ਪੰਜਾਬ ਸਾਹਿਤ ਅਕਾਦਮੀ ਵੱਲੋਂ ਯੁਵਾ ਸਾਹਿਤ ਉਤਸਵ ਦਾ ਆਯੋਜਨ 30-31 ਮਾਰਚ 2024 ਨੂੰ – ਡਾ. ਸਰਬਜੀਤ ਕੌਰ ਸੋਹਲ
ਰੋਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ਼ (ਮਾਨਸਾ) ਵਿਖੇ ਹੋਵੇਗਾ ਇਹ ਯੁਵਾ ਸਾਹਿਤ ਉਤਸਵ – ਡਾ. ਕੁਲਦੀਪ ਸਿੰਘ ਦੀਪ


ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਡਾ. ਗੁਰਮੇਲ ਕੌਰ ਜੇਸ਼ੀ, ਭਗਵੰਤ ਰਸੂਲਪੁਰੀ, ਨਿਰੰਜਨ ਬੋਹਾ, ਸੁਰਿੰਦਰਪ੍ਰੀਤ ਘਣੀਆ, ਡਾ. ਬੂਟਾ ਸਿੰਘ ਸੇਖੋਂ ਅਤੇ ਪਰਗਟ ਸਤੌਜ
ਬੋੜਾਵਾਲ਼ (ਮਾਨਸਾ), (ਸੁਰ ਸਾਂਝ ਡਾਟ ਕਾਮ ਬਿਊਰੋ), 29 ਮਾਰਚ:
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ (ਸਰਪ੍ਰਸਤ ਅਦਾਰਾ: ਪੰਜਾਬ ਕਲਾ ਪ੍ਰੀਸ਼ਦ), ਵੱਲੋਂ ਰੋਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ਼ (ਮਾਨਸਾ ਵਿਖੇ ਮਿਤੀ 30-31 ਮਾਰਚ, 2024 ਨੂੰ ਪੰਜਾਬ ਦੇ ਯੁਵਾ ਸਾਹਿਤਕਾਰਾਂ ਦਾ ਕੌਮੀ ਪੱਧਰ ਦਾ ਪ੍ਰੋਗਰਾਮ ਯੁਵਾ ਸਾਹਿਤ ਉਤਸਵ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਸਾਹਿਤਕਾਰਾਂ, ਪਾਠਕਾਂ ਅਤੇ ਲੇਖਕਾਂ ਨੂੰ ਇਸ ਸਾਹਿਤ ਉਤਸਵ ਵਿੱਚ ਪਹੁੰਚਣ ਲਈ ਖੁੱਲ੍ਹਾਂ ਸੱਦਾ ਦਿੱਤਾ ਹੈ।
ਉਤਸਵ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਸ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਡਾ. ਗੁਰਮੇਲ ਕੌਰ ਜੇਸ਼ੀ, ਭਗਵੰਤ ਰਸੂਲਪੁਰੀ, ਨਿਰੰਜਨ ਬੋਹਾ, ਸੁਰਿੰਦਰਪ੍ਰੀਤ ਘਣੀਆ, ਡਾ. ਬੂਟਾ ਸਿੰਘ ਸੇਖੋਂ ਅਤੇ ਪਰਗਟ ਸਤੌਜ ਆਦਿ ਸ਼ਾਮਿਲ ਹੋਣਗੇ

