ਸਾਹਿਤ ਕਲਾ ਸਭਿਆਚਾਰ ਮੰਚ ਮੋਹਾਲੀ ਵੱਲੋਂ ਲੇਖਿਕਾ ਸੁਧਾ ਜੈਨ ’ਸੁਦੀਪ’ ਦੀਆਂ ਪੁਸਤਕਾਂ ਲੋਕ ਅਰਪਣ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਮਾਰਚ:
ਸਾਹਿਤ ਕਲਾ ਸਭਿਆਚਾਰ ਮੰਚ ਮੋਹਾਲੀ ਤੇ ਭਾਸ਼ਾ ਵਿਭਾਗ ਪੰਜਾਬ ਅਤੇ ਪੈਰਾਗਾਨ ਸੀ.ਸੈ. ਸਕੂਲ ਸੈਕਟਰ 69 ਮੋਹਾਲੀ ਅਤੇ ਖ਼ਾਲਸਾ ਕਾਲਜ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਫੇਜ਼ 3 ਏ ਸੈਕਟਰ 53 ਨੇੜੇ ਕਾਮਾ ਹੋਟਲ ਮੋਹਾਲੀ ਵਿੱਖੇ ਲੇਖਿਕਾ ਸੁਧਾ ਜੈਨ ’ਸੁਦੀਪ’ ਦੀਆਂ ਦੋ ਪੁਸਤਕਾਂ ‘ਸ਼ਗਨਾਂ ਦੀਆਂ ਘੋੜੀਆਂ’ਲੋਕ ਅਰਪਣ ਕੀਤੀਆਂ ਗਈਆਂ।
ਇਸ ਮੌਕੇ ਮੁੱਖ ਮਹਿਮਾਨ ਹਰਪ੍ਰੀਤ ਕੌਰ ( ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ) ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਬਲਕਾਰ ਸਿੱਧੂ (ਪ੍ਰਧਾਨ , ਪੰਜਾਬੀ ਲੇਖਕ ਸਭਾ, ਚੰਡੀਗੜ੍ਹ), ਵਿਸ਼ੇਸ਼ ਮਹਿਮਾਨ : ਡਾ. ਦਵਿੰਦਰ ਬੋਹਾ (ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਚੰਡੀਗੜ੍ਹ ਜਿ਼ਲ੍ਹਾ, ਭਾਸ਼ਾ ਅਫ਼ਸਰ, ਮੋਹਾਲੀ), ਵਿਸ਼ੇਸ਼ ਮਹਿਮਾਨ : ਗੁਰਦੇਵ ਕੌਰ (ਪ੍ਰਿੰਸੀਪਲ ਰਿਟਾ.) ਹਾਜ਼ਰ ਹੋਏ। ਸੁਧਾ ਜੈਨ ਸੁਦੀਪ ਤੇ ਪਿਆਰੀ ਬੱਚੀ ਜਸਮੀਤ ਨੇ ਸਰਸਵਤੀ ਵੰਦਨਾ ਗਾਂ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ।


ਸਮਾਗਮ ਦੌਰਾਨ ਪੁਸਤਕ ਦਾ ਪਰਚਾ ਸ. ਮਨਮੋਹਨ ਸਿੰਘ ਦਾਊਂ (ਬਾਲ ਸ਼੍ਰੋਮਣੀ ਸਾਹਿਤਕਾਰ), ਪ੍ਰਿੰਸੀਪਲ ਡਾ. ਸੁਨੀਲ ਬਹਿਲ ਨੇ ਪੜ੍ਹਿਆ ਉਹਨਾਂ ਵੱਲੋਂ ਕਿਤਾਬ ਦੇ ਸਿਰਲੇਖ *ਸ਼ਗਨਾਂ ਦੀਆਂ ਘੋੜੀਆਂ* ਦੇ ਪਿਛੋਕੜ ਬਾਰੇ ਵੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ, ਇਸ ਤੋਂ ਇਲਾਵਾ ਡਾ. ਪ੍ਰੇਮ ਵਿਜ ਡਾਂ ਸ਼ਸ਼ੀ ਪ੍ਰਭਾ ਜੀ,ਪਰਮਜੀਤ ਕੌਰ ਪਰਮ ਵਲੋਂ ਵੀ ਕਿਤਾਬ ਤੇ ਖ਼ੂਬ ਵਿਚਾਰ ਚਰਚਾ ਕੀਤੀ ਗਈ। ਉੱਘੇ ਪੱਤਰਕਾਰ ਗੁਰਪ੍ਰੀਤ ਸਿੰਘ ‘ਨਿਆਮੀਆਂ ਨੇ ਆਖਿਆ ਕਿ ਚਲ ਰਹੇ ਲੱਚਰਤਾ ਦੇ ਦੌਰ ਵਿੱਚ ਅਜਿਹੀਆਂ ਪੁਸਤਕਾਂ ਦਾ ਮੈਂ ਤਹਿ ਦਿਲੋਂ ਸਵਾਗਤ ਕਰਦਾ ਹਾਂ, ਉਹਨਾਂ ਨੇ ਸੁਧਾ ਜੈਨ ਜੀ ਨੂੰ ਮੁਬਾਰਕਬਾਦ ਵੀ ਦਿੱਤੀ।
ਕਿਤਾਬ ਦੀ ਲੇਖਿਕਾ ਸੁਧਾ ਜੈਨ ਸਦੀਪ ਜੀ ਨੇ ਆਪਣੀ ਕਿਤਾਬ ਬਾਰੇ ਦੱਸਿਆ ਕਿ ਸਾਡੇ ਸੱਭਿਆਚਾਰ ਦਾ ਹਿੱਸਾ ਘੋੜੀਆਂ ਸਾਨੂੰ ਸਾਡੀ ਵਿਰਾਸਤ ਨਾਲ ਜੋੜੇ ਰੱਖਦੀ ਹੈ। ਵਿਆਹਾਂ ਵਿਚ ਘੋੜੀਆਂ ਗਾਉਣ ਨਾਲ ਰੌਣਕਾਂ ਤਾਂ ਲੱਗਦੀਆ ਹੀ ਹਨ ਸਗੋਂ ਸਾਨੂੰ ਸਾਡੀ ਵਿਰਾਸਤ ਦੀ ਝਲਕ ਵੀ ਦੇਖਣ ਨੂੰ ਮਿਲ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਧਾਰਾਈ ਦੋ ਪੁਸਤਕਾਂ (ਪੰਜਾਬੀ ਅਤੇ ਹਿੰਦੀ) ਸਭਿਆਚਾਰਕ ਵਿਰਾਸਤ ਹਨ। ਸਮਾਗਮ ਦੌਰਾਨ ਮੋਹਨਬੀਰ ਸਿੰਘ ਸ਼ੇਰਗਿੱਲ ਸਰਪ੍ਰਸਤ ਮੰਚ ਅਤੇ (ਡਾਇਰੈਕਟਰ, ਪੈਰਾਗਾਨ ਸੀ.ਸੈ. ਸਕੂਲ, ਬਾਬੂ ਰਾਮ ਦੀਵਾਨਾ (ਪ੍ਰਧਾਨ ਮੰਚ) ਅਤੇ ਕੇ.ਐਲ. ਸ਼ਰਮਾ (ਸਲਾਹਕਾਰ ਮੰਚ) ਕਵੀ-ਕਵਿਤ੍ਰੀਆਂ ਨੂੰ ਜੀ ਆਇਆ ਆਖਿਆ।
ਪੁਸਤਕ ਲੋਕ ਅਰਪਣ ਤੋਂ ਬਾਅਦ ਮਿੰਨੀ ਕਵੀ-ਦਰਬਾਰ ਵੀ ਕਰਵਾਇਆ ਗਿਆ। ਸਮਾਗਮ ਵਿੱਚ ਪਹੁੰਚੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾ ਖੂਬ ਰੰਗ ਬੰਨ੍ਹਿਆ। ਇਸ ਮੌਕੇ ਡਾ. ਗੁਰਮਿੰਦਰ ਸਿੱਧੂ, ਭਗਤ ਰਾਮ ਰੰਗਾੜਾ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਬਲਜਿੰਦਰ ਕੌਰ ਸ਼ੇਰਗਿੱਲ, ਦਰਸ਼ਨ ਤਿਉਣਾ,
ਸੁਰਿੰਦਰ ਕੌਰ ਭੋਗਲ ’ਚਿੰਗਾਰੀ’, ਪਿਆਰਾ ਸਿੰਘ ਰਾਹੀ, ਦਵਿੰਦਰ ਕੌਰ ਢਿੱਲੋਂ, ਰਾਜਵਿੰਦਰ ਸਿੰਘ ਗੱਡੂ ਰਾਜ, ਪ੍ਰਭਜੋਤ ਕੌਰ ’ਜੋਤ, ਸੰਤੋਸ਼ ਗਰਗ,
ਭੁਪਿੰਦਰ ਸਿੰਘ ‘ਭਾਗੂਮਾਜਰਾ’, ਨੀਲਮ ਨਾਰੰਗ, ਜਸਵਿੰਦਰ ਕਾਈਨੌਰ, ਅਜਮੇਰ ਸਾਗਰ, ਸ਼ਾਇਰ ਭੱਟੀ ਅਤੇ ਸੁਸ਼ੀਰਾ ਗੁਲਾਟੀ ਨੇ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਮੋਹਾਲੀ,ਖਰੜ ਪੰਚਕੂਲਾ ਤੇ ਚੰਡੀਗੜ੍ਹ ਤੋਂ ਵਿਦਵਾਨ ਕਵੀਆਂ ਨੇ ਹਾਜ਼ਰੀ ਭਰ ਪ੍ਰੋਗਰਾਮ ਦੀ ਸ਼ੋਭਾ ਵਧਾਈ।
ਸਹਿਤ ਕਲਾ ਸੱਭਿਆਚਾਰ ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਜੀ ਅਤੇ ਸੁਧਾ ਜੈਨ ਸੁਦੀਪ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਤੇ ਆਏ ਮਹਿਮਾਨਾਂ ਤੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਡਾ਼ ਦਵਿੰਦਰ ਬੋਹਾ ਜੀ ਨੇ ਲੇਖਿਕਾ ਦੇ ਇਸ ਵਿਲੱਖਣ ਉੱਦਮ ਦੀ ਬਹੁਤ ਸ਼ਲਾਘਾ ਕੀਤੀ ਤੇ ਪੰਡਾਲ ਵਿੱਚ ਬੈਠੇ ਸਾਰੇ ਕਵੀਆਂ ਤੇ ਪਾਠਕਾਂ ਦਾ ਧੰਨਵਾਦ ਕੀਤਾ। ਰਿਟਾਇਰਡ ਪ੍ਰਿੰਸੀਪਲ ਗੁਰਦੇਵ ਕੌਰ ਜੀ ਨੇ ਘੋੜੀਆਂ ਗਾਂ ਕੇ ਕਿਤਾਬ ਦਾ ਸਵਾਗਤ ਕੀਤਾ ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਧਾਨ ਬਲਕਾਰ ਸਿੱਧੂ ਜੀ ਨੇ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਆਪਣੇ ਵਿਚਾਰਾਂ ਵਿੱਚ ਪੇਸ਼ ਕਰਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਤੇ ਅੰਤ ਵਿੱਚ ਪ੍ਰੋਗਰਾਮ ਵਿੱਚ ਹਾਜ਼ਰ ਬੱਚੀਆਂ ਜਿੰਨਾਂ ਵਿਚੋਂ ਰੂਪਾਂ ਅੰਜਲੀ, ਮਨਪ੍ਰੀਤ ਕੋਰ, ਜਸਮੀਤ ਕੌਰ, ਰਾਧਾ ਗਰਗ ਅਤੇ ਨਿਹਾਰਿਕਾ ਅਤੇ ਉਚੇਚੇ ਤੌਰ ਤੇ ਫ਼ਤਹਿਗੜ੍ਹ ਸਾਹਿਬ ਤੋਂ ਪਹੁੰਚੇ ਢੋਲੀ ਜਸਨ ਦੇ ਉੱਦਮ ਸਦਕਾ *ਸ਼ਗਨਾਂ ਦੀਆਂ ਘੋੜੀਆਂ* ਕਿਤਾਬ ਵਿਚੋਂ ਹੀ ਜਾਗੋ ਗਾਈਂ ਤੇ ਬੋਲੀਆਂ ਦੇ ਵੱਖੋ ਵੱਖ ਰੰਗ ਪੇਸ਼ ਕਰਕੇ ਪ੍ਰੋਗਰਾਮ ਨੂੰ ਹੋਰ ਸਾਰਥਕ ਬਣਾ ਦਿੱਤਾ। ਸਾਹਿਤਕ ਦੇ ਨਾਲ -ਨਾਲ ਇਹ ਸਮਾਗਮ ਸੱਭਿਆਚਾਰਕ ਵੀ ਨਿਬੱੜੀਆ ਤੇ ਬੱਚੀਆਂ ਵੱਲੋਂ ਗਾਈਆਂ ਬੋਲੀਆਂ ਨੇ ਸਾਰੇ ਹਾਜ਼ਰੀਨ ਨੂੰ ਝੂਮਣ ਲਾ ਦਿੱਤਾ।

