ਪਰਮ ਸੇਵਾ ਵੈਲਫੇਅਰ ਸੁਸਾਇਟੀ ਰਜਿ ਵੱਲੋ ਵਿਦਿਆਰਥੀਆਂ ਦਾ ਸਨਮਾਨ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਸਾਇਟੀ ਵੱਲੋਂ ਹੋਣਕਾਰ ਵਿਦਿਆਰਥੀਆਂ ਦੀ ਕੀਤੀ ਗਈ ਹੌਸਲਾ-ਅਫ਼ਜ਼ਾਈ-ਸੋਮ ਨਾਥ ਭੱਟ
ਵਿਦਿਆਰਥੀ ਦੇਸ਼ ਦਾ ਅਸਲ ਭਵਿੱਖ ਹਨ- ਡਾ. ਸੰਤ ਸੁਰਿੰਦਰਪਾਲ ਸਿੰਘ
ਬੇਲਾ-ਬਹਿਰਾਮਪੁਰ (ਸੁਰ ਸਾਂਝ ਡਾਟ ਕਾਮ ਬਿਊਰੋ-ਗੁਰਮੁੱਖ ਸਿੰਘ ਸਲਾਹਪੁਰੀ), 30 ਸਤੰਬਰ:
ਸ.ਸ.ਸ.ਸ. ਸਕੂਲ ਡੱਲਾ ਦੇ ਕੈਪਸ ਵਿਖੇ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਦੀ ਯੋਗ ਅਗਵਾਈ ਹੇਠ ਪਰਮ ਸੇਵਾ ਵੈਲਫੇਅਰ ਸੁਸਾਇਟੀ ਰਜਿ ਵੱਲੋ ਸ਼ੈਸਨ 2022 ਦੌਰਾਨ ਵਿਦਿਅਕ ਖੇਤਰ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਵੱਲੋਂ ਸਮੂਹ ਕਮੇਟੀ ਮੈਂਬਰਾਂ ਨੂੰ ਜੀ ਆਇਆ ਆਖਿਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆ ਸੁਸਾਇਟੀ ਦੇ ਪ੍ਰਧਾਨ ਸੋਮਨਾਥ ਭੱਟ ਨੇ ਦੱਸਿਆ ਕਿ ਸੁਸਾਇਟੀ ਆਰਥਿਕ ਤੌਰ ਤੇ ਕਮਜ਼ੋਰ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਹਰ ਸਾਲ ਸਨਮਾਨ ਚਿੰਨ੍ਹ ਅਤੇ ਵਿੱਤੀ ਪੁਰਸਕਾਰ ਦੇ ਕੇ ਸਨਮਾਨ ਕਰਦੀ ਹੈ। ਇਸ ਮੌਕੇ ਵਿਸ਼ਾਲ ਸਿੱਧੂ, ਜਸਪ੍ਰੀਤ ਕੌਰ ਅਤੇ ਦਾਮਿਨੀ ਬਾਰਵੀ ਕਲਾਸ, ਕੋਮਲਪ੍ਰੀਤ ਕੌਰ, ਸਿਮਰਨਜੀਤ ਕੌਰ ਅਤੇ ਗੁਰਦੀਪ ਕੌਰ ਦਸਵੀ ਅਤੇ ਮਨਿੰਦਰ ਸਿੰਘ, ਰਣਜੋਧ,ਅਤੇ ਮਨਜੋਤ ਕੌਰ ਅੱਠਵੀ ਕਲਾਸ ਵਿੱਚੋ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਉਪਰੰਤ ਸਨਮਾਨਿਤ ਕੀਤਾ ਗਿਆ ਹੈ।
ਇਸ ਸਮਾਗਮ ਦੌਰਾਨ ਕੁੱਲ 13 ਵਿਦਿਆਰਥੀਆਂ ਨੂੰ ਸਨਮਾਨਿਆ ਗਿਆ। ਇਸ ਮੌਕੇ ਡਾ. ਸੰਤ ਸੁਰਿੰਦਰ ਪਾਲ ਸਿੰਘ (ਰਿਟਾ ਪ੍ਰਿੰਸੀਪਲ) ਸਮਰੱਥ ਸਿੰਘ, ਮਧੂ ਸ਼ਰਮਾ, ਪ੍ਰਵੀਨ ਭੱਟ, ਲਛਮਣ ਸਿੰਘ ਅਤੇ ਮਾਸਟਰ ਰਵਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।ਇਸ ਸਮੇ ਮੰਚ ਸੰਚਾਲਨ ਦੀ ਭੂਮਿਕਾ ਪਰਮਿੰਦਰ ਸਿੰਘ ਨੇ ਨਿਭਾਈ। ਸਮਗਾਮ ਦੌਰਾਨ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਿਹਾ।