ਕਮੇਡੀ ਸ਼ੋਅ ‘ਭੋਟੂ ਦਾ ਰੇਡੀਓ’ ਦੇ ਚਰਚੇ ਹਰ ਪਾਸੇ
ਚੰਡੀਗੜ੍ਹ 27 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਲੀਓ ਫੋਕ ਮੀਡੀਆ ਅਤੇ ਐਸਐਮਆਰ ਇੰਟਰਟੇਨਮੈਂਟ ਕਨੇਡਾ ਵੱਲੋਂ ਕਰਵਾਏ ਗਏ ਸੁਪਰਹਿੱਟ ਲਾਈਵ ਕਮੇਡੀ ਸ਼ੋਅ ਭੇਂਟੂ ਦਾ ਰੇਡੀਓ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਹਾਸਰਸ ਨਾਲ ਭਰਪੂਰ ਇਸ ਸ਼ੋਅ ਨੂੰ ਗੀਤਕਾਰ ਸੁੱਖੂ ਨੰਗਲ ਅਤੇ ਪੱਪੂ ਜੋਗਰ ਵੱਲੋਂ ਸੈਂਟਰ ਸਟੇਜ ਰੀ ਸਿਟੀ ਹਾਲ, ਸਰੀ ਬੀ. ਸੀ (ਕਨੇਡਾ) ਦੇ ਆਡੀਟੋਰੀਅਮ ਵਿਖੇ ਬਹੁਤ ਵਧੀਆ ਤਰੀਕੇ ਨਾਲ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ।


ਇਸ ਕਮੇਡੀ ਪਲੇਅ ਵਿੱਚ ਪੰਜਾਬੀਆਂ ਦੇ ਦਿਲਾਂ ਤੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਰਾਜ ਕਰ ਰਹੇ ਕਮੇਡੀ ਕਿੰਗ ਭੋਟੂ ਸ਼ਾਹ ਦੀ ਟੀਮ ਨੇ ਦੋ ਘੰਟੇ ਤੋਂ ਵੀ ਵੱਧ ਸਮੇਂ ਤੱਕ ਥੀਏਟਰ ਅੰਦਰ ਮੌਜੂਦ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈ ਰੱਖੀਆਂ ਤੇ ਸਾਰਾ ਸਮਾਂ ਹਾਲ, ਦਰਸ਼ਕਾਂ ਦੀਆਂ ਤਾੜੀਆਂ ਤੇ ਠਹਾਕਿਆਂ ਨਾਲ ਗੂੰਜਦਾ ਰਿਹਾ। ਕਮੇਡੀ ਕਿੰਗ ਭੋਟੂ ਸ਼ਾਹ ਦੇ ਨਾਲ ਬਹੁਪੱਖੀ ਅਦਾਕਾਰਾ ਕਵਿਤਾ ਭੱਲਾ ਅਤੇ ਨਿਵੇਕਲੀ ਸ਼ਖਸ਼ੀਅਤ ਦੇ ਮਾਲਕ ਅਦਾਕਾਰ ਵਿਕਾਸ ਨੇਬ ਨੇ ਵੀ ਵੱਖੋ ਵੱਖਰੇ ਕਿਰਦਾਰਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਬਹੁਪੱਖੀ ਕਲਾ ਦੇ ਮਾਲਕ ਕਮੇਡੀ ਕਿੰਗ ਭੋਟੂ ਸ਼ਾਹ ਨੇ ਆਪਣੇ ਬਹੁਚਰਚਿਤ ਰਹੇ ਭਈਆਂ ਦੇ ਕਿਰਦਾਰ ਦੇ ਨਾਲ ਨਾਲ ਰਾਜਨੀਤਕ ਨੇਤਾਵਾਂ ਤੇ ਖੁੱਲ੍ਹ ਕੇ ਸਟਾਇਰ ਕੀਤਾ ਤੇ ਭੋਟੂ ਸ਼ਾਹ ਹੋਰਾਂ ਵੱਲੋਂ ਨਿਭਾਏ ਗਏ ਹਰ ਨਿਵੇਕਲੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਤਾੜੀਆਂ ਦੀ ਗੂੰਜ ਨਾਲ ਖੂਬ ਸਰਾਹਿਆ ਗਿਆ।
ਦਰਸ਼ਕ ਆਪਣੀਆਂ ਮਨਮੋਹਕ ਡਾਂਸ ਸ਼ੋਅ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਅਦਾਵਾਂ ਦੇ ਨਾਲ ਹੋਰ ਵੀ ਤੱਕ ਸ਼ੋਅ ਦਾ ਆਨੰਦ ਮਾਣਦੇ ਖੂਬਸੂਰਤ ਬਣਾਇਆ। ਇਸ ਸ਼ੋਅ ਵਿੱਚ ਜਿੱਥੇ ਹਾਸਰਸ ਗਾਇਕ ਰਾਜ ਇੰਦਰ ਹਾਜ਼ਰ ਸੀ, ਉੱਥੇ ਦਰਸ਼ਕਾਂ ਪੱਪੂ ਜੋਗਰ ਦੇ ਗੀਤਾਂ ਤੇ ਰੋਜੀ ਅਰੋੜਾ ਵੱਲੋਂ ਕੀਤੇ ਗਏ ਡਾਂਸ ਨੂੰ ਬਹੁਤ ਪਸੰਦ ਕੀਤਾ ਗਿਆ। ਕਮੇਡੀ ਕਿੰਗ ਭੱਟੀ ਸ਼ਾਹ ਨੇ ਵੱਖ ਵੱਖ ਕਿਰਦਾਰ ਨਿਭਾਅ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ। ਇਸ ਪਲੇਅ ਦੌਰਾਨ ਬੈਕਗਰਾਊਡ ਮਿਊਜ਼ਿਕ ਦੀ ਦੇਖ-ਰੇਖ ਗਗਨ ਵੱਲੋਂ ਕੀਤੀ ਗਈ ਤੇ ਸਟੇਜ ਦੀ ਕਾਰਗੁਜ਼ਾਰੀ ਨੂੰ ਅਰਸ਼ ਪੰਜਾਬੀ ਵੱਲੋਂ ਬਾਖੂਬੀ ਨਿਭਾਇਆ ਗਿਆ। ਸ਼ੋਅ ਦੇ ਅੰਤ ਵਿੱਚ ਲੀਓ ਫੋਕ ਮੀਡੀਆ ਦੇ ਡਾਇਰੈਕਟਰ ਗੀਤਕਾਰ ਸੁੱਖ ਨੰਗਲ ਅਤੇ ਗਾਇਕ ਪੱਪੂ ਜੋਗਰ ਵੱਲੋਂ ਆਏ ਹੋਏ ਸਾਰੇ ਦਰਸ਼ਕਾਂ ਅਤੇ ਸ਼ੋਅ ਨੂੰ ਸਪੌਸਰ ਕਰਨ ਵਾਲੇ ਸਾਰੇ ਸਪੈਸਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਵੀ ਇਸ ਤਰਾਂ ਦੇ ਸਾਫ-ਸੁਥਰੇ ਸ਼ੋਅ ਲੈ ਕੇ ਆਉਣ ਦਾ ਦੇ ਮੰਨੋਰੰਜਨ ਲਈ ਫੁਕਰੇ ਗੀਤ ਨਾਲ ਚਰਚਾ ਵਿੱਚ ਆਏ ਗਾਇਕ ਰਾਜ ਇੰਦਰ ਅਤੇ ਗਾਇਕ ਪੱਪੂ ਜੋਗਰ ਨੇ ਵੀ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਇਸ ਸ਼ੋਅ ਨੂੰ ਮਾਡਲ ਤੇ ਡਾਂਸਰ ਰੋਜੀ ਆਰੋੜਾ ਨੇ ਵੀ ਮਨੋਰੰਜਨ ਵਿੱਚ ਵਾਧਾ ਕੀਤਾ।

