ਮਾਸਿਕ ਇਕੱਤਰਤਾ ਵਿਚ ਗੁਰੂ ਨਾਨਕ ਦੇਵ ਜੀ ਨੂੰ ਕੀਤਾ ਯਾਦ
ਪ੍ਰਧਾਨਗੀ ਮੰਡਲ ਵਿਚ ਗੁਰਨਾਮ ਕੰਵਰ, ਡਾ: ਜਲੌਰ ਸਿੰਘ ਖੀਵਾ, ਸਿਰੀ ਰਾਮ ਅਰਸ਼, ਡਾ: ਅਵਤਾਰ ਸਿੰਘ ਪਤੰਗ ਅਤੇ ਗੁਰਦਰਸ਼ਨ ਸਿੰਘ ਮਾਵੀ ਹੋਏ ਸ਼ਾਮਿਲ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਦਸੰਬਰ:


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਖਾਲਸਾ ਕਾਲਜ ਮੋਹਾਲੀ ਵਿਖੇ ਮਾਸਿਕ ਇਕੱਤਰਤਾ ਵਿਚ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਗੁਰਨਾਮ ਕੰਵਰ, ਡਾ: ਜਲੌਰ ਸਿੰਘ ਖੀਵਾ, ਸਿਰੀ ਰਾਮ ਅਰਸ਼, ਡਾ: ਅਵਤਾਰ ਸਿੰਘ ਪਤੰਗ ਅਤੇ ਗੁਰਦਰਸ਼ਨ ਸਿੰਘ ਮਾਵੀ ਸ਼ੁਸ਼ੋਭਿਤ ਸਨ। ਕੇਂਦਰ ਦੇ ਪ੍ਰਧਾਨ ਮਾਵੀ ਜੀ ਵਲੋਂ ਸਭ ਹਾਜ਼ਰ ਵਿਦਵਾਨਾਂ ਨੂੰ ਜੀ ਆਇਆਂ ਆਖਿਆ ਅਤੇ ਲੇਖਕਾਂ, ਕਵੀਆਂ ਨੂੰ ਹਰ ਮਹੀਨੇ ਇਕੱਤਰਤਾ ਵਿਚ ਨਵੀਂ ਰਚਨਾ ਪੇਸ਼ ਕਰਨ ਦੀ ਅਪੀਲ ਕੀਤੀ ਗਈ। ਹਰਭਜਨ ਕੌਰ ਢਿੱਲੋਂ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਰਦੀ ਕਵਿਤਾ ਸੁਣਾਈ। ਸਤਬੀਰ ਕੌਰ ਨੇ ਗੁਰੂ ਜੀ ਅਤੇ ਅਜੋਕੇ ਹਾਲਾਤ ਦੀ ਤੁਲਨਾ ਕਰਦੀ ਵਧੀਆ ਕਵਿਤਾ ਸੁਣਾਈ। ਮਨਜੀਤ ਕੌਰ ਮੋਹਾਲੀ ਨੇ ਕਵਿਤਾ ਰਾਹੀਂ ਗੁਰੂ ਜੀ ਦੀਆਂ ਉਦਾਸੀਆਂ ਦੀ ਦਾਸਤਾਂ ਬਿਆਨ ਕੀਤੀ।
ਡਾ: ਸੁਖਚਰਨ ਕੌਰ ਭਾਟੀਆ, ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਦਰਸ਼ਨ ਤਿਊਣਾ, ਬਲਵਿੰਦਰ ਢਿੱਲੋਂ, ਜਗਤਾਰ ਜੋਗ, ਧਿਆਨ ਸਿੰਘ ਕਾਹਲੋਂ ਨੇ ਗੀਤਾਂ ਰਾਹੀਂ ਗੁਰੂ ਜੀ ਦੀ ਸਿੱਖਿਆ ਦਾ ਸੰਦੇਸ਼ ਦਿੱਤਾ। ਸੁਰਿੰਦਰ ਕੁਮਾਰ, ਬਲਜੋਤ ਕੌਰ, ਸੁਰਜੀਤ ਬੈਂਸ, ਰਜਿੰਦਰ ਰੇਨੂੰ, ਆਰ ਕੇ ਭਗਤ, ਬਹਾਦਰ ਸਿੰਘ ਗੋਸਲ, ਦਿਲਪ੍ਰੀਤ ਕੌਰ ਚਾਹਲ, ਡਾ: ਨੀਨਾ ਸੈਣੀ, ਆਸ਼ਾ ਕਮਲ, ਚਰਨਜੀਤ ਕੌਰ ਬਾਠ, ਸਾਗਰ ਭੂਰੀਆ ਨੇ ਛੋਟੀਆਂ ਪਰ ਸੋਹਣੀਆਂ ਕਵਿਤਾਵਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਪਰ-ਉਪਕਾਰਾਂ ਦਾ ਵਰਨਣ ਕੀਤਾ। ਡਾ: ਪਤੰਗ ਜੀ ਨੇ ਸਿੱਧਾਂ ਨਾਲ ਗੋਸ਼ਟ ਅਤੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਗੱਲ ਕੀਤੀ। ਹਰਬੰਸ ਸਿੰਘ ਸੋਢੀ ਨੇ ਆਪਣੀ ਵਿਦੇਸ਼ ਫੇਰੀ ਦੇ ਅਨੁਭਵ ਸਾਂਝੇ ਕੀਤੇ। ਡਾ: ਮਨਜੀਤ ਸਿੰਘ ਮਝੈਲ, ਜੀ ਐਸ ਮੋਜੋਵਾਲ, ਪ੍ਰਿੰ: ਕੇਵਲਜੀਤ, ਰਮਨਪ੍ਰੀਤ ਕੌਰ, ਨੀਲਮ ਨਾਰੰਗ, ਮਾਵੀ, ਦਵਿੰਦਰ ਢਿੱਲੋਂ ਨੇ ਸਮਾਜਿਕ ਸਰੋਕਾਰ ਵਾਲੀਆਂ ਵਧੀਆ ਕਵਿਤਾਵਾਂ ਸੁਣਾ ਕੇ ਮਨ ਮੋਹ ਲਿਆ। ਸਿਰੀ ਰਾਮ ਅਰਸ਼ ਜੀ ਨੇ ਪਾਕਿਸਤਾਨ ਦੀ ਧਾਰਮਿਕ ਯਾਤਰਾ ਵੇਲੇ ਲਿਖੀ ਬਾਬੇ ਨਾਨਕ ਬਾਰੇ ਕਵਿਤਾ ਸੁਣਾਈ। ਡਾ: ਜਲੌਰ ਸਿੰਘ ਖੀਵਾ ਜੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਵਲੋਂ ਉਦਾਸੀਆਂ ਦੀ ਰੀਤ ਵਿਸ਼ਵੀਕਰਨ ਦੀ ਬੁਨਿਆਦ ਹਨ। ਬਾਬਾ ਨਾਨਕ ਵੱਡਾ ਯਾਤਰੀ, ਵਿਗਿਆਨੀ ਅਤੇ ਮਨੁੱਖੀ ਅਧਿਕਾਰਾਂ ਦਾ ਰਖਵਾਲਾ ਸੀ।
ਗੁਰਨਾਮ ਕੰਵਰ ਨੇ ਕਿਹਾ ਕਿ ਬਾਬਾ ਜੀ ਵੱਡਾ ਸਮਾਜ ਸੁਧਾਰਕ ਅਤੇ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਸੀ। ਉਹਨਾਂ ਨੇ ਗੁਰੂ ਜੀ ਬਾਰੇ ਕਵਿਤਾ ਵੀ ਸੁਣਾਈ। ਡਾ: ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੁਹਜਮਈ ਢੰਗ ਨਾਲ ਕੀਤਾ। ਇਸ ਮੌਕੇ ਅਮਨਪ੍ਰੀਤ ਕੌਰ, ਰੀਨਾ, ਦਮਨਜੀਤ, ਅਜੀਤ ਸਿੰਘ ਧਰੋਤਾ, ਹਰਪ੍ਰੀਤ ਕੌਰ, ਦਲਜੀਤ ਕੌਰ ਵੀ ਹਾਜ਼ਰ ਸਨ।
ਦਵਿੰਦਰ ਕੌਰ ਢਿੱਲੋਂ, ਜਨਰਲ ਸਕੱਤਰ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ, ਫੋਨ 98765 79761

