ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 27 ਸਤੰਬਰ:
ਅਚਾਨਕ ਉਹ/ ਜੈ ਸਿੰਘ ਛਿੱਬਰ
ਅਚਾਨਕ ਉਹ


ਅਮਰਵੇਲ਼ ਦੀ ਤਰ੍ਹਾਂ ਚਿੰਬੜ ਗਈ
ਤੇ ਪਾ ਲਿਆ ਨਾਗਵਲ਼
ਪਿੱਛੋਂ ਉਚੀ ਆਵਾਜ਼ ਆਈ
ਅ…ਛੂ…ਤ….
ਹੁਣ ਮੈਂ
ਅੱਕ ਦੇ ਬੂਟੇ ਵਾਂਗ
‘ਕੱਲਾ ਖੜ੍ਹਾ ਸੀ
ਤੇ ਕਿੱਕਰ ‘ਤੇ ਬੈਠੀ ਘੁੱਗੀ
ਅਮਨ ਦਾ ਰਾਗ ਅਲਾਪ ਰਹੀ ਸੀ
ਜੈ ਸਿੰਘ ਛਿੱਬਰ

