ਗਿਆਨੀ ਗੁਰਦਿੱਤ ਸਿੰਘ ਦੇ 100ਵੇਂ ਜਨਮ ਦਿਨ ‘ਤੇ ਰਚਾਇਆ ਜਾ ਰਿਹਾ ਹੈ ਸਮਾਗਮ GIANI GURDIT SINGH : VISIONARY AUTHOR & CULTUROLOGIST- ਮਾਧਵ ਕੌਸ਼ਿਕ
ਡਾ. ਮਨਜਿੰਦਰ ਸਿੰਘ, ਬਲਦੇਵ ਸਿੰਘ ਸੜਕਨਾਮਾ ਅਤੇ ਪ੍ਰੋ. ਅਵਤਾਰ ਸਿੰਘ ਪਰਚਾ ਪੜ੍ਹਨਗੇ ਜਦਕਿ ਜਾਣ-ਪਛਾਣ ਡਾ. ਜਸਵਿੰਦਰ ਸਿੰਘ ਕਰਵਾਉਣਗੇ- ਮਨਮੋਹਨ


ਸਮਾਗਮ ਦੇ ਮੁੱਖ ਮਹਿਮਾਨ ਡਾ. ਰਵੇਲ ਸਿੰਘ, ਵਿਸ਼ੇਸ਼ ਮਹਿਮਾਨ ਰੂਪਿੰਦਰ ਸਿੰਘ ਜਦਕਿ ਪ੍ਰਧਾਨਗੀ ਪਦਮ ਸ੍ਰੀ ਸੁਰਜੀਤ ਪਾਤਰ ਕਰਨਗੇ – ਸੁਭਾਸ਼ ਭਾਸਕਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਅਕਤੂਬਰ:
ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਗਿਆਨੀ ਗੁਰਦਿੱਤ ਸਿੰਘ ਦੇ 100ਵੇਂ ਜਨਮ ਦਿਨ ‘ਤੇ GIANI GURDIT SINGH : VISIONARY AUTHOR & CULTUROLOGIST ਬਾਰੇ ਸਮਾਗਮ ਰਚਾਇਆ ਜਾ ਰਿਹਾ ਹੈ। ਇਹ ਸਮਾਗਮ ਪੀਪਲਜ਼ ਕਨਵੈਨਸ਼ਨ ਸੈਂਟਰ, ਐਮ-863, ਸੈਕਟਰ 36-ਬੀ, ਚੰਡੀਗੜ੍ਹ (ਪਿੱਛੇ ਇਸਕੌਨ ਟੈਂਪਲ) ਵਿਖੇ 29 ਅਕਤੂਬਰ, ਦਿਨ ਐਤਵਾਰ, 10.30 ਵਜੇ ਹੋਵੇਗਾ।
ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਕ, ਉਪ ਚੇਅਰਮੈਨ ਮਨਮੋਹਨ ਅਤੇ ਸੁਭਾਸ਼ ਭਾਸਕਰ ਵੱਲੋਂ ਪੋਸਟਰ ਜਾਰੀ ਕਰਦਿਆਂ ਦੱਸਿਆ ਗਿਆ ਕਿ ਇਸ ਸਮਾਗਮ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਡਾ. ਰਵੇਲ ਸਿੰਘ, ਵਿਸ਼ੇਸ਼ ਮਹਿਮਾਨ ਰੂਪਿੰਦਰ ਸਿੰਘ ਜਦਕਿ ਪ੍ਰਧਾਨਗੀ ਪਦਮ ਸ੍ਰੀ ਸੁਰਜੀਤ ਪਾਤਰ ਕਰਨਗੇ।
ਡਾ. ਮਨਜਿੰਦਰ ਸਿੰਘ, ਬਲਦੇਵ ਸਿੰਘ ਸੜਕਨਾਮਾ ਪੜ੍ਹਨਗੇ ਅਤੇ ਪ੍ਰੋ. ਅਵਤਾਰ ਸਿੰਘ ਪਰਚਾ ਜਦਕਿ ਜਾਣ-ਪਛਾਣ ਡਾ. ਜਸਵਿੰਦਰ ਸਿੰਘ ਕਰਵਾਉਣਗੇ। ਅਕਾਦਮੀ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

