ਸਕੱਤਰੇਤ ਵਿਖੇ ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਕੀਤੀ ਗਈ ਸ਼ਾਨਦਾਰ ਫੇਅਰਵੈੱਲ – ਮਲਕੀਤ ਸਿੰਘ ਔਜਲਾ
ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਭਾਰੀ ਗਿਣਤੀ ਵਿੱਚ ਕੀਤੀ ਗਈ ਸ਼ਮੂਲੀਅਤ
ਵਿਦਾਇਗੀ ਪਾਰਟੀ ਵੇਲ਼ੇ ਹਾਜ਼ਰ ਮੈਂਬਰਾਂ ਦੇ ਮਨਾਂ ਵਿੱਚ ਪੰਜਾਬੀ ਸਾਹਿਤ ਪ੍ਰਤੀ ਨਜ਼ਰ ਆਇਆ ਵਿਸ਼ੇਸ਼ ਆਕਰਸ਼ਣ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਮਾਰਚ:


ਪੰਜਾਬ ਸਿਵਲ ਸਕੱਤਰੇਤ ਵਿਖੇ ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਮਾਰਚ ਮਹੀਨੇ ਰਿਟਾਇਰ ਹੋਣ ਵਾਲੇ ਅਧਿਕਾਰੀਆਂ ਦੇ ਸਨਮਾਨ ਵਿੱਚ ਸ਼ਾਨਦਾਰ ਫੇਅਰਵੈੱਲ ਪਾਰਟੀ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਸ੍ਰੀਮਤੀ ਨਿਰਮਲਾ, ਨਿੱਜੀ ਸਕੱਤਰ ਨੂੰ, ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਸਮੇਂ ਤੋਂ ਪਹਿਲਾਂ ਸਵੈ ਇਛੁੱਕ ਰਿਟਾਇਰਮੈਂਟ ਲੈ ਚੁੱਕੇ ਸ੍ਰੀ ਸੁਰਜੀਤ ਸੁਮਨ, ਨਿੱਜੀ ਸਹਾਇਕ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਹਰ ਮਹੀਨੇ ਇਸੇ ਤਰਾਂ ਰਿਟਾਇਰਮੈਂਟ ਪਾਰਟੀ ਕੀਤੀ ਜਾਂਦੀ ਹੈ ਅਤੇ ਤਕਰੀਬਨ 100 ਬੰਦਿਆਂ ਦਾ ਖਾਣਾ ਤਿਆਰ ਕਰਵਾਇਆ ਜਾਂਦਾ ਹੈ। ਉਨਾਂ ਆਪਣੇ ਕਾਵਿਕ ਅੰਦਾਜ਼ ਵਿੱਚ ਮੰਚ ਦਾ ਸੰਚਾਲਨ ਵੀ ਕੀਤਾ।
ਇਸ ਮੌਕੇ ਸ੍ਰੀਮਤੀ ਸ਼ੁਦੇਸ਼ ਕੁਮਾਰੀ, ਵਾਈਸ ਪ੍ਰਧਾਨ, ਜਸਬੀਰ ਕੌਰ, ਵਿੱਤ ਸਕੱਤਰ, ਗੁਰਚਰਨ ਸਿੰਘ, ਜਨਰਲ ਸਕੱਤਰ, ਕਰਤਾਰ ਸਿੰਘ ਛੀਨਾ, ਸਲਾਹਕਾਰ, ਬਲਕਾਰ ਸਿੰਘ, ਸਕੱਤਰ ਜਨਰਲ, ਕੁਲਵਿੰਦਰ ਸਿੰਘ ਮਾਨ ਅਤੇ ਕਈ ਹੋਰਨਾਂ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਸ੍ਰੀਮਤੀ ਨਿਰਮਲਾ ਅਤੇ ਸ੍ਰੀ ਸੁਰਜੀਤ ਸੁਮਨ ਨੇ ਵੀ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨਾਂ ਐਸੋਸੀਏਸ਼ਨ ਦੇ ਕੰਮਾਂ ਦੀ ਪ੍ਰਸੰਸ਼ਾ ਕੀਤੀ ਅਤੇ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਪਾਰਟੀ ਵਿੱਚ 90 ਤੋਂ ਵੱਧ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਇੱਕ ਵੱਖਰੇ ਪ੍ਰੋਗਰਾਮ ਵਿੱਚ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਸਕੱਤਰੇਤ ਵਿਖੇ ਸ੍ਰੀ ਰਾਜ ਕੁਮਾਰ ਸਾਹੋਵਾਲੀਆ, ੳਪ ਸਕੱਤਰ, ਪੰਜਾਬ ਸਰਕਾਰ ਨੂੰ ਫੇਅਰਵੈੱਲ ਪਾਰਟੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਵੱਲੋਂ ਨੌਕਰੀ ਦੇ ਨਾਲ ਨਾਲ ਸਾਹਿਤ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਦੀ ਪ੍ਰਸੰਸ਼ਾ ਕੀਤੀ। ਇਸ ਪਾਰਟੀ ਵਿੱਚ ਮਲਕੀਤ ਸਿੰਘ ਔਜਲਾ ਪਰਮਦੀਪ ਸਿੰਘ ਭਬਾਤ, ਅਧੀਨ ਸਕੱਤਰ ਅਤੇ ਵਿੱਤ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਸ਼ਾਮਿਲ ਹੋਏ। ਸ੍ਰੀ ਸਾਹੋਵਾਲੀਆ ਇਸ ਸਮੇਂ ਸਾਹਿਤ ਸਭਾ ਵਿੱਚ ਸਰਗਰਮ ਹਨ ਅਤੇ ਉਨਾਂ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਸ੍ਰੀ ਸਾਹੋਵਾਲੀਆ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀਆਂ ਸਰਗਰਮੀਆਂ ਭਵਿੱਖ ਵਿੱਚ ਵੀ ਜਾਰੀ ਰੱਖੀਆਂ ਜਾਣਗੀਆਂ।

