ਵਿੱਤੀ ਕਮਿਸ਼ਨਰ ਸਕੱਤਰੇਤ ਵਿਖੇ ਦਿਨੇਸ਼ ਕੁਮਾਰ, ਸੁਪਰਡੈਂਟ ਗ੍ਰੇਡ 1 ਨੂੰ ਆਬਕਾਰੀ ਤੇ ਕਰ-2 ਸ਼ਾਖਾ ਵਿਚ ਕੀਤਾ ਗਿਆ ਤਾਇਨਾਤ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਜਨਵਰੀ:
ਵਿੱਤੀ ਕਮਿਸ਼ਨਰ ਸਕੱਤਰੇਤ ਪ੍ਰਸ਼ਾਸਨ ਵੱਲੋਂ ਆਪਣੇ ਹੁਕਮਾਂ ਅਨੁਸਾਰ ਸ਼੍ਰੀ ਦਿਨੇਸ਼ ਕੁਮਾਰ, ਸੁਪਰਡੈਂਟ ਗ੍ਰੇਡ 1 ਦੀ ਤਾਇਨਾਤੀ ਆਬਕਾਰੀ ਅਤੇ ਕਰ-2 ਸ਼ਾਖਾ ਵਿਚ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇਸ ਆਸਾਮੀ ਦਾ ਕਾਰਜ-ਭਾਰ ਸੰਭਾਲ ਲਿਆ ਗਿਆ ਹੈ। ਇਸ ਮੌਕੇ ਮੁਲਾਜ਼ਮ ਆਗੂ ਕੁਲਵੰਤ ਸਿੰਘ ਸਮੇਤ ਹੋਰ ਬਹੁਤ ਸਾਰੇ ਕਰਮਚਾਰੀਆਂ ਵੱਲੋਂ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ ਗਈਆਂ।