ਕੱਚੀ ਪੈਂਨਸਿਲ ਐਂਟਰਟੇਨਮੈਂਟ ਵੱਲੋਂ ਪਦਮਸ੍ਰੀ ਅਨੁਰਾਧਾ ਪੌੜਵਾਲ ਦਾ ਗਾਇਆ ਹਿੰਦੀ ਲੋਰੀ ਗੀਤ ”ਚੰਦਾ ਮੇਰੇ” ਕੀਤਾ ਗਿਆ ਰਲੀਜ਼ – ਨਿਤਿਨ ਅਰੋੜਾ
ਸੰਗੀਤ ਪ੍ਰੇਮੀਆਂ ਵੱਲੋਂ ਬੇਸਬਰੀ ਨਾਲ਼ ਕੀਤਾ ਜਾ ਰਿਹਾ ਇਸ ਗੀਤ ਦਾ ਇੰਤਜ਼ਾਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਾਰਚ:
ਹਿੰਦੀ ਗਾਇਕੀ ਜਗਤ ਦੀ ਪ੍ਰਸਿੱਧ ਗਾਇਕਾ ਪਦਮਸ੍ਰੀ ਅਨੁਰਾਧਾ ਪੌੜਵਾਲ ਵੱਲੋਂ ਗਾਇਆ ਗਿਆ ਹਿੰਦੀ ਲੋਰੀ ਗੀਤ ”ਚੰਦਾ ਮੇਰੇ” ਇੱਥੇ ਕੱਚੀ ਪੈਂਨਸਿਲ ਐਂਟਰਟੇਨਮੈਂਟ ਵੱਲੋਂ ਰਲੀਜ਼ ਕੀਤਾ ਗਿਆ। ਇਸ ਮੌਕੇ ਕੱਚੀ ਪੈਂਨਸਿਲ ਐਂਟਰਟੇਨਮੈਂਟ ਦੇ ਪ੍ਰੋਜੈਕਟ ਡਾਇਰੈਕਟਰ ਨਿਤਿਨ ਅਰੋੜਾ ਨੇ ਕਿਹਾ ਕਿ ਇਸ ਹਿੰਦੀ ਲੋਰੀ ਗੀਤ ਦੇ ਪ੍ਰੋਡਿਊਸਰ ਅਤੇ ਗੀਤਕਾਰ ਸੋਨੀਆ ਅਰੋੜਾ ਹਨ ਜਦਕਿ ਸੰਗੀਤਕ ਧੁਨਾਂ ਅਨੰਦ ਮਿਸ਼ਰਾ ਦੀਆਂ ਹਨ।
ਉਨ੍ਹਾਂ ਹੋਰ ਦੱਸਿਆ ਕਿ ਇਸ ਗੀਤ ਵਿੱਚਲੇ ਚਾਲੀਡ ਆਰਟਿਸਟ ਹੈਟਵਿਕ ਵਸ਼ਿਸ਼ਟ ਹਨ। ਫਿਲਮ ਡਾਊਨਟਾਉੂਨ ਮੀਡੀਆ ਤੇ ਡਾਇਰੈਕਟਰ ਹਨ। ਉਨ੍ਹਾਂ ਦੱਸਿਆ ਕਿ ਇਹ ਹਿੰਦੀ ਲੋਰੀ ਗੀਤ ਰਲੀਜ਼ ਕੀਤਾ ਗਿਆ। ਉਨ੍ਹਾਂ ਸੰਗੀਤ ਪ੍ਰੇਮੀਆਂ ਨੂੰ ਇਸ ਗੀਤ ਨੂੰ ਲਾਈਨ, ਸ਼ੇਅਰ ਕਰਨ ਦੀ ਅਪੀਲ ਕੀਤੀ ਹੈ।