ਮਾਜਰੀ ਚ ਕਰਵਾਇਆ ਸਾਲਾਨਾ ਕੁਸ਼ਤੀ ਦੰਗਲ
ਚੰਡੀਗੜ੍ਹ 26 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਪਿੰਡ ਮਾਜਰੀ ਵਿਖੇ ਛਿੰਝ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ ਹੈ। ਸੈਂਕੜੇ ਹੀ ਪਹਿਲਵਾਨਾਂ ਦੀ ਹਾਜ਼ਰੀ ਤੇ ਹਜ਼ਾਰਾਂ ਹੀ ਦਰਸ਼ਕਾਂ ਨੇ ਇਸ ਕੁਸ਼ਤੀ ਦੰਗਲ ਦਾ ਆਨੰਦ ਮਾਣਿਆ। ਇਸ ਮੌਕੇ ਵੱਡੀ ਝੰਡੀ ਦੀ ਕੁਸ਼ਤੀ ਸਿਕੰਦਰ ਸ਼ੇਖ ਤੇ ਭੋਲਾ ਦਿੱਲੀ ਵਿਚਕਾਰ ਹੋਈ ਦੋਵੇਂ ਪਹਿਲਵਾਨਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸਿਕੰਦਰ ਸ਼ੇਖ ਨੇ ਭੋਲਾ ਦਿੱਲੀ ਦੀ ਪਿੱਠ ਲਵਾਈ ਤੇ ਇਕ ਲੱਖ 21 ਹਜ਼ਾਰ ਦਾ ਨਗਦ ਇਨਾਮ ਪ੍ਰਾਪਤ ਕੀਤਾ ਹੈ।
ਇਸ ਮੌਕੇ ਹੋਰ ਜੋੜੀਆਂ ਨੇ ਵੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਵਾਹ ਵਾਹ ਖੱਟੀ ਹੈ। ਮੁੱਖ ਮਹਿਮਾਨਾਂ ਵਿੱਚ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ, ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਯੋਧਾ ਸਿੰਘ ਮਾਨ , ਅਕਾਲੀ ਦਲ ਦੇ ਸੀਨੀਅਰ ਆਗੂ ਰਾਣਾ ਰਣਜੀਤ ਸਿੰਘ ਗਿੱਲ, ਜਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਬੀਬੀ ਪ੍ਰਭਜੋਤ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਰਾਣਾ ਹਰੀਸ਼ ਕੁਮਾਰ, ਮਿੰਟੂ ਉਬਰਾਏ, ਰਾਣਾ ਕੌਸ਼ਲਪਾਲ ਖਿਜ਼ਰਾਬਾਦ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਸਮੂਲੀਅਤ ਕੀਤੀ।
ਮੈਂਬਰ ਪਾਰਲੀਮੈਂਟ ਸ਼੍ਰੀ ਤਿਵਾੜੀ ਨੇ ਪਿੰਡ ਵਾਸਤੇ ਆਪਣੇ ਅਖਤਿਆਰੀ ਕੋਟੇ ਚੋਂ 3 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਹੈ। ਪ੍ਰਬੰਧਕਾਂ ਵਿਚ ਸਰਪੰਚ ਜਗਦੀਪ ਸਿੰਘ ਰਾਣਾ, ਜੈਮਲ ਸਿੰਘ ਮਾਜਰੀ, ਠੇਕੇਦਾਰ ਸਤੀਸ਼ ਕੁਮਾਰ, ਰਾਣਾ ਛੱਜੂ ਸਿੰਘ, ਸਾਬਕਾ ਸਰਪੰਚ ਪਵਨ ਕੁਮਾਰ, ਰਾਣਾ ਸੋਮਾ ਸਿੰਘ, ਮਿਸਤਰੀ ਹਰਵਿੰਦਰ ਸਿੰਘ ਰਮੇਸ਼ ਕੁਮਾਰ ਟੁਲੂ ਆਦਿ ਪ੍ਰਬੰਧਕ ਹਾਜ਼ਰ ਸਨ।

