੀਰੀਅਲ “ਮੈਂ ਗੂੰਗੀ ਨਹੀਂ” ਨਾਟਕ ਵਿੱਚ ਵੀ ਭੂਮਿਕਾ ਨਿਭਾ ਚੁੱਕਾ ਹੈ। ਪਹਿਲਾਂ ਉਸ ਨੂੰ ਪੰਜਾਬ ਸਰਕਾਰ ਨੇ ਰਾਜ ਪੱਧਰੀ ਸ਼੍ਰੋਮਣੀ ਅਧਿਆਪਕ ਐਵਾਰਡ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਉਸਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਸਾਲ-2002 ਫੋਕ ਆਰਕੈਸਟਰਾ ਵਿਚ ਸੋਨ ਤਮਗਾ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਫੈਸਟੀਵਲ ਵਿੱਚ ਨਾਟਕ ਅਤੇ ਹਿਸਟਾਨਿਕਸ ਵਿੱਚ ਦੂਜਾ ਸਥਾਨ, ਪੰਜਾਬ ਯੂਨੀ.ਚੰਡੀਗੜ੍ਹ ਦੇ ਯੂਥ ਫੈਸਟੀਵਲ ਵਿੱਚ ਹਿਸਟਾਨਿਕਸ ਵਿੱਚ ਤੀਸਰਾ ਸਥਾਨ, ਬਾਬਾ ਫਰੀਦ ਨੈਸ਼ਨਲ ਮੁਕਾਬਲੇ ਵਿੱਚ ਨਾਟਕ ਪੇਸ਼ਕਾਰੀ ਵਿੱਚ ਪਹਿਲਾ ਸਥਾਨ, ਆਈਆਈਸੀਈ ਲੁਧਿਆਣਾ ਵੱਲੋਂ ਸਾਲ 2004 ਵਿਚ ਮਲਵਈ ਗਿੱਧੇ ਵਿੱਚ ਪਹਿਲਾ ਸਥਾਨ ਹਾਸਲ ਕਰ ਚੁਕਾ ਹੈ।

Leave a Reply

Your email address will not be published. Required fields are marked *