ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਲਾਇਬ੍ਰੇਰੀ, ਸੈਕਟਰ 69 (ਪਾਰਕ) ਮੁਹਾਲੀ ਵਿੱਚ ਹੋਈ, ਡਾ. ਸ਼ਿੰਦਰਪਾਲ ਸਿੰਘ ਹੋਰਾਂ ਕੀਤੀ ਪ੍ਰਧਾਨਗੀ
ਸਭਾ ਵੱਲੋਂ ਲਾਏ ਜਾ ਰਹੇ ਪ੍ਰੋ.ਦੀਪਕ ਸਭਿਆਚਾਰਕ ਮੇਲੇ ਬਾਰੇ ਵਿਸਥਾਰ ਵਿੱਚ ਦਿੱਤੀ ਜਾਣਕਾਰੀ


ਮੈਡਮ ਰਾਜਿੰਦਰ ਕੌਰ, ਬਲਵਿੰਦਰ ਸਿੰਘ ਢਿੱਲੋਂ, ਮਲਕੀਤ ਨਾਗਰਾ, ਭੁਪਿੰਦਰ ਸਿੰਘ ਮਟੌਰਵਾਲ਼ਾ, ਅਮਰਜੀਤ ਸਿੰਘ ਸੁੱਖਗੜ੍ਹ, ਦਰਸ਼ਨ ਤਿਊਣਾ ਅਤੇ ਡਾ. ਨਿਰਮਲ ਸਿੰਘ ਬਾਸੀ ਵੱਲੋਂ ਪੇਸ਼ ਕੀਤਾ ਗਿਆ ਆਪਣਾ ਆਪਣਾ ਕਲਾਮ
ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 29 ਅਕਤੂਬਰ:
ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲੀ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਲਾਇਬ੍ਰੇਰੀ, ਸੈਕਟਰ 69 (ਪਾਰਕ) ਮੁਹਾਲੀ ਵਿੱਚ ਹੋਈ। ਸਭਾ ਦੀ ਪ੍ਰਧਾਨਗੀ ਡਾ.ਸ਼ਿੰਦਰਪਾਲ ਸਿੰਘ ਨੇ ਕੀਤੀ।
ਅਜੰਡੇ ਅਨੁਸਾਰ ਵਿਸ਼ੇਸ਼ ਨਿਮੰਤਰਿਤ ਕਵੀ ਵਜੋਂ ਮੈਡਮ ਰਜਿੰਦਰ ਕੌਰ ਨੇ ਆਪਣੀਆਂ ਚੁਣੀਂਦਾ ਕਵਿਤਾਵਾਂ ਸੁਣਾਈਆਂ। ਉਸ ਉਪਰੰਤ ਸਰਵਸ੍ਰੀ ਬਲਵਿੰਦਰ ਸਿੰਘ ਢਿੱਲੋਂ, ਮਲਕੀਤ ਨਾਗਰਾ, ਭੁਪਿੰਦਰ ਸਿੰਘ ਮਟੌਰਵਾਲਾ, ਅਮਰਜੀਤ ਸਿੰਘ ਸੁਖਗੜ, ਦਰਸ਼ਨ ਤਿਊਣਾ ਅਤੇ ਡਾ ਨਿਰਮਲ ਸਿੰਘ ਬਾਸੀ ਨੇ ਆਪਣਾ ਆਪਣਾ ਕਲਾਮ ਪੇਸ਼ ਕੀਤਾ।
ਪ੍ਰਧਾਨਗੀ ਭਾਸ਼ਨ ਵਿੱਚ ਡਾ.ਸ਼ਿੰਦਰਪਾਲ ਸਿੰਘ ਨੇ ਆਉਣ ਵਾਲੇ ਦਿਨਾਂ ਵਿੱਚ ਸਭਾ ਵਲੋਂ ਲਾਏ ਜਾ ਰਹੇ ਪ੍ਰੋ.ਦੀਪਕ ਸਭਿਆਚਾਰਕ ਮੇਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਆਏ ਸਭ ਮੈਬਰਾਂ ਦਾ ਧੰਨਵਾਦ ਕੀਤਾ। ਮੰਚ ਦੀ ਕਾਰਵਾਈ ਡਾ ਸਵੈਰਾਜ ਸੰਧੂ ਜਨਰਲ ਸਕੱਤਰ ਨੇ ਨਿਭਾਈ ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ।

