www.sursaanjh.com > ਸਾਹਿਤ > ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਹਰੇ ਇਨਕਲਾਬ ਦੇ ਬਾਨੀ ਡਾਃ ਮ ਸ . ਸਵਾਮੀਨਾਥਨ ਨੂੰ ਸ਼ਰਧਾਂਜਲੀ

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਹਰੇ ਇਨਕਲਾਬ ਦੇ ਬਾਨੀ ਡਾਃ ਮ ਸ . ਸਵਾਮੀਨਾਥਨ ਨੂੰ ਸ਼ਰਧਾਂਜਲੀ

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਹਰੇ ਇਨਕਲਾਬ ਦੇ ਬਾਨੀ ਡਾਃ ਮ ਸ . ਸਵਾਮੀਨਾਥਨ ਨੂੰ ਸ਼ਰਧਾਂਜਲੀ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 28 ਸਤੰਬਰ:
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਸਃ ਸੋਭਾ ਸਿੰਘ ਫਾਉਂਡੇਸ਼ਨ ਦੇ ਜਨਰਲ ਸਕੱਤਰ ਸਃ ਤੇਜਪ੍ਰਤਾਪ ਸਿੰਘ ਸੰਧੂ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਕਟਿੰਗ ਵਾਈਸ ਚਾਂਸਲਰ ਡਾਃ ਜਗਤਾਰ ਸਿੰਘ ਧੀਮਾਨ ਤੇ ਹੋਰ ਕਈ ਸਿਰਕੱਢ ਹਸਤੀਆਂ ਨੇ ਭਾਰਤ ਵਿੱਚ ਹਰੇ ਇਨਕਲਾਬ ਦੇ ਮੋਢੀ ਡਾਃ ਸਵਾਮੀਨਾਥਨ ਦੇ ਦੇਹਾਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਡਾਃ ਸਵਾਮੀਨਾਥਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲਗਾਤਾਰ ਹਰ ਸਾਲ  ਹਾੜ੍ਹੀ ਸਾਂਭਣ ਦੀ ਰੁੱਤੇ ਆਉਂਦੇ ਤੇ ਮੰਡੀਆਂ ਵਿੱਚ ਭਰ ਗਰਮੀ ਦੇ ਬਾਵਜੂਦ ਚੱਕਰ ਲਾਉਂਦੇ। ਉਨ੍ਹਾਂ ਦੀਆਂ ਕੀਤੀਆਂ ਸਿਫ਼ਾਰਸ਼ਾਂ ਨੂੰ ਕਿਸਾਨ ਅੰਦੋਲਨ ਦੌਰਾਨ ਮੁੱਖ ਮੁੱਦੇ ਵਜੋਂ ਕਿਸਾਨ ਜਥੇਬੰਦੀਆਂ ਨੇ ਉਭਾਰਿਆ ਪਰ ਉਹ ਲਾਗੂ ਨਹੀਂ ਹੋ ਸਕੀਆਂ। ਪ੍ਰੋਃ ਗਿੱਲ ਨੇ ਦੱਸਿਆ ਕਿ ਮੇਰੀ ਯਾਦ ਮੁਤਾਬਕ
ਡਾਃ ਸਵਾਮੀਨਾਥਨ 2011 ਵਿੱਚ ਆਖਰੀ ਵਾਰ ਪੰਜਾਬ ਆਏ ਤੇ ਤਿੰਨ ਦਿਨ ਏਥੇ ਰਹੇ। ਪੇਂਡੂ ਵਸਤਾਂ ਦੇ ਅਜਾਇਬਘਰ ਲਈ ਵੀ ਉਨ੍ਹਾਂ ਡਾਃ ਮ ਸ ਕੰਗ ਵਾਈਸ ਚਾਂਸਲਰ ਜੀ ਬੇਨਤੀ ਪ੍ਰਵਾਨ ਕਰਦਿਆਂ ਦਸ ਲੱਖ ਰੁਪਏ ਦੀ ਗਰਾਂਟ ਦਿੱਤੀ।
ਇਸੇ ਫੇਰੀ ਦੌਰਾਨ ਉਨ੍ਹਾਂ ਨਾਲ ਖੇਤੀਬਾੜੀ ਵਿਕਾਸ, ਪੇਂਡੂ ਆਰਥਿਕਤਾ, ਸਭਿਆਚਾਰਕ ਤਬਦੀਲੀਆ ਅਤੇ ਸਮਾਜਿਕ ਵਾਤਾਵਰਣ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ। ਸਾਡੀ ਇੱਛਾ ਪ੍ਰਵਾਨ ਕਰਦਿਆ ਉਹ ਸਃ ਤੇਜਪ੍ਰਤਾਪ ਸਿੰਘ ਸੰਧੂ  ਦੇ ਸਟੁਡੀਉ ਵਿੱਚ ਵੀ ਗਏ ਤੇ ਪੋਰਟਰੇਟ ਖਿਚਵਾਇਆ। ਇਸੇ ਫੇਰੀ ਦੌਰਾਨ ਉਨ੍ਹਾਂ ਨੂੰ  ਡਾਃ ਮ ਸ ਕੰਗ, ਡਾਃ ਜ ਸ ਧੀਮਾਨ ਤੇ ਸਾਡੇ ਵੱਲੋਂ ਤੇਜ ਪ੍ਰਤਾਪ ਸਿੰਘ ਸੰਧੂ ਦੀ ਜਗਤ ਪ੍ਰਸਿੱਧ ਤਸਵੀਰ “ਰੁੱਤਾਂ ਦਾ ਗੀਤ “ ਭੇਂਟ ਕੀਤੀ ਗਈ।
ਡਾਃ ਮ ਸ  ਸਵਾਮੀਨਾਥਨ ਜੀ ਦਾ ਜਨਮ 7 ਅਗਸਤ 1925 ਨੂੰ ਹੋਇਆ ਤੇ ਅੱਜ 28 ਸਤੰਬਰ 2023 ਨੂੰ ਉਹ 98ਸਾਲ ਦੀ ਉਮਰ ਭੋਗ ਕੇ ਸਦੀਵੀ ਅਲਵਿਦਾ ਕਹਿ ਗਏ ਹਨ।
ਉਹ ਪ੍ਰਮੁੱਖ ਭਾਰਤੀ ਖੇਤੀ ਵਿਗਿਆਨੀ, ਪੌਦਾ ਪ੍ਰਜਨਣ ਵਿਗਿਆਨੀ, ਪ੍ਰਸ਼ਾਸਕ ਅਤੇ ਮਾਨਵਤਾਵਾਦੀ ਪੁਰਸ਼ ਸਨ।
ਡਾਃ ਸਵਾਮੀਨਾਥਨ ਹਰੀ ਕ੍ਰਾਂਤੀ ਦੇ ਗਲੋਬਲ ਨੇਤਾ ਸਨ ਅਤੇ ਉਨ੍ਹਾਂ ਨੂੰ ਕਣਕ ਅਤੇ ਚੌਲਾਂ ਦੀਆਂ ਵੱਧ ਉਪਜ ਵਾਲੀਆਂ ਕਿਸਮਾਂ ਤਿਆਰ ਕਰਨ ਅਤੇ ਹੋਰ ਵਿਕਸਤ ਕਰਨ ਵਿੱਚ ਮੁਹਾਰਤ ਹਾਸਲ ਸੀ।
ਉਨ੍ਹਾਂ ਦੀ ਅਗਵਾਈ ਅਤੇ ਭੂਮਿਕਾ ਲਈ ਭਾਰਤ ਵਿੱਚ ਹਰੀ ਕ੍ਰਾਂਤੀ ਦਾ ਮੁੱਖ ਨਿਰਮਾਤਾ  ਕਿਹਾ ਜਾਂਦਾ ਹੈ।ਡਾਃ॥ਸਵਾਮੀਨਾਥਨ ਦੇ ਨਾਰਮਨ ਬੋਰਲੌਗ ਦੇ ਨਾਲ ਸਹਿਯੋਗੀ ਸਾਥ ਅਤੇ ਵਿਗਿਆਨਕ ਯਤਨਾਂ, ਕਿਸਾਨਾਂ ਅਤੇ ਹੋਰ ਵਿਗਿਆਨੀਆਂ ਦੇ ਨਾਲ ਇੱਕ ਜਨ ਅੰਦੋਲਨ ਦੀ ਅਗਵਾਈ ਕਰਦਿਆ ,ਜਨਤਕ ਨੀਤੀਆਂ ਦੇ ਸਮਰਥਨ ਨਾਲ, ਭਾਰਤ ਅਤੇ ਪਾਕਿਸਤਾਨ ਨੂੰ 1960 ਦੇ ਦਹਾਕੇ ਵਿੱਚ ਅੰਨ ਕਾਲ ਵਰਗੀਆਂ ਸਥਿਤੀਆਂ ਤੋਂ ਬਚਾਇਆ ਗਿਆ।
ਮਨੀਲਾ(ਫਿਲੀਪੀਨਜ਼) ਸਥਿਤ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ (IRRI) ਦੇ ਡਾਇਰੈਕਟਰ ਜਨਰਲ ਦੇ ਰੂਪ ਵਿੱਚ ਉਨ੍ਹਾਂ ਦੀ ਅਗਵਾਈ ਕਾਰਨ ਉਨ੍ਹਾਂ ਨੂੰ 1987 ਵਿੱਚ ਨੋਬਲ ਪੁਰਸਕਾਰ ਦੇ ਬਰਾਬਰ ਖੇਤੀਬਾੜੀ ਦੇ ਖੇਤਰ ਵਿੱਚ ਸਭ ਤੋਂ ਉੱਚੇ ਸਨਮਾਨ ਵਜੋਂ ਮਾਨਤਾ ਵਜੋਂ ਪਹਿਲਾ ਵਿਸ਼ਵ ਭੋਜਨ ਪੁਰਸਕਾਰ ਦਿੱਤਾ ਗਿਆ।
ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਨੇ ਉਨ੍ਹਾਂ ਨੂੰ ਆਰਥਿਕ ਵਾਤਾਵਰਣ ਦਾ ਪਿਤਾਮਾ’ ਕਿਹਾ
2007 ਤੋਂ 2013 ਤੀਕ ਡਾਃ ਮ ਸ ਸਵਾਮੀਨਾਥਨ ਨੂੰ ਸੰਸਦ ਮੈਂਬਰ, ਰਾਜ ਸਭਾ ਨਾਮਜ਼ਦ ਕੀਤਾ ਗਿਆ।
ਕੇਰਲ ਯੂਨੀਵਰਸਿਟੀ ਤੋਂ (ਬੀਐਸਸੀ)
ਮਦਰਾਸ ਯੂਨੀਵਰਸਿਟੀ (ਬੀਐਸਸੀ)
ਭਾਰਤੀ ਖੇਤੀ ਖੋਜ ਸੰਸਥਾਨ (ਜੈਨੇਟਿਕਸ ਵਿੱਚ ਐਸੋਸੀਏਟਸ਼ਿਪ)
ਵੈਗਨਿੰਗਨ ਯੂਨੀਵਰਸਿਟੀ (ਯੂਨੈਸਕੋ ਫੈਲੋ ਇਨ ਜੈਨੇਟਿਕਸ)
ਯੂਨੀਵਰਸਿਟੀ ਆਫ ਕੈਮਬ੍ਰਿਜ ਤੋਂ (ਪੀਐਚਡੀ) ਤੇ
ਵਿਸਕਾਨਸਿਨ ਯੂਨੀਵਰਸਿਟੀ ਅਮਰੀਕਾ ਤੋਂ ਪੋਸਟ ਡਾਕਟਰੇਟ ਕੀਤੀ।
ਆਪਦੀ ਜੀਵਨ ਸਾਥਣ ਮੀਨਾ ਸਵਾਮੀਨਾਥਨ ਨਾਲ ਆਪ ਦੀ ਸ਼ਾਦੀ
​1955 ਵਿੱਚ ਹੋਈ ਤੇ ਆਪ 2022 ਵਿੱਚ ਵਿਛੋੜਾ ਦੇ ਗਏ।
ਆਪ ਬੋਟਨੀ, ਪਲਾਂਟ ਜੈਨੇਟਿਕਸ, ਜੈਨੇਟਿਕਸ, ਸਾਇਟੋਜੈਨੇਟਿਕਸ, ਇਕੋਲੋਜੀਕਲ ਅਰਥ ਸ਼ਾਸਤਰ, ਪੌਦਾ ਪ੍ਰਜਨਨ, ਈਕੋਟੈਕਨਾਲੋਜੀ ਦੇ ਵਿਸ਼ੇਸ਼ ਮਾਹਿਰ ਸਨ।
ਆਪ ਨੇ ਭਾਰਤੀ ਖੇਤੀ ਖੋਜ ਸੰਸਥਾਨ (IARI) ਵਿੱਚ ਅਧਿਆਪਕ, ਖੋਜਕਰਤਾ ਅਤੇ ਖੋਜ ਪ੍ਰਸ਼ਾਸਕ ਵਜੋਂ 1954 ਤੋਂ 1972 ਤੀਕ,ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ (ICAR) ਦੇ ਡਾਇਰੈਕਟਰ ਜਨਰਲ ਵਜੋਂ 1972-1980 ਤੀਕ ਤੇ
ਅੰਤਰਰਾਸ਼ਟਰੀ ਰਾਈਸ ਰਿਸਰਚ ਇੰਸਟੀਚਿਊਟ (IRRI) ਬਤੌਰ ਡਾਇਰੈਕਟਰ ਜਨਰਲ ਵਜੋਂ 1982-1988 ਤੀਕ ਕਾਰਜਸ਼ੀਲ ਰਹੇ।
ਸਵਾਮੀਨਾਥਨ ਨੇ ਸਾਈਟੋਜੈਨੇਟਿਕਸ, ਆਇਨਾਈਜ਼ਿੰਗ ਰੇਡੀਏਸ਼ਨ ਅਤੇ ਰੇਡੀਓ-ਸੰਵੇਦਨਸ਼ੀਲਤਾ ਵਰਗੇ ਖੇਤਰਾਂ ਵਿੱਚ ਆਲੂ, ਕਣਕ ਅਤੇ ਚੌਲਾਂ ਨਾਲ ਸਬੰਧਤ ਬੁਨਿਆਦੀ ਖੋਜਾਂ ਵਿੱਚ ਯੋਗਦਾਨ ਪਾਇਆ।
ਉਹ ਪੁਗਵਾਸ਼ ਕਾਨਫਰੰਸਾਂ ਅਤੇ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (IUCN) ਦੇ ਪ੍ਰਧਾਨ ਰਹਿ ਚੁੱਕੇ ਹਨ।
1999 ਵਿੱਚ, ਉਹ ਤਿੰਨ ਭਾਰਤੀਆਂ ਵਿੱਚੋਂ ਇੱਕ ਸਨ ਜਿੰਨ੍ਹਾਂ ਨੂੰ ਮਹਾਤਮਾ ਗਾਂਧੀ ਅਤੇ ਰਾਬਿੰਦਰ ਨਾਥ ਟੈਗੋਰ ਦੇ ਨਾਲ, ਟਾਈਮ(TIME) ਰਸਾਲੇ ਦੀ ’20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ 20 ਏਸ਼ੀਆਈ ਲੋਕਾਂ’ ਦੀ ਸੂਚੀ ਵਿੱਚ, ਈਜੀ ਟੋਯੋਡਾ, ਦਲਾਈ ਲਾਮਾ ਅਤੇ ਮਾਓ ਜ਼ੇ-ਤੁੰਗ ਦੇ ਨਾਲ।[5] ਸਵਾਮੀਨਾਥਨ ਨੂੰ ਸ਼ਾਂਤੀ ਸਵਰੂਪ ਭਟਨਾਗਰ ਅਵਾਰਡ, ਰੈਮਨ ਮੈਗਸੇਸੇ ਅਵਾਰਡ ਅਤੇ ਅਲਬਰਟ ਆਈਨਸਟਾਈਨ ਵਰਲਡ ਸਾਇੰਸ ਅਵਾਰਡ ਸਮੇਤ ਬਹੁਤ ਸਾਰੇ ਪੁਰਸਕਾਰ ਅਤੇ ਸਨਮਾਨ ਮਿਲੇ ਹਨ।[10] MSS ਨੇ 2004 ਵਿੱਚ ਨੈਸ਼ਨਲ ਕਮਿਸ਼ਨ ਆਨ ਫਾਰਮਰਜ਼ (NCF) ਦੀ ਪ੍ਰਧਾਨਗੀ ਕੀਤੀ ਜਿਸ ਨੇ ਭਾਰਤ ਦੀ ਖੇਤੀ ਪ੍ਰਣਾਲੀ ਨੂੰ ਸੁਧਾਰਨ ਲਈ ਦੂਰਗਾਮੀ ਤਰੀਕਿਆਂ ਦੀ ਸਿਫ਼ਾਰਸ਼ ਕੀਤੀ।[14] ਉਹ ਇੱਕ ਉਪਨਾਮ ਖੋਜ ਫਾਊਂਡੇਸ਼ਨ ਦਾ ਸੰਸਥਾਪਕ ਹੈ।[5] ਉਸਨੇ 1990 ਵਿੱਚ ‘ਐਵਰਗਰੀਨ ਰੈਵੋਲਿਊਸ਼ਨ’ ਸ਼ਬਦ ਦੀ ਵਰਤੋਂ ‘ਸਬੰਧਤ ਵਾਤਾਵਰਣਕ ਨੁਕਸਾਨ ਤੋਂ ਬਿਨਾਂ ਸਦੀਵੀਤਾ ਵਿੱਚ ਉਤਪਾਦਕਤਾ’ ਦੇ ਆਪਣੇ ਦ੍ਰਿਸ਼ਟੀਕੋਣ ਦਾ ਵਰਣਨ ਕਰਨ ਲਈ ਕੀਤੀ।[2][15] ਉਸਨੂੰ 2007 ਅਤੇ 2013 ਦੇ ਵਿਚਕਾਰ ਇੱਕ ਕਾਰਜਕਾਲ ਲਈ ਰਾਜ ਸਭਾ ਵਾਸਤੇ ਨਾਮਜ਼ਦ ਕੀਤਾ ਗਿਆ ਸੀ।ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਭਾਰਤ ਵਿੱਚ ਮਹਿਲਾ ਕਿਸਾਨਾਂ ਦੀ ਮਾਨਤਾ ਲਈ ਇੱਕ ਬਿੱਲ ਪੇਸ਼ ਕੀਤਾ, ਪਰ ਇਹ ਪ੍ਰਵਾਨ ਨਾ ਹੋ ਸਕਿਆ।

Leave a Reply

Your email address will not be published. Required fields are marked *