ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਕਤੂਬਰ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਸ੍ਰੀ ਸਿਰੀ ਰਾਮ ਅਰਸ਼ ਦੀ ਪ੍ਰਧਾਨਗੀ ਹੇਠ ਹੋਈ। ਨਵੀਂ ਚੁਣੀ ਗਈ ਕਾਰਜਕਾਰਨੀ ਕਮੇਟੀ ਬਾਰੇ ਜਾਣ-ਪਛਾਣ ਡਾ: ਅਵਤਾਰ ਸਿੰਘ ਪਤੰਗ ਨੇ ਕਰਵਾਈ ਅਤੇ ਸ਼ਬਦ ਦੀ ਮਹੱਤਤਾ ਬਾਰੇ ਦੱਸਿਆ। ਅਰਸ਼ ਜੀ ਨੇ ਸਾਹਿਤ ਵਿਗਿਆਨ ਕੇਂਦਰ ਬਾਰੇ ਦੱਸਿਆ ਕਿ ਇਹ ਚੰਡੀਗੜ੍ਹ ਦੀ ਪ੍ਰਸਿੱਧ ਲੇਖਕ ਸਭਾ ਹੈ ਜੋ ਲੰਬੇ ਸਮੇਂ ਤੋਂ ਬਹੁਤ ਵਧੀਆ ਕੰਮ ਕਰਦੀ ਆ ਰਹੀ ਹੈ। ਪ੍ਰਸਿਧ ਲੇਖਿਕਾ ਪਰਮਜੀਤ ਕੌਰ ਪਰਮ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਹੁਦੇ ਦੇ ਨਾਲ ਨਾਲ ਕੰਮ ਕਰਨਾ ਵੀ ਜ਼ਰੂਰੀ ਹੈ। ਬਹੁਤੀਆਂ ਸਭਾਵਾਂ ਦੇ ਅਹੁਦੇਦਾਰ ਬਣਨ ਨਾਲੋਂ ਇਕ ਸਭਾ ਵਿਚ ਕੰਮ ਕੀਤਾ ਜਾਵੇ ਤਾਂ ਇੱਜ਼ਤ ਵੱਧਦੀ ਹੈ। ਡਾ: ਪਤੰਗ ਜੀ, ਅਰਸ਼ ਜੀ, ਪਰਮਜੀ ਅਤੇ ਲੇਖਿਕਾ ਰਜਿੰਦਰ ਕੌਰ (ਜਟਾਣਾ) ਜੀ ਨੇ ਨਵੇਂ ਮੈਂਬਰਾਂ ਨੂੰ ਹਾਰ ਪਾ ਕੇ ਅਸ਼ੀਰਵਾਦ ਦਿੱਤੀ। ਨਵੇਂ ਚੁਣੇ ਗਏ ਪ੍ਰਧਾਨ ਸ: ਗੁਰਦਰਸ਼ਨ ਸਿੰਘ ਮਾਵੀ, ਨਵੀਂ ਚੁਣੀ ਗਈ ਜਨਰਲ ਸਕੱਤਰ ਦਵਿੰਦਰ ਕੌਰ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਸਤਬੀਰ ਕੌਰ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੰਸਥਾ ਨੂੰ ਹੋਰ ਅੱਗੇ ਲੈ ਜਾਣ ਦਾ ਇਰਾਦਾ ਪ੍ਰਗਟ ਕੀਤਾ।
ਦੂਜੇ ਦੌਰ ਵਿਚ ਕਵੀ ਦਰਬਾਰ ਦੀ ਸ਼ੁਰੂਆਤ ਮੋਰਿੰਡਾ ਤੋਂ ਪਹੁੰਚੇ ਸੁਰਜੀਤ ਸਿੰਘ ਜੀਤ ਦੀ ਗ਼ਜ਼ਲ ਨਾਲ ਹੋਈ। ਸੁਰਜੀਤ ਕੌਰ ਬੈਂਸ, ਜਲੌਰ ਸਿੰਘ ਖੀਵਾ, ਮਨਜੀਤ ਪਾਲ ਸਿੰਘ, ਡਾ: ਮਨਜੀਤ ਸਿੰਘ ਮਝੈਲ, ਸ਼ਾਇਰ ਭੱਟੀ, ਜੀ ਐਸ ਮੋਜੋਵਾਲ, ਰਜਿੰਦਰ ਕੌਰ ਨੇ ਵੱਖੋ ਵੱਖ ਸਮਾਜਿਕ ਵਿਸ਼ਿਆ ਬਾਰੇ ਕਵਿਤਾਵਾਂ ਸੁਣਾਈਆਂ।ਸੁਰਿੰਦਰ ਕੌਰ ਬਾੜਾ, ਜਗਯਾਰ ਜੋਗ, ਅਮਰਜੀਤ ਧੀਮਾਨ, ਤਰਸੇਮ ਰਾਜ, ਰੁਪਿੰਦਰ ਸਿੰਘ, ਧਿਆਨ ਸਿੰਘ ਕਾਹਲੋਂ, ਪਿਆਰਾ ਸਿੰਘ ਰਾਹੀ, ਮਾਨਸਾ ਤੋਂ ਸਤਿਕਾਰ ਕੌਰ ਨੇ ਗੀਤ ਸੁਣਾ ਕੇ ਸੋਹਣਾ ਰੰਗ ਬੰਨ੍ਹਿਆ। ਸੁਖਵਿੰਦਰ ਸਿੰਘ ਰਫੀਕ, ਜਸਪਾਲ ਕੰਵਲ, ਗੌਰਵ, ਵਿੱਦਿਆ ਨੰਦ, ਰਜਿੰਦਰ ਧੀਮਾਨ, ਬਹਾਦਰ ਸਿੰਘ ਗੋਸਲ, ਸੁਰਿੰਦਰ ਕੁਮਾਰ, ਓਪੀ ਵਰਮਾ, ਨੀਲਮ ਨਾਰੰਗ ਨੇ ਵੀ ਕਵਿਤਾਵਾਂ ਅਤੇ ਗ਼ਜ਼ਲਾਂ ਰਾਹੀਂ ਆਪਣੀ ਵਿਦਵਤਾ ਦੀ ਛਾਪ ਛੱਡੀ। ਡਾ: ਸੁਖਚਰਨ ਕੌਰ, ਬਾਬੂ ਰਾਮ ਦੀਵਾਨਾ ਨੇ ਕੇਂਦਰ ਨੂੰ ਕਿਤਾਬਾਂ ਭੇਟ ਕੀਤੀਆਂ। ਸਟੇਜ ਦੀ ਕਾਰਵਾਈ ਨੂੰ ਸ਼ਾਨਦਾਰ ਢੰਗ ਨਾਲ ਸਤਬੀਰ ਕੌਰ ਨੇ ਚਲਾਇਆ। ਇਸ ਮੌਕੇ ਜੋਗਿੰਦਰ ਸਿੰਘ ਜੱਗਾ,
ਜੋਗਿੰਦਰ ਸਿੰਘ ਜੱਗਾ, ਕੰਵਲ ਨੈਨ ਸਿੰਘ, ਚਰਨਜੀਤ ਕੌਰ ਬਾਠ, ਰਾਜਵਿੰਦਰ ਸਿੰਘ ਗੱਡੂ, ਸੀਮਾ ਰਾਣੀ, ਦਵਿੰਦਰ ਕੌਰ ਬਾਠ, ਨਰਿੰਜਨ ਸਿੰਘ ਲਹਿਲ, ਰਮਨਪ੍ਰੀਤ ਕੌਰ, ਰੀਨਾ ਕੌਰ, ਪ੍ਰੋ: ਕੇਵਲਜੀਤ ਸਿੰਘ ਕੰਵਲ ਵੀ ਹਾਜ਼ਰ ਸਨ।
ਦਵਿੰਦਰ ਕੌਰ ਢਿੱਲੋਂ, ਜਨਰਲ ਸਕੱਤਰ, ਸਾਹਿਤ ਵਿਗਿਆਨ ਕੇਂਦਰ (ਰਜਿ;) ਚੰਡੀਗੜ੍ਹ-ਫੋਨ 98765 79761