ਪਰਸਨਲ ਸਟਾਫ ਐਸੋਸੀਏਸ਼ਨ ਨੇ ਕੀਤੀ ਸ਼ਾਨਦਾਰ ਵਿਦਾਇਗੀ ਪਾਰਟੀ
ਰਿਟਾਇਰ ਹੋਣ ਵਾਲੇ ਇਹਨਾਂ ਅਧਿਕਾਰੀਆਂ ਵਿੱਚ ਸ੍ਰ. ਗੁਰਮੀਤ ਸਿੰਘ, ਨਿੱਜੀ ਸਕੱਤਰ, ਸ੍ਰੀਮਤੀ ਅਮਿਤਾ ਚੱਢਾ, ਨਿੱਜੀ ਸਹਾਇਕ, ਸ੍ਰ. ਹਰਪ੍ਰੀਤ ਸਿੰਘ ਕਲੇਰ, ਨਿੱਜੀ ਸਹਾਇਕ, ਸ੍ਰੀਮਤੀ ਰਮਨਦੀਪ, ਨਿੱਜੀ ਸਹਾਇਕ ਅਤੇ ਸ੍ਰ. ਪਰਮਜੀਤ ਸਿੰਘ, ਸੀਨੀਅਰ ਸਕੇਲ ਸਟੈਨੋਗ੍ਰਾਫਰ ਸ਼ਾਮਿਲ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਦਸੰਬਰ:
ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਅੱਜ ਸਕੱਰਤੇਤ ਵਿਖੇ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਸ ਮਹੀਨੇ ਰਿਟਾਇਰ ਹੋਣ ਵਾਲੇ ਪੰਜ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਯਾਦ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪੰਜਾਬ ਸਿਵਲ ਸਕੱਤਰੇਤ ਵਿਖੇ, ਉਹਨਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਰਿਟਾਇਰ ਹੋਣ ਵਾਲੇ ਇਹਨਾਂ ਅਧਿਕਾਰੀਆਂ ਵਿੱਚ ਸ੍ਰ. ਗੁਰਮੀਤ ਸਿੰਘ, ਨਿੱਜੀ ਸਕੱਤਰ, ਸ੍ਰੀਮਤੀ ਅਮਿਤਾ ਚੱਢਾ, ਨਿੱਜੀ ਸਹਾਇਕ, ਸ੍ਰ. ਹਰਪ੍ਰੀਤ ਸਿੰਘ ਕਲੇਰ, ਨਿੱਜੀ ਸਹਾਇਕ, ਸ੍ਰੀਮਤੀ ਰਮਨਦੀਪ, ਨਿੱਜੀ ਸਹਾਇਕ ਅਤੇ ਸ੍ਰ. ਪਰਮਜੀਤ ਸਿੰਘ, ਸੀਨੀਅਰ ਸਕੇਲ ਸਟੈਨੋਗ੍ਰਾਫਰ ਸ਼ਾਮਿਲ ਸਨ, ਜੋ ਆਪਣੇ ਪਰਿਵਾਰਾਂ ਸਮੇਤ ਵਿਦਾਇਗੀ ਪਾਰਟੀ ਵਿੱਚ ਪਹੁੰਚੇ।
ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਆਪਣੇ ਅੰਦਾਜ਼ ਵਿੱਚ ਮੰਚ ਸੰਚਾਲਨ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਸ੍ਰੀਮਤੀ ਸ਼ੁਦੇਸ਼ ਕੁਮਾਰੀ, ਵਿੱਤ ਸਕੱਤਰ ਜਸਬੀਰ ਕੌਰ, ਸਕੱਤਰ ਜਨਰਲ ਬਲਕਾਰ ਸਿੰਘ, ਸਲਾਹਕਾਰ ਕਰਤਾਰ ਸਿੰਘ ਛੀਨਾ ਸਮੇਤ ਹੋਰ ਅਹੁਦੇਦਾਰਾਂ ਨੇ ਵਿਚਾਰ ਪੇਸ਼ ਕੀਤੇ। ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ੍ਰੀਮਤੀ ਤੇਜਿੰਦਰ ਕੌਰ ਸੋਢੀ ਨੇ ਵੀ ਉਚੇਚੇ ਤੌਰ ‘ਤੇ ਸ਼ਾਮਿਲ ਹੋ ਕੇ ਆਪਣੇ ਵਿਚਾਰ ਪੇਸ਼ ਕੀਤੇ।
ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਦੱਸਿਆ ਕਿ ਅੱਜ ਦੀ ਵਿਦਾਇਗੀ ਪਾਰਟੀ ਇਸ ਸਾਲ ਦੀ ਆਖਰੀ ਪਾਰਟੀ ਹੈ। ਹਾਜ਼ਰ ਮੈਂਬਰਾਂ ਵੱਲੋਂ ਅਗਲੇ ਸਾਲ, 2024 ਵਿੱਚ ਵੀ ਇਸੇ ਤਰ੍ਹਾਂ ਮਹੀਨੇ ਰਿਟਾਇਰਮੈਂਟ ਪਾਰਟੀ ਕਰਨ ਦੀ ਰਵਾਇਤ ਨੂੰ ਜਾਰੀ ਰੱਖਣ ਦਾ ਮਤਾ ਸਰਬਸੰਮਤੀ ਨਾਲ ਪਾਸ ਹੋਇਆ। ਅੱਜ ਦੀ ਇਸ ਸ਼ਾਨਦਾਰ ਪਾਰਟੀ ਵਿੱਚ 100 ਮੈਂਬਰਾਂ ਨੇ ਭਾਗ ਲਿਆ ਅਤੇ ਆਏ ਹੋਏ ਮਹਿਮਾਨਾਂ ਲਈ ਵਿਸ਼ੇਸ਼ ਖਾਣਾ ਤਿਆਰ ਕਰਵਾਇਆ ਗਿਆ।