
ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ, ਚੰਡੀਗੜ੍ਹ ਵੱਲੋਂ ਛਾਪਿਆ ਗਿਆ ਸਾਲ 2025 ਦਾ ਪਲੇਠਾ ਕੈਲੰਡਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ: ਅੱਜ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਪੰਜ ਰੋਜ਼ਾ ਕਵਿਤਾ ਵਰਕਸ਼ਾਪ ਦਾ ਵਿਦਾਇਗੀ ਸਮਾਰੋਹ ਸੀ। ਸਾਲ 2024 ਦੀ ਵਿਦਾਇਗੀ ਵੀ ਅੱਜ ਹੀ ਹੈ। ਘਰ ਪਹੁੰਚ ਵਟਸਅਪ ਚੈੱਕ ਕਰਦਾ ਹਾਂ। ਸਕੱਤਰੇਤ ਵਿਖੇ ਮੇਰੇ ਸਾਥੀ ਰਹੇ ਕਲਮੀ ਮਿੱਤਰ ਮਲਕੀਤ ਔਜਲਾ ਦੇ ਨਾਂ ਅੱਗੇ ਬਣਿਆ ਹਰਾ ਗੋਲ਼ਾਕਾਰ ਧੂਅ ਪਾ ਰਿਹਾ ਹੈ।…