ਖਿਜ਼ਰਾਬਾਦ ਦਾ 9ਵਾਂ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ
ਚੰਡੀਗੜ੍ਹ 29 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਪਿੰਡ ਖਿਜ਼ਰਾਬਾਦ ਦੇ ਭਗਵਾਨ ਵਾਲਮਿਕੀ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਨੌਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ।ਮਹਾਂਰਿਸ਼ੀ ਵਾਲਮਿਕੀ ਜੀ ਨੂੰ ਸਮਰਪਿਤ ਇਹ ਸਲਾਨਾ ਟੂਰਨਾਮੈਂਟ 26, 27 ਅਤੇ 28 ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਖਿਜ਼ਰਾਬਾਦ ਵਿਖੇ ਕਰਵਾਇਆ ਗਿਆ। ਇਸ ਤੋਂ ਪਹਿਲਾਂ ਮਹਾਰਿਸ਼ੀ ਵਾਲਮਿਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਵੀ ਕਰਵਾਏ ਗਏ, ਜਿਸ ਵਿੱਚ ਰਮਾਇਣ ਦੇ ਪਾਠ ਕਰਵਾਏ ਗਏ ਅਤੇ


25 ਅਕਤੂਬਰ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਵੀ ਕੱਢੀ ਗਈ। ਉਪਰੰਤ 28 ਅਕਤੂਬਰ ਨੂੰ ਮਹਾਰਿਸ਼ੀ ਵਾਲਮਿਕੀ ਜੀ ਦੇ ਸਥਾਨ ਤੇ ਲੰਗਰ ਭੰਡਾਰੇ ਅਤੁੱਟ ਵਰਤਾਏ ਗਏ, ਜਿਸ ਵਿੱਚ ਹਜ਼ਾਰਾਂ ਸੰਗਤਾਂ ਨਮਸਤਕ ਹੋਣ ਲਈ ਪਹੁੰਚੀਆਂ। ਨਾਲ ਹੀ ਵੱਡੇ ਖੇਡ ਮੇਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਅਲੱਗ ਅਲੱਗ ਖੇਤਰਾਂ ਤੋਂ ਫੁੱਟਵਾਲ ਦੀਆਂ ਚੌਵੀ ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਫਾਈਨਲ ਮੁਕਾਬਲਾ ਖਿਜ਼ਰਾਬਾਦ ਏ ਅਤੇ ਚਤਾਮਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਖਿਜ਼ਰਾਬਾਦ ਦੀ ਟੀਮ ਵੱਲੋਂ ਵਧੀਆ ਪ੍ਰਦਰਸ਼ਨ ਕਰਦਿਆਂ ਚਤਾਮਲੀ ਦੀ ਟੀਮ ਨੂੰ ਹਰਾ ਕੇ ਇਸ ਫੁੱਟਬਾਲ ਟੂਰਨਾਮੈਂਟ ਦੇ ਕੱਪ ਦੀ ਵਿਜੇਤਾ ਬਣੀ। ਚਤਾਮਲੀ ਦੀ ਟੀਮ ਦੂਜੇ ਸਥਾਨ ਤੇ ਰਹੀ। ਜੇਤੂ ਟੀਮਾਂ ਨੂੰ ਕੱਪ ਅਤੇ ਨਗਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ। ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਰਿਲੀਜ਼ ਕੀਤਾ ਗਿਆ ਸੀ ਤੇ ਉਨ੍ਹਾਂ ਵੱਲੋਂ ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਾਣੀ ਸੀ ਪਰ ਤਬੀਅਤ ਠੀਕ ਨਾ ਹੋਣ ਕਾਰਨ ਉਹ ਇਸ ਟੂਰਨਾਮੈਂਟ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦੀ ਟੀਮ ਦੇ ਮੈਂਬਰਾਂ ਬਲਾਕ ਪ੍ਰਧਾਨ ਤਰਨਜੀਤ ਸਿੰਘ ਹੈਪੀ ਜਕੜਮਾਜਰਾ ਪਾਰਟੀ ਵਰਕਰ ਅਜੈਬ ਸਿੰਘ ਮਾਜਰੀ ਅਤੇ ਗੁਰਿੰਦਰ ਸਿੰਘ ਸਰਪੰਚ ਖਿਜ਼ਰਾਬਾਦ ਵੱਲੋਂ ਆਪਣੇ ਸਾਥੀਆਂ ਸਮੇਤ ਮੈਡਮ ਅਨਮੋਲ ਗਗਨ ਮਾਨ ਦੀ ਥਾਂ ਤੇ ਹਾਜ਼ਰੀ ਲਗਵਾਈ ਗਈ।
ਇਸ ਤੋਂ ਇਲਾਵਾ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਚੇਅਰਮੈਨ ਹਰੀਸ਼ ਰਾਣਾ, ਸਰਪੰਚ ਜਸਬੀਰ ਕੌਰ, ਸਰਪੰਚ ਗੁਰਿੰਦਰ ਸਿੰਘ, ਰਾਣਾ ਕੁਸ਼ਲਪਾਲ, ਸਰਦਾਰ ਰਵਿੰਦਰ ਸਿੰਘ ਖੇੜਾ, ਜਗਦੀਪ ਸਰਪੰਚ ਮਾਜਰੀ, ਕੁਲਦੀਪ ਸਿੰਘ ਸਰਪੰਚ ਸਿਆਲਵਾ, ਰਾਜਕੁਮਾਰ ਨੰਬਰਦਾਰ ਸਿਆਲਬਾ ਨੰਬਰਦਾਰ ਐਸੋਸੀਏਸ਼ਨ ਪ੍ਰਧਾਨ ਬਲਾਕ ਮਾਜਰੀ, ਮੋਹਿਤ ਸਿਆਲਬਾ ਮਨੀਸ਼ ਖਿਜ਼ਰਾਬਾਦ, ਗੋਪਾਲ ਕ੍ਰਿਸ਼ਨ ਮਾਜਰੀ, ਜਸਵਿੰਦਰ ਸਿੰਘ ਕਾਲਾ, ਹਰੀਓਮ CP, ਕ੍ਰਿਸ਼ਨ ਕੁਮਾਰ ASI PP, ਗੁਰਨੇਖ ਸਿੰਘ ਅਤੇ ਸੁਖਦੇਵ ਪੰਚ ਵੱਲੋਂ ਵੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਮਾਨ ਨੇ ਆਪਣੇ ਭੇਜੇ ਸੁਨੇਹੇ ਵਿੱਚ ਪ੍ਰਬੰਧਕਾਂ ਨੂੰ ਮੁਬਾਰਕ ਦਿੰਦੇ ਹੋਏ ਕਿਹਾ ਕਿ ਹੋਰ ਲੋਕਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ, ਜਿਸ ਨਾਲ ਨੌਜਵਾਨ ਪੀੜੀ ਨਸ਼ਿਆਂ ਤੋਂ ਕਿਨਾਰਾ ਕਰਕੇ ਖੇਡਾਂ ਵਿੱਚ ਦਿਲਚਸਪੀ ਲਵੇ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਅਤੇ ਉਹਨਾਂ ਨਾਲ ਹੀ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਵੀ ਕਹੀ ਹੈ।
ਅਖੀਰਲੇ ਦਿਨ ਆਪ ਆਗੂ ਤੇ ਕਲੱਬ ਪ੍ਰਧਾਨ ਜਗਤਾਰ ਸਿੰਘ ਜੱਗਾ ਖਿਜ਼ਰਾਬਾਦ, ਮਨਜੀਤ ਸਿੰਘ ਖਿਜ਼ਰਾਬਾਦ, ਸੋਹਣ ਸਿੰਘ, ਸੁਰਿੰਦਰ ਸਿੰਘ ਖਿਜ਼ਰਾਬਾਦ, ਸੋਹਨ ਸਿੰਘ ਖਿਜ਼ਰਾਬਾਦ, ਮਨੀਸ਼ ਖਿਜ਼ਰਾਬਾਦ, ਮਨਜੀਤ ਵਾਲੀਆ, ਰਾਹੁਲ ਖਿਜ਼ਰਾਬਾਦ, ਅਜੇ ਵਾਲੀਆ, ਪ੍ਰਿੰਸ,ਹੈਰੀ, ਮੰਗਾ, ਮੱਘਰ, ਵਿਕਾਸ, ਅਕਾਸ਼ ਵਾਲੀਆ, ਵਿਨੋਦ ਵਾਲੀਆ, ਮਨੋਜ਼ ਕੁਮਾਰ, ਅਨਿਲ ਵਾਲੀਆ, ਦਿਪਾਂਸੂ ਵਾਲੀਆ, ਅਜੇ, ਵਿਸ਼ਾਲ, ਮੰਗਾਂ, ਮੋਹਣ ਸਿੰਘ, ਸ਼ਿਵ, ਰਮਨ PWD ਅਤੇ ਰਾਹੁਲ Pbpp ਵੱਲੋਂ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

