ਭਾਸ਼ਾਵਾਂ ਵਿਭਾਗ ਪੰਜਾਬ ਵੱਲੋਂ ਸੰਜੀਵਨ ਸਿੰਘ ਦੀ ਨਾਟ ਪੁਸਤਕ ਪੀਜੀ-ਦ ਪੇਇੰਗ ਗੈੱਸਟ ਨੂੂੰ ਈਸ਼ਵਰ ਚੰਦਰ ਨੰਦਾ ਪੁਰਸਕਾਰ ਦੇਣ ਦਾ ਐਲਾਨ
ਸੰਜੀਵਨ ਦੀ ਇਹ ਨਾਟ ਪੁਸਤਕ ਪੀਜੀ-ਦਿ ਪੇਇੰਗ ਗੈੱਸਟ ਵਿਦੇਸ਼ ਲਈ ਕਾਹਲ਼ੇ ਮਨੋਦਸ਼ਾ ਬਿਆਨ ਕਰਦੀ ਹੈ


ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਹਰਜੋਤ ਬੈਂਸ ਪੰਜਾਬ ਦਿਵਸ ਮੌਕੇ ਇਹ ਪੁਰਸਕਾਰ ਪ੍ਰਦਾਨ ਕਰਨਗੇ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਕਤੂਬਰ:
ਪੰਜਾਬ ਸਰਕਾਰ ਦੇ ਭਾਸ਼ਾਵਾਂ ਵਿਭਾਗ ਵੱਲੋਂ ਸਾਲ 2020 ਲਈ ਸੰਜੀਵਨ ਸਿੰਘ ਦੀ ਨਾਟ ਪੁਸਤਕ ਪੀਜੀ-ਦਿ ਪੇਇੰਗ ਗੈੱਸਟ ਨੂੂੰ ਈਸ਼ਵਰ ਚੰਦਰ ਨੰਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਸੰਜੀਵਨ ਦੀ ਇਹ ਨਾਟ ਪੁਸਤਕ ਪੀਜੀ-ਦਿ ਪੇਇੰਗ ਗੈੱਸਟ ਵਿਦੇਸ਼ ਲਈ ਕਾਹਲ਼ੇ ਮਨੋਦਸ਼ਾ ਬਿਆਨ ਕਰਦੀ ਹੈ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਹਰਜੋਤ ਬੈਂਸ ਵੱਲੋ ਪੰਜਾਬ ਦਿਵਸ ਮੌਕੇ ਕਰਵਾਏ ਜਾ ਰਹੇ ਪੰਜਾਬੀ ਮਾਹ 2023 ਦੇ ਉਦਘਾਟਨੀ ਸਮਾਰੋਹ ਦੌਰਾਨ ਪਟਿਆਲ਼ਾ ਵਿਖੇ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।
ਵਰਨਣਯੋਗ ਹੈ ਕਿ ਨਾਟਕਕਾਰ ਸੰਜੀਵਨ ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਸਰਗਰਮ ਹਨ। ਉਹ ਦੋ ਦਰਜਨ ਤੋਂ ਵੱਧ ਨਾਟਕ ਲਿਖ ਚੁੱਕੇ ਹਨ। ਉਹ ਇਪਟਾ ਦੇ ਵੀ ਸਰਗਰਮ ਆਗੂ ਹਨ। ਗਦਰੀ ਬਾਬਿਆਂ ਦੇ ਮੇਲੇ ਦੇ ਸੰਦਰਭ ਵਿੱਚ ਕੱਢੀ ਜਾ ਰਹੀ ”ਢਾਈ ਅੱਖਰ ਪ੍ਰੇਮ ਦੇ” ਪੈਦਲ ਯਾਤਰਾ ਦੇ ਮੋਢੀ ਆਗੂਆਂ ਵਿੱਚ ਸ਼ਾਮਲ ਹਨ।

