ਉੱਘੇ ਲੇਖਕ, ਪੱਤਰਕਾਰ ਤੇ ਅਨੁਵਾਦਕ ਪਰਵੇਸ਼ ਸ਼ਰਮਾ ਦੀ ਸਵੈ-ਜੀਵਨੀ ਇਹ ਜ਼ਿੰਦਗੀ ਦਾ ਕਾਰਵਾਂ ਦਾ ਲੋਕ-ਅਰਪਣ ਤੇ ਹੋਵੇਗੀ ਵਿਚਾਰ ਚਰਚਾ-ਬਲਕਾਰ ਸਿੱਧੂ
ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ, ਵਿਸ਼ੇਸ਼ ਮਹਿਮਾਨ ਅਮਰਜੀਤ ਸਿੰਘ ਵੜੈਚ, ਸੁਰਜੀਤ ਸਿੰਘ ਹੋਣਗੇ, ਜੰਗ ਬਹਾਦਰ ਗੋਇਲ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਜਦਕਿ ਮੁੱਖ ਪਰਚਾ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ-ਭੁਪਿੰਦਰ ਮਲਿਕ
ਮਿਤੀ 4 ਨਵੰਬਰ, 2023, ਦਿਨ ਸ਼ਨਿੱਚਰਵਾਰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਹੋਵੇਗਾ ਇਹ ਸਮਾਗਮ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਅਕਤੂਬਰ:
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਉੱਘੇ ਲੇਖਕ, ਪੱਤਰਕਾਰ ਤੇ ਅਨੁਵਾਦਕ ਪਰਵੇਸ਼ ਸ਼ਰਮਾ ਦੀ ਸਵੈ-ਜੀਵਨੀ *ਇਹ ਜ਼ਿੰਦਗੀ ਦਾ ਕਾਰਵਾਂ* ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਪ੍ਰੋਗਰਾਮ *ਮਿਤੀ 4 ਨਵੰਬਰ, 2023, ਦਿਨ ਸ਼ਨਿੱਚਰਵਾਰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ* ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਦੇ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਡਾ. ਸਤੀਸ਼ ਕੁਮਾਰ ਵਰਮਾ, ਪ੍ਰਧਾਨਗੀ ਕਰਨਗੇ ਜੰਗ ਬਹਾਦਰ ਗੋਇਲ, ਵਿਸ਼ੇਸ਼ ਮਹਿਮਾਨ ਹੋਣਗੇ ਅਮਰਜੀਤ ਸਿੰਘ ਵੜੈਚ ਅਤੇ ਸੁਰਜੀਤ ਸਿੰਘ ਅਤੇ ਮੁੱਖ ਪਰਚਾ ਪੇਸ਼ ਕਰਨਗੇ ਪ੍ਰੀਤਮ ਸਿੰਘ ਰੁਪਾਲ।
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਵੱਲੋਂ ਸਾਹਿਤਕ ਪ੍ਰੇਮੀਆਂ ਨੂੰ ਇਸ ਸਮਾਮ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਦਿੱਤਾ ਗਿਆ ਹੈ।
ਬਲਕਾਰ ਸਿੱਧੂ, ਪ੍ਰਧਾਨ)-ਭੁਪਿੰਦਰ ਮਲਿਕ, ਜਨਰਲ ਸਕੱਤਰ, ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ।