www.sursaanjh.com > ਸਾਹਿਤ > ਰੂ-ਬ-ਰੂ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਰਿਹਾ ਸਫਲ/ ਭਗਤ ਰਾਮ ਰੰਗਾੜਾ

ਰੂ-ਬ-ਰੂ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਰਿਹਾ ਸਫਲ/ ਭਗਤ ਰਾਮ ਰੰਗਾੜਾ

ਰੂ-ਬ-ਰੂ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਰਿਹਾ ਸਫਲ/ ਭਗਤ ਰਾਮ ਰੰਗਾੜਾ
ਡਾ. ਚਰਨਜੀਤ ਕੌਰ, ਰਾਜ ਕੁਮਾਰ ‘ਰਾਜ ਅੰਮ੍ਰਿਤਸਰੀ’, ਭਗਤ ਰਾਮ ਰੰਗਾੜਾ, ਰਣਜੋਧ ਸਿੰਘ ਰਾਣਾ ਅਤੇ ਬਲਦੇਵ ਸਿੰਘ ਪ੍ਰਦੇਸ਼ੀ 
ਸਮਾਗਮ ਵਿੱਚ ਅੰਜੂ ਅਮਨਦੀਪ ਗਰੋਵਰ ਹੋਏ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ
ਸੰਨੀ ਇਨਕਲੇਵ ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 23 ਸਤੰਬਰ:
ਕਵੀ ਮੰਚ (ਰਜਿ:) ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਟਾਣੀ ਵੈਸ਼ਨੂੰ ਢਾਬਾ ਸੈਕਟਰ 125 ਸੰਨੀ ਇਨਕਲੇਵ (ਮੋਹਾਲੀ) ਵਿਖੇ ਡਾ. ਚਰਨਜੀਤ ਕੌਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਅੰਜੂ ਅਮਨਦੀਪ ਗਰੋਵਰ ਅਤੇ ਪ੍ਰਧਾਨਗੀ ਮੰਡਲ ਵਿੱਚ ਰਾਜ ਕੁਮਾਰ ‘ਰਾਜ ਅੰਮ੍ਰਿਤਸਰੀ’, ਭਗਤ ਰਾਮ ਰੰਗਾੜਾ, ਰਣਜੋਧ ਸਿੰਘ ਰਾਣਾ ਅਤੇ ਬਲਦੇਵ ਸਿੰਘ ਪ੍ਰਦੇਸ਼ੀ ਸ਼ਸ਼ੋਭਿਤ ਸਨ। ਪ੍ਰੋਗਰਾਮ ਦੇ ਅਰੰਭ ਵਿੱਚ ਰਣਜੋਧ ਸਿੰਘ ਰਾਣਾ ਵੱਲੋਂ ਕਵੀ ਮੰਚ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦੇ ਹੋਏ ਆਪਣੀ ਇੱਕ ਚਰਚਿਤ ਰਚਨਾ ਵੀ ਸਰੋਤਿਆਂ ਦੇ ਸਨਮੁੱਖ ਕੀਤੀ। ਇਸ ਉਪਰੰਤ ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਨੇ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ਬੜੇ ਭਾਵ ਭਿੰਨੇ ਸ਼ਬਦਾਂ ਰਾਹੀਂ ਜੀ ਆਇਆਂ ਆਖਿਆ।
ਇਸ ਉਪਰੰਤ ਸੁਰਜੀਤ ਸਿੰਘ ਧੀਰ ਨੇ ਸਰਸਵਤੀ ਗਾਇਨ ਮਧੁਰ ਆਵਾਜ ਵਿੱਚ ਗਾਇਆ ਅਤੇ ਫਿਰ ਨਾਮਵਰ ਸਟੇਜ਼ੀ ਸ਼ਾਇਰ ਰਾਜ ਕੁਮਾਰ ‘ਰਾਜ ਅੰਮ੍ਰਿਤਸਰੀ’ ਸਰੋਤਿਆਂ ਅਤੇ ਸਾਹਿਤਕਾਰਾਂ ਦੇ ਸਨਮੁੱਖ ਹੋਏ। ਉਨ੍ਹਾਂ ਵੱਲੋਂ ਆਪਣੇ ਜੀਵਨ ਤੇ ਚਾਨਣਾ ਪਾਉਣ ਦੇ ਨਾਲ-ਨਾਲ ਵਿਅੰਗ ਤੇ ਹਾਸਾ ਭਰਪੂਰ ਰਚਨਾਵਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਪ੍ਰਸਿੱਧ ਸ਼ਾਇਰ ਗੁਰਚਰਨ ਕੌਰ ਕੋਚਰ ਦੀ ਧੀ, ਅੰਜੂ ਅਮਨਦੀਪ ਗਰੋਵਰ ਵਿਸ਼ੇਸ਼ ਮਹਿਮਾਨ ਨੇ ਵੀ ਆਪਣੀਆਂ ਰਚਨਾਵਾਂ ਨਾਲ ਚੰਗਾ ਰੰਗ ਬੰਨ੍ਹਿਆ। ਇਸ ਸਮਾਗਮ ਵਿੱਚ ਲੋਕ ਗਾਇਕ ਅਮਰ ਵਿਰਦੀ ਅਤੇ ਦੀਪਕ ਰਿਖੀ ਵੱਲੋਂ ਟੱਪੇ ਅਤੇ ਗੀਤਕਾਰ ਰਣਜੋਧ ਰਾਣਾ ਦੀ ਤਾਜ਼ੀ ਰਚਨਾ ਬੁਲੰਦ ਆਵਾਜ਼ ਵਿੱਚ ਸੁਣਾ ਕੇ ਹਾਲ ਤਾੜੀਆਂ ਨਾਲ ਗੂੰਜਣ ਲਾ ਦਿੱਤਾ।
ਕਵੀ ਦਰਬਾਰ ਦੇ ਅਗਲੇ ਦੌਰ ਵਿੱਚ ਪ੍ਰਸਿੱਧ ਸ਼ਾਇਰ ਸਾਧੂ ਸਿੰਘ ਹਮਦਰਦ ਦੇ ਪੋਤਰੇ ਅਜੀਤ ਹਮਦਰਦ ਨੇ ਵੀ ਆਪਣਾ ਨਿਵੇਕਲਾ ਰੰਗ ਬਿਖੇਰਿਆ। ਜਗਤਾਰ ਸਿੰਘ ਜੋਗ ਨੇ ਭਗਤ ਰਾਮ ਰੰਗਾੜਾ ਦੀ ਰਚਨਾ ਤਰੰਨਮ ਵਿੱਚ ਸੁਣਾ ਕੇ ਕਵੀ ਦਰਬਾਰ ਦੀ ਫ਼ਿਜ਼ਾ ਵਿੱਚ ਰੰਗੀਨੀ ਭਰੀ। ਇਸ ਉਪਰੰਤ ਸਭਾ ਦੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਨੇ ਪ੍ਰਸਿੱਧ ਸ਼ਾਇਰ ਭਾਈਆ ਈਸ਼ਰ ਸਿੰਘ ਈਸ਼ਰ ਦੀ ਰਚਨਾ ‘ਭਾਈਏ ਦਾ ਮਰਨਾ’ ਅਤੇ ਆਪਣੀ ਵਿਅੰਗ ਭਰਪੂਰ ਰਚਨਾ ‘ਝੁੱਡੂ ਬੀਬਾ ਰਾਣਾ’ ਨਾਲ ਆਪਣੀ ਹਾਜ਼ਰੀ ਲੁਆਈ। ਇਸ ਕਵੀ ਦਰਬਾਰ ਵਿੱਚ ਖਾਸ ਤੌਰ ਤੇ ਜਸਵਿੰਦਰ ਸਿੰਘ ਕਾਈਨੌਰ, ਧਿਆਨ ਸਿੰਘ ਕਾਹਲੋਂ, ਅਜਮੇਰ ਸਾਗਰ, ਬਲਦੇਵ ਪ੍ਰਦੇਸੀ, ਪਿਆਰਾ ਸਿੰਘ ਰਾਹੀ, ਰਮਨ ਸੰਧੂ, ਸਤਵੀਰ ਕੌਰ, ਰਜਿੰਦਰ ਰੇਨੂੰ, ਗੁਰਦਰਸ਼ਨ ਸਿੰਘ ਮਾਵੀ, ਡਾ. ਦਵਿੰਦਰ ਪ੍ਰੀਤ, ਬਲਜਿੰਦਰ ਕੌਰ ਸ਼ੇਰਗਿੱਲ ਵੱਲੋਂ ਲਗਵਾਈ ਗਈ ਕਾਵਿਕ ਹਾਜ਼ਰੀ ਜ਼ਿਕਰਯੋਗ ਰਹੀ।
ਇਸ ਖਚਾਖਚ ਭਰੇ ਸਮਾਗਮ ਵਿੱਚ ਅਮਨਦੀਪ ਕੌਰ, ਖੁਸ਼ੀ ਰਾਮ ਨਿਮਾਣਾ, ਗੁਰਸ਼ਰਨ ਸਿੰਘ ਕਾਕਾ, ਗੁਰਸਿਮਰਨ ਸਿੰਘ, ਜਸ਼ਨਦੀਪ ਸਿੰਘ, ਤਰਸੇਮ ਸਿੰਘ ਕਾਲੇਵਾਲ, ਦਲਵੀਰ ਸਰੋਆ, ਰਜਿੰਦਰ ਰੇਨੂੰ, ਸੁਖਦੀਪ ਸਿੰਘ ਪੁਆਧੀ, ਰਵੀ ਅਰੋੜਾ, ਵਿਜੇ ਲਕਸ਼ਮੀ, ਊਸ਼ਾ ਰਾਣੀ, ਮਨਜੀਤ ਪਾਲ ਸਿੰਘ, ਅਮਰੀਕ ਸਿੰਘ ਸੇਠੀ, ਮਲਕੀਤ ਸਿੰਘ ਨਾਗਰਾ, ਬਲਬੀਰ ਸਿੰਘ, ਸੁਖਪਾਲ ਕੌਰ, ਮਹੇਸ਼ ਕੁਮਾਰ, ਵਰਿੰਦਰ ਸਿੰਘ, ਗੁਰਜੀਤ ਸਿੰਘ, ਰੁਪਿੰਦਰ ਸਿੰਘ ਭਾਟੀਆ, ਸ਼ਸੀ ਬਾਲਾ, ਬੀ.ਡੀ. ਬੈਨਰਜੀ, ਨਰੇਸ਼ ਘਈ, ਪ੍ਰਿੰ. ਗੁਰਮੀਤ ਸਿੰਘ, ਸ਼ੁਭਮ ਬਾਂਸਲ, ਪਰਮਵੀਰ ਸਿੰਘ, ਹਰਸ਼ਪ੍ਰੀਤ ਸਿੰਘ, ਜਾਵੇਦ ਅਖ਼ਤਰ, ਐਸ਼ਪ੍ਰੀਤ ਨੇ ਲੰਮਾ ਸਮਾਂ ਸਮਾਗਮ ਦੀ ਹਾਜ਼ਰੀ ਭਰ ਕੇ ਚੰਗੇ ਸਰੋਤੇ ਤੇ ਸਾਹਿਤਕਾਰ ਹੋਣ ਦਾ ਸਬੂਤ ਦਿੱਤਾ।
ਮੰਚ ਦੇ ਉਪ ਪ੍ਰਧਾਨ ਬਲਦੇਵ ਪ੍ਰਦੇਸੀ ਵੱਲੋਂ ਭਰੂਣ ਹੱਤਿਆ ਸਬੰਧੀ ਆਪਣੀ ਇੱਕ ਰਚਨਾ ਗਾ ਕੇ ਸੁਣਾਉਣ ਦੇ ਨਾਲ-ਨਾਲ ਮੰਚ ਸੰਚਾਲਨ ਵੀ ਬਾਖੂਬੀ ਕੀਤਾ। ਇਸ ਮੌਕੇ ਤੇ ‘ਰਾਜ ਅੰਮ੍ਰਿਤਸਰੀ’, ਅੰਜੂ ਅਮਨਦੀਪ ਗਰੋਵਰ, ਵਿਜੇ ਲਕਸ਼ਮੀ, ਡਾ. ਚਰਨਜੀਤ ਕੌਰ, ਭਗਤ ਰਾਮ ਰੰਗਾੜਾ, ਰਣਜੋਧ ਸਿੰਘ ਰਾਣਾ, ਧਿਆਨ ਸਿੰਘ ਕਾਹਲੋਂ, ਬਲਦੇਵ ਸਿੰਘ ਪ੍ਰਦੇਸੀ, ਰਾਜ ਕੁਮਾਰ ਸਾਹੋਵਾਲੀਆ, ਰਵੀ ਅਰੋੜਾ ਦਾ ਮੰਚ ਵੱਲੋਂ ਸ਼ਾਲ, ਮਮੈਂਟੋ ਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸ਼ਾਇਰਾਂ ਲਈ ਚਾਹ ਪਾਣੀ ਤੇ ਖਾਣ ਪੀਣ ਦਾ ਵਧੀਆ ਪ੍ਰਬੰਧ ਸੀ। ਇਸ ਮੌਕੇ ਤੇ ਛੋਟੇ ਬੱਚੇ ਦਿਲਪ੍ਰੀਤ ਸਿੰਘ ਕਾਹਲੋਂ ਅਤੇ ਹਰਨੂਰ ਸਿੰਘ ਕਾਹਲੋਂ ਨੇ ਆਪਣੇ ਭੰਗੜੇ ਦੀ ਕਲਾ ਦੇ ਜੌਹਰ ਬਾਖੂਬੀ ਦਿਖਾਏ। ਇਸ ਤਰ੍ਹਾਂ ਇਹ ਸਮਾਗਮ ਆਪਣੀਆਂ ਨਿਵੇਕਲੀਆਂ ਪੈੜਾਂ ਛੱਡਦਾ ਹੋਇਆ, ਸ਼ਿਖਰਾਂ ਛੂੰਹਦਾ ਸੰਪੰਨ ਹੋਇਆ। ਇਸ ਪ੍ਰੋਗਰਾਮ ਦੇ ਸਬੰਧ ਵਿੱਚ ਮੰਚ ਦੇ ਪ੍ਰਧਾਨ ਵੱਲੋਂ ਸਰੋਤਿਆਂ ਤੇ ਸਾਹਿਤਕਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *