www.sursaanjh.com > ਚੰਡੀਗੜ੍ਹ/ਹਰਿਆਣਾ > ਮਾਤਾ ਸਵਰਨ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸਰਧਾਂਜਲੀ

ਮਾਤਾ ਸਵਰਨ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸਰਧਾਂਜਲੀ

ਮਾਤਾ ਸਵਰਨ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸਰਧਾਂਜਲੀ
ਚੰਡੀਗੜ੍ਹ 29 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸੀਨੀਅਰ ਯੂਥ ਆਗੂ ਅਮਨ ਬੇਦੀ ਦੇ ਮਾਤਾ ਸਵਰਨ ਕੌਰ ਜੋ ਪਿਛਲੀ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਸਨ ਨਮਿਤ ਅੰਤਮ ਅਰਦਾਸ ਦੇ ਭੋਗ ਪਾਏ ਗਏ ਹਨ। ਪਿੰਡ ਤਿਊੜ ਵਿਖੇ ਹੋਏ ਇਸ ਸਮਾਗਮ ਵੱਡੀ ਗਿਣਤੀ ਵਿੱਚ ਅਲੱਗ ਅਲੱਗ ਸਿਆਸੀ ਪਾਰਟੀਆਂ ਦੇ ਆਗੂ ਸਮਾਜ ਸੇਵੀ ਅਤੇ ਹੋਰ ਪਤਵੰਤਿਆਂ ਨੇ ਸਹਿਜ ਪਾਠ ਦੇ ਭੋਗ ਵਿੱਚ ਸ਼ਾਮਿਲ ਹੋ ਕੇ ਸ਼ਰਧਾਂਜਲੀ ਦਿੱਤੀ ਹੈ।
ਅਰਦਾਸ ਹੋਣ ਤੋਂ ਪਹਿਲਾਂ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਪੜਛ ਨੇ ਵੈਰਾਗਮਈ ਕੀਰਤਨ ਕਰਕੇ ਇਨਸਾਨ ਨੂੰ ਚੰਗੇ ਕੰਮ ਕਰਨ ਵੱਲ ਪ੍ਰੇਰਿਆ ਅਤੇ ਹੱਕ ਸੱਚ ਦੀ ਕਮਾਈ ਕਰਨ ਦਾ ਹੋਕਾ ਦਿੱਤਾ। ਅਰਦਾਸ ਉਪਰੰਤ ਸੀਨੀਅਰ ਭਾਜਪਾ ਆਗੂ ਅਰਜਨ ਸਿੰਘ ਕਾਂਸਲ, ਬਹੁਜਨ ਸਮਾਜ ਪਾਰਟੀ ਦੇ ਰਾਜਾ ਨਰਿੰਦਰ ਸਿੰਘ ਨੇ ਨਨਹੇੜੀਆ ਨੇ ਮਾਤਾ ਸਵਰਨ ਕੌਰ ਦੇ ਜੀਵਨ ਤੇ ਝਾਤ ਪਾਉਦਿਆ ਜਿੱਥੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਹੀ ਹਰ ਸਮੇਂ ਪਰਿਵਾਰ ਨਾਲ ਖੜਨ ਦੀ ਗੱਲ ਵੀ ਕੀਤੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ , ਕਾਂਗਰਸੀ ਆਗੂ ਕਮਲਜੀਤ ਚਾਵਲਾ, ਜਗਦੇਵ ਸਿੰਘ ਮਲੋਆ, ਕਮਲਜੀਤ ਯੂਥ ਕਾਂਗਰਸ ਦੇ ਰਾਹੁਲ ਕਾਲੀਆ, ਸਿੰਘ ਅਰੋੜਾ ਮੁੱਲਾਪੁਰ, ਐਮਸੀ ਖੁਸ਼ਬੀਰ ਸਿੰਘ ਹੈਪੀ ਕੁਰਾਲੀ, ਕਾਕਾ ਨੌਰਥ ਬੰਨ ਮਾਜਰਾ, ਰਵਿੰਦਰ ਸਿੰਘ ਵਜੀਦਪੁਰ, ਸੁਰਿੰਦਰ ਸਿੰਘ ਤਿਊੜ, ਐਮ. ਸੀ ਰਾਜਵੀਰ ਸਿੰਘ ਖਰੜ, ਅਮਰਿੰਦਰ ਸਿੰਘ ਐਮ. ਸੀ, ਸਰਬਉੱਤਮ ਰਾਣਾ, ਅਮਨ ਸਲੈਚ ਆਦਿ ਨੇ ਸਮੂਲੀਅਤ ਕੀਤੀ। ਅਖੀਰ ਵਿਚ ਮਾਤਾ ਦੇ ਸਪੁੱਤਰ ਅਮਨ ਬੇਦੀ ਤੇ ਪਵਨ ਬੇਦੀ ਨੇ ਇਸ ਮੌਕੇ ਪਹੁੰਚਣ ਤੇ ਸਭਨਾ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *