ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟੀਸਿਜ਼ਮ ਵੱਲੋਂ ਰਣਧੀਰ ਦੀ ਕਾਵਿ-ਕਿਤਾਬ ਖ਼ਤ … ਜੋ ਲਿਖਣੋਂ ਰਹਿ ਗਏ ਬਾਰੇ ਸੰਵਾਦ
2 ਨਵੰਬਰ 2023 ਦਿਨ ਵੀਰਵਾਰ ਨੂੰ ਸਵੇਰੇ 11.00 ਵਜੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਖੇ ਹੋਵੇਗਾ ਇਹ ਸਮਾਗਮ
ਡਾ. ਯੋਗਰਾਜ, ਡਾ. ਪ੍ਰਵੀਨ ਅਤੇ ਜਸ਼ਨਪ੍ਰੀਤ ਕੌਰ ਹੋਣਗੇ ਮੁੱਖ ਬੁਲਾਰੇ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਕਤੂਬਰ:
ਚੰਡੀਗੜ੍ਹ ਸਕੂਲ ਆਫ ਪੋਇਟਰੀ ਕ੍ਰਿਟੀਸਿਜ਼ਮ ਵੱਲੋਂ ਰਣਧੀਰ ਦੀ ਕਾਵਿ-ਕਿਤਾਬ ”ਖ਼ਤ … ਜੋ ਲਿਖਣੋਂ ਰਹਿ ਗਏ” ਬਾਰੇ ਸੰਵਾਦ ਰਚਾਇਆ ਜਾ ਰਿਹਾ ਹੈ। ਇਹ ਸੰਵਾਦ ਸਮਾਗਮ ਮਿਤੀ 2 ਨਵੰਬਰ 2023 ਦਿਨ ਵੀਰਵਾਰ ਨੂੰ ਸਵੇਰੇ 11.00 ਵਜੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਖੇ ਹੋਵੇਗਾ।
ਇਸ ਸਮਾਗਮ ਦੇ ਮੁੱਖ ਬੁਲਾਰੇ ਡਾ. ਯੋਗਰਾਜ, ਡਾ. ਪ੍ਰਵੀਨ ਅਤੇ ਜਸ਼ਨਪ੍ਰੀਤ ਕੌਰ ਹੋਣਗੇ। ਸਕੂਲ ਦੇ ਸਰਪ੍ਰਸਤ ਡਾ. ਮਨਮੋਹਨ, ਸੰਸਥਾਪਕ ਡਾ. ਯੋਗਰਾਜ ਅਤੇ ਸਾਹਿਤਕ ਪ੍ਰਬੰਧਕ ਜਗਦੀਪ ਸਿੱਧੂ ਨੇ ਸਾਹਿਤਕ ਪ੍ਰੇਮੀਆਂ ਨੂੰ ਇਸ ਸੰਵਾਦ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਹੈ।