‘Thalssemic Children’ ਨੂੰ ਸਮਰਪਿਤ 10ਵਾਂ ਖੂਨਦਾਨ ਕੈਂਪ ਲਗਵਾਇਆ ਗਿਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਦਸੰਬਰ:


10ਵਾਂ ਖੂਨਦਾਨ ਕੈਂਪ ‘Thalssemic Children’ ਨੂੰ ਸਮਰਪਿਤ ਦੇ ਮੌਕੇ ਤੇ ਗੁਰਦੁਆਰਾ ਸਾਹਿਬ ਸ਼ਾਹਪੁਰ ਸੈਕਟਰ 38-ਬੀ ਚੰਡੀਗੜ੍ਹ ਵਿਖੇ ਵੱਡੀ ਗਿਣਤੀ ਵਿਚ ਖੂਨਦਾਨ ਕੀਤਾ ਗਿਆ। ਸੰਗਤਾਂ ਤੇ ਬਹੁਤ ਉਤਸ਼ਾਹ ਨਾਲ ਖੂਨਦਾਨ ਮਹਾਂਦਾਨ ਦੇ ਸਲੋਗਨ ਨੂੰ ਵਿਚਾਰਦੇ ਹੋਏ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਹੋਰਾਂ ਨੂੰ ਵੀ ਪ੍ਰੇਰਿਤ ਕੀਤਾ। ਮੁੱਖ ਸੰਚਾਲਕ ਵੱਲੋਂ ਖ਼ੂਨਦਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਪੀ.ਜੀ.ਆਈ ਹਸਪਤਾਲ ਚੰਡੀਗੜ੍ਹ ਵੱਲੋਂ ਡਾਕਟਰਾਂ ਦੀ ਟੀਮ ਨੇ ਵੀ ਬਹੁਤ ਯੋਗਦਾਨ ਪਾਇਆ।
ਇਸ ਮੋਕੇ ਤੇ ਸ.ਕੁਲਜੀਤ ਸਿੰਘ ਬੇਦੀ ਮੁੱਖ ਸੰਚਾਲਕ, ਜਸਵੀਰ ਸਿੰਘ ਬੰਟੀ ਐਮ.ਸੀ ਚੰਡੀਗੜ੍ਹ, ਦਮਨਪ੍ਰੀਤ ਸਿੰਘ ਬਾਦਲ ਕੌਂਸਲਰ ਚੰਡੀਗੜ੍ਹ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਤੇ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਜੱਗ ਜਿਉਂਦਿਆਂ ਦੇ ਮੇਲੇ ਦੇ ਜਨਰਲ ਸੱਕਤਰ ਸ.ਭੂਪਿੰਦਰ ਸਿੰਘ ਝੱਜ, ਸਹਿਯੋਗੀ ਮੈਂਬਰ ਸ.ਹਰਚਰਨ ਸਿੰਘ ਬਰਾੜ ਅਤੇ ਪ੍ਰਧਾਨ ਸ.ਜਸਪ੍ਰੀਤ ਸਿੰਘ ਰੰਧਾਵਾ ਵੱਲੋਂ ਖੂਨਦਾਨ ਕੈਂਪ ਵਿੱਚ ਖ਼ੂਨਦਾਨ ਕੀਤਾ ਗਿਆ।

