ਨਤੀਜਿਆ ਵਿੱਚ ਪੁਜੀਸ਼ਨਾ ਲੈਣ ਵਾਲੇ ਬੱਚਿਆਂ ਦਾ ਸਨਮਾਨ
ਚੰਡੀਗੜ੍ਹ 29 ਮਾਰਚ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਿਆਲਬਾ (ਫਤਿਹਪੁਰ) ਬਲਾਕ ਮਾਜਰੀ ਜ਼ਿਲ੍ਹਾ ਐਸ ਏ ਐਸ ਨਗਰ ਵਿਖੇ ਮੁੱਖ ਅਧਿਆਪਕ ਰਵੀ ਕੁਮਾਰ ਅਤੇ ਚੇਅਰਮੈਨ ਐਸ ਐਮ ਸੀ ਮੈਡਮ ਮੋਨਿਕਾ ਦੀ ਅਗਵਾਈ ਵਿੱਚ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਐਲ ਕੇ ਜੀ, ਯੂ ਕੇ ਜੀ ਅਤੇ ਪ੍ਰਾਇਮਰੀ ਤੋਂ ਚੌਥੀ ਜਮਾਤ ਦੇ ਬੱਚਿਆਂ ਦਾ ਨਤੀਜਾ ਐਲਾਨਿਆ ਗਿਆ। ਪਹਿਲੀ ਦੂਜੀ ਤੀਜੀ ਚੌਥੀ ਪੁਜੀਸ਼ਨ ਤੇ ਰਹਿਣ ਵਾਲੇ ਬੱਚਿਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਅਤੇ ਨੰਬਰਦਾਰ ਯੂਨੀਅਨ ਬਲਾਕ ਮਾਜਰੀ ਦੇ ਪ੍ਰਧਾਨ ਰਾਜਕੁਮਾਰ ਸਿਆਲਬਾ, ਕੁਲਦੀਪ ਸਿੰਘ ਸਰਪੰਚ ਸਿਆਲਬਾ, ਡਿੰਪਲ ਰਠੌਰ ਸਰਪੰਚ ਫਤਿਹਪੁਰ, ਸੈਂਟਰ ਹੈਡ ਟੀਚਰ ਮਾਜਰੀ ਸਰਦਾਰ ਬਲਜੀਤ ਸਿੰਘ ਅਤੇ ਬਹੁਤ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਤਾ ਪਿਤਾ ਸ਼ਾਮਿਲ ਹੋਏ। ਨਤੀਜਿਆਂ ਵਿੱਚ ਜਮਾਤ ਪਹਿਲੀ ਦੇ ਗੁਰਜੋਤ, ਕਰਨਵੀਰ ਸਿੰਘ ਅਤੇ ਅਭੈਰਾਜ ਨੇ ਕਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ।
ਜਮਾਤ ਦੂਜੀ ਵਿੱਚੋਂ ਰਾਬੀਆ, ਇਨਾਇਤ ਆਰੀਅਨ, ਸਤਬੀਰ, ਜਮਾਤ ਤੀਜੀ ਦੇ ਕੋਮਲਪ੍ਰੀਤ ਕੌਰ ਅਰੁਣ ਪ੍ਰਿੰਸ ਅਤੇ ਸ਼ਰਮਾ ਪੂਜਾ, ਜਮਾਤ ਚੌਥੀ ਦੇ ਮਹਿਕ, ਮਨਵੀਰ, ਨਵਲੀਨ ਕੌਰ ਅਤੇ ਅਰਪਿਤਾ ਕੌਰ ਨੇ ਕਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਮੌਕੇ ਨੰਬਰਦਾਰ ਰਾਜਕੁਮਾਰ ਅਤੇ ਸਰਪੰਚ ਡਿੰਪਲ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਅਪੀਲ ਵੀ ਕੀਤੀ ਅਤੇ ਬੱਚਿਆਂ ਨੂੰ ਵਧੀਆ ਭਵਿੱਖ ਲਈ ਆਸ਼ੀਰਵਾਦ ਵੀ ਦਿੱਤਾ।
ਇਸ ਮੌਕੇ ਸਕੂਲ ਸਟਾਫ ਮੈਡਮ ਬਲਜੀਤ ਕੌਰ, ਮੈਡਮ ਸੁਜੀਤਾ ਰਾਣੀ, ਮੈਡਮ ਜਤਿੰਦਰ ਕੌਰ, ਮੈਡਮ ਸੁਲਤਾਨਾ ਬੇਗਮ ਅਤੇ ਆਂਗਣਵਾੜੀ ਵਰਕਰ ਸਨੀਤਾ ਰਾਣੀ ਵੱਲੋਂ ਵੀ ਆਏ ਹੋਏ ਮੁੱਖ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਰਕਾਰੀ ਸਕੂਲਾਂ ਵਿੱਚ ਹੋਰ ਦਾਖਲਾ ਵਧਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ।

