ਸਾਹਿਤਕ ਇਕੱਤਰਤਾ ਵਿਚ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਮਾਰਚ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਸ਼ਹੀਦ ਭਗਤ ਸਿੰਘ ਜੀ ਨੂੰ ਕਵਿਤਾਵਾਂ, ਗੀਤਾਂ ਅਤੇ ਭਾਸ਼ਨ ਰਾਹੀਂ ਯਾਦ ਕੀਤਾ ਗਿਆ। ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਭਗਤ ਸਿੰਘ ਵਿਚਾਰਧਾਰਾ ਦਾ ਨਾਂ ਹੈ। ਵਰਿੰਦਰ ਚੱਠਾ ਅਤੇ ਗੁਰਦਰਸ਼ਨ ਸਿੰਘ ਮਾਵੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਸੁਪਨਾ ਅਜੇ ਅਧੂਰਾ ਹੈ। ਸਾਨੂੰ ਹੋਰ ਦੇਸ਼ ਭਗਤਾਂ ਨੂੰ ਵੀ ਸਮੇਂ ਅਨੁਸਾਰ ਯਾਦ ਕਰਨਾ ਚਾਹੀਦਾ ਹੈ।


ਪ੍ਰਧਾਨਗੀ ਭਾਸ਼ਨ ਵਿਚ ਸੁਭਾਸ਼ ਭਾਸਕਰ ਨੇ ਕਿਹਾ ਕਿ ਭਗਤ ਸਿੰਘ ਹਮੇਸ਼ਾ ਸਾਡੀਆਂ ਯਾਦਾਂ ਵਿਚ ਸਮਾਇਆ ਰਹੇਗਾ। ਉਹਨਾਂ ਨੇ ਇਸ ਸਬੰਧ ਵਿਚ ਇਕ ਕਵਿਤਾ ਵੀ ਸੁਣਾਈ। ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਬਲਕਾਰ ਸਿੱਧੂ ਨੇ ਕਿਹਾ ਕਿ ਸਾਡੇ ਵਡੇਰਿਆਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਆਜ਼ਾਦੀ ਮਾਣ ਰਹੇ ਹਾਂ। ਰਾਜਵਿੰਦਰ ਸਿੰਘ ਗੱਡੂ, ਮਨਦੀਪ ਸਿੰਘ, ਰੇਖਾ ਮਿੱਤਲ, ਸੁਧਾ ਮਹਿਤਾ, ਪਾਲ ਅਜਨਬੀ, ਜਸਪਾਲ ਸਿੰਘ ਕੰਵਲ, ਤੇਜਾ ਸਿੰਘ ਥੂਹਾ, ਕਿਰਨ ਬੇਦੀ, ਬਹਾਦਰ ਸਿੰਘ ਗੋਸਲ, ਨਰਿੰਦਰ ਕੌਰ ਲੌਂਗੀਆ, ਮਨਜੀਤ ਕੌਰ ਮੋਹਾਲੀ, ਰਤਨ ਬਾਬਕਵਾਲਾ, ਕ੍ਰਿਸ਼ਨਾ ਗੋਇਲ, ਆਸ਼ਾ ਕੰਵਲ, ਪ੍ਰੋ; ਕੇਵਲਜੀਤ ਸਿੰਘ ਨੇ ਆਪੋ ਆਪਣੀਆਂ ਕਵਿਤਾਵਾਂ ਰਾਹੀਂ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ।
ਬਲਵਿੰਦਰ ਢਿੱਲੋਂ, ਮਲਕੀਤ ਸਿੰਘ ਨਾਗਰਾ, ਭਰਪੂਰ ਸਿੰਘ, ਹਰਭਜਨ ਕੌਰ ਢਿੱਲੋਂ, ਗੁਰਦਾਸ ਸਿੰਘ ਦਾਸ, ਤੇਜਾ ਸਿੰਘ ਥੂਹਾ, ਸੁਖਦੇਵ ਸਿੰਘ ਕਾਹਲੋਂ, ਤਰਸੇਮ ਰਾਜ, ਸੋਹਣ ਸਿੰਘ ਨੇ ਵਧੀਆ ਆਵਾਜ਼ ਵਿਚ ਭਗਤ ਸਿੰਘ ਬਾਰੇ ਆਪਣੇ ਗੀਤ ਸੁਣਾਏ। ਪ੍ਰੋ: ਗੁਰਜੋਧ ਕੌਰ ਨੇ ਕਵਿਤਾ ਅਤੇ ਅਤੇ ਜਗਤਰ ਜੋਗ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ।
ਸਟੇਜ ਸੰਚਾਲਨ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਡਾ: ਅਵਤਾਰ ਸਿੰਘ ਪਤੰਗ ਨੇ ਅਖੀਰ ਵਿਚ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋ: ਦਿਲਬਾਗ ਸਿੰਘ, ਮਿੱਕੀ, ਮਨਜੀਤ ਕੌਰ ਮੀਤ, ਸੁਰਜਨ ਸਿੰਘ ਜੱਸਲ, ਸਰਦਾਰਾ ਸਿੰਘ ਚੀਮਾ, ਨਰਿੰਦਰ ਸਿੰਘ, ਜੋਗਿੰਦਰ ਸਿੰਘ ਜੱਗਾ, ਇੰਦਰਜੀਤ ਸਿੰਘ ਜਾਵਾ, ਖੰਨਾ ਪੱਟੀ, ਪਰਲਾਦ ਸਿੰਘ, ਬਬੀਤਾ ਸਾਗਰ, ਚਰਨਜੀਤ ਸਿੰਘ ਕਲੇਰ, ਰਘਬੀਰ ਸਿੰਘ, ਕੁਲਜੀਤ ਕੌਰ, ਹਰਜੀਤ ਸਿੰਘ, ਗੁਰਮੇਲ ਸਿੰਘ ਮੋਜੋਵਾਲ, ਬਲਬੀਰ ਸਿੰਘ, ਰਾਖੀ ਬਾਲਾ ਸੁਬਰਾਮਾਨੀਅਮ, ਸਾਗਰ ਸਿੰਘ ਭੂਰੀਆ, ਦਰਸ਼ਨ ਤਿਊਣਾ ਅਤੇ ਰਬਿੰਦਰ ਰੱਬੀ ਹਾਜ਼ਰ ਸਨ।
ਦਵਿੰਦਰ ਕੌਰ ਢਿੱਲੋਂ, ਜਨਰਲ ਸਕਤੱਰ – 98765 79761

