ਖੂਨਦਾਨ ਤੇ ਚਮੜੀ ਦੇ ਰੋਗਾਂ ਦਾ ਕੈਂਪ 5 ਨਵੰਬਰ ਨੂੰ
ਚੰਡੀਗੜ੍ਹ 3 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਕੁਰਾਲੀ ਦੇ ਹੋਣਹਾਰ ਯੂਥ ਆਗੂ ਸਵਰਗਵਾਸੀ ਅਭਿਮਨੀਊ ਰਾਠੌਰ (ਮੰਨੂ) ਦੀ ਯਾਦ ਵਿੱਚ ਖੂਨਦਾਨ ਕੈਂਪ ਅਤੇ ਚਮੜੀ ਰੋਗਾਂ ਦਾ ਕੈਂਪ 5 ਨਵੰਬਰ ਨੂੰ ਲਗਵਾਇਆ ਜਾ ਰਿਹਾ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੁਰਾਲੀ ਦੀ ਨੱਗਰ ਖੇੜਾ ਧਰਮਸ਼ਾਲਾ ਵਿੱਚ ਇਹ ਕੈਂਪ ਲਗਵਾਇਆ ਜਾ ਰਿਹਾ ਹੈ। 5 ਨਵੰਬਰ ਦਿਨ ਐਤਵਾਰ ਨੂੰ ਲੱਗਣ ਵਾਲੇ ਇਸ ਕੈਂਪ ਵਿੱਚ ਖੂਨਦਾਨ ਸਮੇਤ ਚਮੜੀ ਰੋਗਾਂ ਦੇ ਮਾਹਰ ਡਾਕਟਰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹਾਜ਼ਰ ਰਹਿਣਗੇ।
ਇਹਨਾਂ ਦੱਸਿਆ ਕਿ ਅੱਜ ਕਿੰਨੀਆਂ ਹੀ ਜਾਨਾਂ ਖੂਨ ਦੀ ਘਾਟ ਕਾਰਨ ਇਸ ਦੁਨੀਆਂ ਤੋਂ ਚਲੀਆਂ ਜਾਂਦੀਆਂ ਹਨ। ਇਸ ਛੋਟੇ ਉਪਰਾਲੇ ਵਿੱਚ ਵੱਡਾ ਯੋਗਦਾਨ ਪਾ ਕੇ ਖੂਨਦਾਨ ਜਰੂਰ ਕਰੋ ਤਾਂ ਜੋ ਕਿਸੇ ਦੀ ਜਾਨ ਬਚਾਈ ਜਾ ਸਕੇ ਅਤੇ ਨਾਲ ਹੀ ਚਮੜੀ ਰੋਗਾਂ ਦੇ ਡਾਕਟਰਾਂ ਤੋਂ ਸਲਾਹ ਲੈ ਕੇ ਲਾਹਾ ਲੈ ਸਕਦੇ ਹੋ।

