ਐਲਆਈਸੀ ਨੇ ‘ਜੀਵਨ ਉਤਸਵ’ ਪਲਾਨ ਪੇਸ਼ ਕੀਤੀ
ਪਲਾਨ 90 ਦਿਨਾਂ ਦੇ ਬੱਚੇ ਤੋਂ 65 ਸਾਲ ਦੇ ਲੋਕਾਂ ਲਈ ਉਪਲਬਧ
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 29 ਨਵੰਬਰ:


ਭਾਰਤੀ ਜੀਵਨ ਬੀਮਾ ਨਿਗਮ ਨੇ ਐਲਆਈਸੀ ਦੀ ‘ਜੀਵਨ ਉਤਸਵ’ ਵਿਅਕਤੀਗਤ ਬਚਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ। ਐਸਡੀਐਮ ਚੰਡੀਗੜ੍ਹ ਖੇਤਰ, ਐਸ ਕੇ ਆਨੰਦ ਨੇ ਇੱਥੇ ਖੁਲਾਸਾ ਕੀਤਾ ਕਿ ਇਸ ਬੀਮਾ ਯੋਜਨਾ ਰਾਹੀਂ ਜੀਵਨ ਭਰ ਗਾਰੰਟੀਸ਼ੁਦਾ ਆਮਦਨ ਅਤੇ ਜੀਵਨ ਭਰ ਰਿਸਕ ਕਵਰ ਮਿਲੇਗਾ।
ਇਸਦੀ ਨਿਊਨਤਮ ਪ੍ਰੀਮੀਅਮ ਭੁਗਤਾਨ ਦੀ ਮਿਆਦ 5 ਸਾਲ ਹੈ ਅਤੇ ਅਧਿਕਤਮ ਪ੍ਰੀਮੀਅਮ ਭੁਗਤਾਨ ਦੀ ਮਿਆਦ 16 ਸਾਲ ਹੋਏਗੀ। ਪਾਲਿਸੀਧਾਰਕ ਨੂੰ ਸਮੇਂ-ਸਮੇਂ ਹੋਰ ਲਾਭਾਂ ਦੇ ਨਾਲ ਸਾਰੀ ਉਮਰ ਲਈ ਜੀਵਨ ਕਵਰ ਵੀ ਮਿਲੇਗਾ। ਇਹ ਪਲਾਨ 90 ਦਿਨਾਂ ਦੇ ਬੱਚੇ ਤੋਂ ਲੈ ਕੇ 65 ਸਾਲ ਦੇ ਲੋਕਾਂ ਲਈ ਉਪਲਬਧ ਕਰਵਾਈ ਗਈ ਹੈ।
ਫੋਟੋ: ‘ਜੀਵਨ ਉਤਸਵ’ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੰਦੇ ਐਸ ਕੇ ਆਨੰਦ (ਚੌਹਾਨ)।

