www.sursaanjh.com > ਅੰਤਰਰਾਸ਼ਟਰੀ > ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਉਸਤਾਦ ਗਜ਼ਲਗੋ ਸਿਰੀ ਰਾਮ ਅਰਸ਼ ਨੂੰ ‘ਬਾਵਾ ਬਲਵੰਤ ਯਾਦਗਾਰੀ ਐਵਾਰਡ’ ਨਾਲ਼ ਕੀਤਾ ਗਿਆ ਸਨਮਾਨਿਤ-ਜਸਪਾਲ ਸਿਘ ਦੇਸੂਵੀ

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਉਸਤਾਦ ਗਜ਼ਲਗੋ ਸਿਰੀ ਰਾਮ ਅਰਸ਼ ਨੂੰ ‘ਬਾਵਾ ਬਲਵੰਤ ਯਾਦਗਾਰੀ ਐਵਾਰਡ’ ਨਾਲ਼ ਕੀਤਾ ਗਿਆ ਸਨਮਾਨਿਤ-ਜਸਪਾਲ ਸਿਘ ਦੇਸੂਵੀ

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਉਸਤਾਦ ਗਜ਼ਲਗੋ ਸਿਰੀ ਰਾਮ ਅਰਸ਼ ਨੂੰ ‘ਬਾਵਾ ਬਲਵੰਤ ਯਾਦਗਾਰੀ ਐਵਾਰਡ’ ਨਾਲ਼ ਕੀਤਾ ਗਿਆ ਸਨਮਾਨਿਤ-ਜਸਪਾਲ ਸਿਘ ਦੇਸੂਵੀ

ਗਜ਼ਲਗੋ ਸੁਲੱਖਣ ਸਰਹੱਦੀ, ਗੁਰਦਿਆਲ ਰੌਸ਼ਨ, ਗੁਰਚਰਨ ਕੌਰ ਕੋਚਰ, ਅਸ਼ੋਕ ਨਾਦਿਰ ਭੰਡਾਰੀ, ਅਮਰਜੀਤ ਸਿੰਘ ਜੀਤ, ਬਲਬੀਰ ਸਿੰਘ ਸੈਣੀ, ਰਣਜੀਤ ਸਿੰਘ ਧੂਰੀ ਅਤੇ ਜਸਪਾਲ ਸਿੰਘ ਦੇਸੂਵੀ ਵੱਲੋਂ ਕੀਤੀ ਗਈ ਸਮਾਗਮ ਦੀ ਪ੍ਰਧਾਨਗੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜਨਵਰੀ:

ਚੰਡੀਗੜ੍ਹ ਮਿਊਜ਼ੀਅਮ ਅਤੇ ਆਰਡ ਗੈਲਰੀ ਸੈਕਟਰ 10 ਵਿਖੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ‘ਬਾਵਾ ਬਲਵੰਤ ਯਾਦਗਾਰੀ ਐਵਾਰਡ’ ਸਮਾਰੋਹ ਕਰਵਾਇਆ ਗਿਆ। ਮੰਚ ਦੇ ਚੇਅਰਮੈਨ ਤੇ ਉੱਘੇ ਲੇਖਕ ਜਸਪਾਲ ਸਿੰਘ ਦੇਸੂਵੀ, ਚੀਫ ਕੋਆਰਡੀਨੇਟਰ ਡਾ. ਦੀਪਕ ਮਨਮੋਹਨ ਸਿੰਘ, ਕੋਆਰਡੀਨਟਰ ਡਾ. ਸ਼ਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਇਹ ਪਲੇਠਾ ‘ਬਾਵਾ ਬਲਵੰਤ ਯਾਦਗਾਰੀ ਐਵਾਰਡ’ ਉਸਤਾਦ ਗਜ਼ਲਗੋ ਸਿਰੀ ਰਾਮ ਅਰਸ਼ ਨੂੰ ਦਿੱਤਾ ਗਿਆ। ਉਨ੍ਹਾਂ ਨੂੰ  ਸਨਮਾਨ ਪੱਤਰ, ਯਾਦ ਚਿੰਨ੍ਹ ਅਤੇ ਇੱਕੀ ਹਜ਼ਾਰ ਰੁਪਏ ਦੀ ਨਕਦ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਜਸਪਾਲ ਸਿੰਘ ਦੇਸੂਵੀ ਨੇ ਕਿਹਾ ਕਿ ਮੰਚ ਵੱਲੋਂ ਭਵਿੱਖ ਵਿੱਚ ਵੀ ਕਿਸੇ ਹੋਰ ਯੋਗ ਲੇਖਕ ਨੂੰ ਇਹ ਐਵਾਰਡ ਦਿੱਤਾ ਜਾਂਦਾ ਰਹੇਗਾ। ਪ੍ਰਧਾਨਗੀ ਮੰਡਲ ਵਿੱਚ ਗਜ਼ਲਗੋ ਸੁਲੱਖਣ ਸਰਹੱਦੀ, ਗੁਰਦਿਆਲ ਰੌਸ਼ਨ, ਗੁਰਚਰਨ ਕੌਰ ਕੋਚਰ, ਅਸ਼ੋਕ ਨਾਦਿਰ ਭੰਡਾਰੀ, ਅਮਰਜੀਤ ਸਿੰਘ ਜੀਤ, ਬਲਬੀਰ ਸਿੰਘ ਸੈਣੀ, ਰਣਜੀਤ ਸਿੰਘ ਧੂਰੀ ਅਤੇ ਜਸਪਾਲ ਸਿੰਘ ਦੇਸੂਵੀ ਹਾਜ਼ਰ ਸਨ।

ਸਮਾਰੋਹ ਦੌਰਾਨ ਗਜ਼ਲਗੋ ਗਜ਼ਲਗੋ ਸੁਲੱਖਣ ਸਰਹੱਦੀ, ਗੁਰਦਿਆਲ ਰੌਸ਼ਨ, ਗੁਰਚਰਨ ਕੌਰ ਕੋਚਰ, ਅਸ਼ੋਕ ਨਾਦਿਰ ਭੰਡਾਰੀ, ਅਮਰਜੀਤ ਸਿੰਘ ਜੀਤ, ਬਲਬੀਰ ਸਿੰਘ ਸੈਣੀ, ਰਣਜੀਤ ਸਿੰਘ ਧੂਰੀ, ਜਸਪਾਲ ਸਿੰਘ ਦੇਸੂਵੀ, ਮਨਮੋਹਨ ਸਿੰਘ ਦਾਊਂ, ਬਲਕਾਰ ਸਿੱਧੂ ਹੋਰਾਂ ਉਸਤਾਦ ਗਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਪਾਏ ਯੋਗਦਾਨ ਲਈ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਚੰਡੀਗੜ੍ਹ, ਮੋਹਾਲ਼ੀ, ਖਰੜ ਤੇ ਪੰਚਕੂਲਾ ਆਦਿ ਦੇ ਬਹੁਤ ਸਾਰੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਦੇਸੂ ਮਾਜਰਾ ਦੇ ਜੰਮਪਲ ਅਤੇ ਕੈਨਡਾ ਵਾਸੀ ਉੱਘੇ ਲੇਖਕ ਜਸਪਾਲ ਸਿੰਘ ਦੇਸੂਵੀ ਵੱਲੋਂ ਖਰੜ, ਮੋਹਾਲ਼ੀ, ਚੰਡੀਗੜ੍ਹ ਦੀਆਂ 13 ਸਾਹਿਤਕ ਤੇ ਸਭਿਆਚਾਰਕ ਸੰਸਥਾਵਾਂ ਨੂੰ ਇਕੱਠੇ ਕਰਨ ਦਾ ਉਦਮ ਕਰਦਿਆਂ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੀ ਸਥਾਪਨਾ ਕਰਨ ਦਾ ਮੁੱਢ ਬੰਨ੍ਹਿਆ। ਇਸ ਮੌਕੇ ਜਸਪਾਲ ਸਿੰਘ ਦੇਸੂਵੀ ਨੇ ਐਲਾਨ ਕੀਤਾ ਡਾ. ਦੀਪਕ ਮਨਮੋਹਨ ਸਿੰਘ, ਡਾ. ਸ਼ਿੰਦਰਪਾਲ ਸਿੰਘ ਦੀ ਸੁਯੋਗ ਅਗਵਾਈ ਵਿੱਚ ਮੰਚ, ਭਵਿੱਖ ਵਿੱਚ ਵੀ ਅਜਿਹੇ ਸਮਾਗਮ ਰਚਾਉਣ ਦਾ ਉਪਰਾਲਾ ਕਰਦਾ ਰਹੇਗਾ। ਮੰਚ ਸੰਚਾਲਨ ਭੁਪਿੰਦਰ ਸਿੰਘ ਮਲਿਕ ਵੱਲੋਂ ਬਾਖੂਬੀ ਕੀਤਾ ਗਿਆ।

Leave a Reply

Your email address will not be published. Required fields are marked *