ਉੱਘੇ ਸਮਾਜਿਕ ਆਗੂ ਤੇ ਪਿੰਡ ਦਾਦ ਦੇ ਸਾਬਕਾ ਸਰਪੰਚ ਸਃ ਕਰਤਾਰ ਸਿੰਘ ਗਰੇਵਾਲ (ਦਾਦ) ਦਾ ਦੇਹਾਂਤ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਸਤੰਬਰ:
ਉੱਘੇ ਸਮਾਜਿਕ ਆਗੂ ਤੇ ਪਿੰਡ ਦਾਦ (ਲੁਧਿਆਣਾ) ਦੇ ਸਾਬਕਾ ਸਰਪੰਚ ਸਃ ਕਰਤਾਰ ਸਿੰਘ ਗਰੇਵਾਲ (ਦਾਦ) ਦਾ ਬੀਤੀ ਸ਼ਾਮ ਆਪਣੇ ਘਰ ਵਿੱਚ ਹੀ ਦਿਲ ਦੀ ਹਰਕਤ ਬੰਦ ਹੋਣ ਨਾਲ ਅਚਤਚੇਤ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਸਪੁੱਤਰ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਵਰਤਮਾਨ ਸਮੇਂ ਪਿੰਡ ਦੇ ਸਰਬਸੰਮਤੀ ਨਾਲ ਚੁਣੇ ਹੋਏ ਸਰਪੰਚ ਹਨ। ਇਹ ਜਾਣਕਾਰੀ ਉਨ੍ਹਾਂ ਦੇ ਪੋਤਰੇ ਸਃ ਇਕਬਾਲ ਸਿੰਘ ਗਰੇਵਾਲ ਸਕੱਤਰ ਕੁਲ ਹਿੰਦ ਯੂਥ ਕਾਂਗਰਸ ਨੇ ਦਿੱਤੀ ਹੈ।
ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਪੰਜਾਬ ਦੇ ਸਾਬਕਾ ਮੰਤਰੀ ਤੇ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਹਰਮਹਿੰਦਰ ਸਿੰਘ ਜੱਸੀ, ਮਲਕੀਤ ਸਿੰਘ ਦਾਖਾ, ਨਜ਼ਦੀਕੀ ਰਿਸ਼ਤੇਦਾਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਃ ਅਮਰੀਕ ਸਿੰਘ ਆਲੀਵਾਲ, ਸਾਬਕਾ ਕੇਂਦਰੀ ਮੰਤਰੀ ਸਃ ਬਲਵੰਤ ਸਿੰਘ ਰਾਮੂਵਾਲੀਆ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਤੇ ਹੋਰ ਸ਼ਖਸੀਅਤਾਂ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਸਾਬਕਾ ਡੀਜੀਪੀ ਸ਼੍ਰੀ ਡੀਆਰ ਭੱਟੀ ਨੇ ਕਿਹਾ ਕਿ ਸਃ ਕਰਤਾਰ ਸਿੰਘ ਗਰੇਵਾਲ ਮੇਰੇ ਲਈ ਪਿਤਾ ਬਣ ਕੇ ਸਾਰੀ ਉਮਰ ਨਿਭੇ। ਆਪਣੇ ਪਿੱਛੇ ਉਹ ਚਾਰ ਪੁੱਤਰਾਂ ਦਾ ਵਿਸ਼ਾਲ ਪਰਿਵਾਰ ਛੱਡ ਗਏ ਹਨ।