www.sursaanjh.com > ਅੰਤਰਰਾਸ਼ਟਰੀ > ਸਬਲੋਕ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਦਾ ਕੀਤਾ ਉਦਘਾਟਨ

ਸਬਲੋਕ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਦਾ ਕੀਤਾ ਉਦਘਾਟਨ

ਸਬਲੋਕ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਦਾ ਕੀਤਾ ਉਦਘਾਟਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਸ਼ਾਇਰ ਭੱਟੀ), 23 ਮਾਰਚ:
ਅੱਜ ਸਬਲੋਕ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਦਾ ਚੰਡੀਗੜ੍ਹ ਵਿਖੇ ੳਦਘਾਟਨ ਕੀਤਾ ਗਿਆ। ਇਸ ਚੈਨਲ ਦੇ ਸਰਪ੍ਰਸਤ ਸ਼੍ਰੀ ਸਵਰਨ ਸਿੰਘ, ਜਿਨ੍ਹਾਂ ਨੇ ਇਸ ਚੈਨਲ ਅਤੇ ਚੈਨਲ ਦੀ ਕਾਰ-ਗੁਜ਼ਾਰੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੈਨਲ ਦੁਆਰਾ ਹਮੇਸ਼ਾ ਹੱਕ-ਸੱਚ ਦੀ ਆਵਾਜ਼ ਉਠਾਈ ਜਾਏਗੀ। ਉਹਨਾਂ ਨੇ ਦੱਸਿਆ ਕਿ ਇਸ ਚੈਨਲ ਦੁਆਰਾ ਦਰਸ਼ਕਾਂ ਨਾਲ ਹਰ ਲੋੜੀਂਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ।  ਇਸ ਚੈਨਲ ਦੁਆਰਾ ਕੁੱਝ ਖ਼ਾਸ ਅਤੇ ਦਿਲਚਸਪ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਜਿਨ੍ਹਾਂ ਦੁਆਰਾ ਦਰਸ਼ਕਾਂ ਨੂੰ ਚੰਗੀ ਸੇਧ ਵੀ ਮਿਲੇਗੀ ਜਿਵੇਂ ਸਾਹਿਤਿਕ, ਕਲਚਰਲ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਹੋਣਗੇ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਪੰਜਾਬੀ ਕਾਮੇਡੀ ਕਲਾਕਾਰ ਅਤੇ ਮੌਜੂਦਾ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਸ਼੍ਰੀ ਬਾਲ ਮੁਕੰਦ ਸ਼ਰਮਾ ਰਹੇ, ਜਿਨ੍ਹਾਂ ਨੇ ਰਿਬਨ ਕੱਟਣ ਦੀ ਰਸਮ ਨਿਭਾਈ। ਇਸਦੇ ਵਿਸ਼ੇਸ਼ ਮਹਿਮਾਨ ਪੀ.ਐਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਪਰਵੀਨ ਸੰਧੂ ਰਹੇ। ਇਸ ਉਦਘਾਟਨ ਸਮਾਰੋਹ ਵਿੱਚ ਪਰਮਵੀਰ ਸਿੰਘ, ਪ੍ਰਭਜੋਤ ਕੌਰ ਢਿੱਲੋਂ, ਅਮਰਜੀਤ ਸਿੰਘ ਢਿੱਲੋਂ, ਸਿੰਗਰ ਗੁਰਮੀਤ ਕੌਰ ਕੁਲਾਰ, ਬੈਨੀਪਾਲ ਸਿਸਟਰਸ ਅਮਰਜੀਤ ਕੌਰ, ਜੱਸ ਕੁਲਾਰ, ਸ਼ਾਇਰ ਭੱਟੀ, ਜਤਿੰਦਰ ਬਿੱਟੂ, ਰਾਜਦੀਪ ਕੌਰ (ਜਨਰਲ ਸਕੱਤਰ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ), ਨਾਮਵਰ ਮਾਡਲ ਹੀਨਾ ਪਟਿਆਲ, ਪਰਮਜੀਤ ਕੌਰ, ਸ੍ਰਿਸ਼ਟੀ, ਰਵਿੰਦਰ ਰਵੀ, ਦਿਨੇਸ਼ ਸ਼ਰਮਾ, ਜਤਿੰਦਰ ਕੁਮਾਰ, ਜਗਦੀਪ, ਰੁਪਾਲੀ, ਨਿਵੇਦਿਤਾ, ਆਕ੍ਰਿਤੀ ਆਦਿ ਖਾਸ ਸ਼ਖਸੀਅਤਾਂ ਸ਼ਾਮਿਲ ਹੋਈਆਂ।
ਹਾਜ਼ਰੀਨ ਨੇ ਸਬਲੋਕ ਚੈਨਲ ਦੇ ਸਰਪ੍ਰਸਤ ਸ੍ਰੀ ਸਵਰਨ ਸਿੰਘ ਨੂੰ ਇਸ ਮੌਕੇ ਢੇਰ ਸ਼ੁਭਕਾਮਨਾਵਾਂ ਦਿੱਤੀਆਂ।
ਸ਼ਾਇਰ ਭੱਟੀ ਚੰਡੀਗੜ੍ਹ: 98729 89193

Leave a Reply

Your email address will not be published. Required fields are marked *