ਇਲਾਕੇ ਭਰ ‘ਚ ਮਨਾਈ ਬਾਲਮਿਕੀ ਜੈਅੰਤੀ
ਚੰਡੀਗੜ੍ਹ 28 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਰਮਾਇਣ ਰਚੇਤਾ ਮਹਾਂਰਿਸ਼ੀ ਵਾਲਮਿਕੀ ਜੀ ਦੀ ਜੈਅੰਤੀ ਨੂੰ ਸਮਰਪਿਤ ਇਲਾਕੇ ਭਰ ‘ਚ ਧਾਰਮਿਕ ਸਮਾਗਮ ‘ਤੇ ਲੰਗਰ-ਭੰਡਾਰੇ ਕਰਾਏ ਗਏ ਹਨ। ਇਸ ਮੌਕੇ ਪਿੰਡ ਸਿਆਲਵਾ ਵਿਖੇ ਨੰਬਰਦਾਰ ਰਾਜਕੁਮਾਰ ਸਿਆਲਵਾ ਦੀ ਅਗਵਾਹੀ ਚ ਸਵੇਰ ਮੌਕੇ ਝੰਡੇ ਦੀ ਰਸਮ ਕਰਵਾਈ ਗਈ ਤੇ ਉਪਰੰਤ ਖੁੱਲੇ ਲੰਗਰ ਵਰਤਾਏ ਗਏ ਹਨ।
ਇਸੇ ਤਰ੍ਹਾਂ ਪਿੰਡ ਖਿਦਰਾਬਾਦ ਵਿਖੇ ਵੀ ਸਵੇਰ ਵੇਲੇ ਹਵਨ ਪੂਜਾ ਕਰਵਾਈ ਗਈ ਤੇ ਉਪਰੰਤ ਲੰਗਰ ਵਰਤਾਏ ਗਏ ਹਨ। ਪਿੰਡ ਨਗਲੀਆਂ, ਫਾਟਵਾਂ, ਢਕੋਰਾ, ਖੈਰਪੁਰ, ਸੇਖਪੁਰਾ, ਮੁੱਲਾਪੁਰ ਗਰੀਬਦਾਸ, ਮਾਜਰੀ, ਮਾਣਕਪੁਰ ਸ਼ਰੀਫ, ਬੜੌਦੀ, ਤਿਊੜ, ਤੋਗਾ, ਤੀੜਾ, ਸੁਹਾਲੀ ਸਮੇਤ ਹੋਰ ਪਿੰਡਾਂ ‘ਚ ਵੀ ਮਹਾਰਿਸ਼ੀ ਬਾਲਮਿਕੀ ਜੈਅੰਤੀ ਮਨਾਈ ਗਈ ਹੈ।
ਇਸ ਮੌਕੇ ਅਲੱਗ ਅਲੱਗ ਸਿਆਸੀ ਆਗੂਆਂ ਸਮੇਤ ਸਰਪੰਚ ਕੁਲਦੀਪ ਸਿੰਘ ਸਿਆਲਬਾ, ਸੋਹਣ ਲਾਲ, ਦਲਵਾਰਾ ਸਿੰਘ, ਮੰਗੂ ਸਿੰਘ, ਸਰਪੰਚ ਮਦਨ ਸਿੰਘ ਮਾਣਕਪੁਰ, ਹਰਮਨ ਸਹੋਤਾ, ਸੰਨੀ ਗਿੱਲ, ਜਗਤਾਰ ਸਿੰਘ, ਰਮਨ, ਮਾਸਟਰ ਬਰਿੰਦਰ ਸਿੰਘ, ਸੰਜੇ ਕੁਮਾਰ ਤੀੜਾ, ਕਰਮ ਚੰਦ, ਨਿਰਮਲ ਕੁਮਾਰ ਲਾਲੀ, ਸੁਖਵਿੰਦਰ ਸਿੰਘ ਲਾਲੀ, ਰਵਿੰਦਰ ਕੁਮਾਰ, ਰਵਿੰਦਰ ਸਿੰਘ ਰਵੀ, ਅਸ਼ੋਕ ਕੁਮਾਰ, ਰਾਜੇਸ਼ ਮਹਿਤਾ ਬਿੱਟੂ, ਸੰਦੀਪ ਕੁਮਾਰ ਡਾਕਟਰ, ਰਾਹੁਲ, ਗੌਰਵ, ਹਰਸ਼, ਵਿਸ਼ਾਲ, ਆਸੂ, ਪ੍ਰਥਮ, ਲਵੀਨ, ਰੋਹਿਤ, ਸਨੀ ਰਾਜਾ, ਦਮਨ, ਇਕਬਾਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਸਮੇਤ ਖ਼ਬਰ