ਲੋਕ ਹਿੱਤ ਮਿਸ਼ਨ ਦੀ ਵਿਸ਼ਾਲ ਮੀਟਿੰਗ ਵਿੱਚ ਸਰਗਰਮੀਆਂ ਸਬੰਧੀ ਵਿਚਾਰ ਚਰਚਾ ਹੋਈ
ਚੰਡੀਗੜ੍ਹ 30 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਲੋਕ ਹਿੱਤ ਮਿਸ਼ਨ ਦੀ ਮਾਜਰੀ ਬਲਾਕ ਵਿਖੇ ਵਿਸ਼ਾਲ ਮੀਟਿੰਗ ਹੋਈ, ਜਿਸ ਵਿਚ ਨਵੀਆਂ ਨਿਯੁਕਤੀਆਂ ਕਰਨ ਅਤੇ ਸਰਗਰਮੀਆਂ ਤੇਜ਼ ਕਰਨ ਸਬੰਧੀ ਵਿਚਾਰ ਕੀਤਾ ਗਿਆ। ਇਸ ਸਬੰਧੀ ਗੁਰਮੀਤ ਸਿੰਘ ਸਾਂਟੂ, ਸੁੱਖਦੇਵ ਸਿੰਘ ਸੁੱਖਾ ਕੰਸਾਲਾ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖ਼ਿਜ਼ਰਾਬਾਦ, ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਹੁਸ਼ਿਆਰਪੁਰ, ਜਗਵੀਰ ਸਿੰਘ ਮਜਾਤੜੀ, ਬਾਬਾ ਸਿੰਗਾਰਾਂ ਸਿੰਘ, ਪਰਮਿੰਦਰ ਸਿੰਘ ਸ਼ਾਮਪੁਰੀ ਤੇ ਗੁਰਬਚਨ ਸਿੰਘ ਮੁੰਧੋਂ ਨੇ ਬੋਲਦਿਆਂ ਕਿਹਾ ਕਿ ਮਿਸ਼ਨ ਨੂੰ ਜਿੱਥੇ ਕਿਸਾਨ ਜਥੇਬੰਦੀ ਵੱਜੋਂ ਵੀ ਤਬਦੀਲ ਕੀਤਾ ਜਾਵੇਗਾ, ਉਥੇ ਹਰ ਵਰਗ ਨਾਲ਼ ਹੋ ਰਹੀਆਂ ਧੱਕੇਸ਼ਾਹੀਆਂ ਖ਼ਿਲਾਫ਼ ਡੱਟੇਗਾ ਅਤੇ ਸਮਾਜਿਕ ਬੁਰਾਈਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸੇ ਦੌਰਾਨ 10 ਅਪ੍ਰੈਲ ਨੂੰ ਗੁਰਦੁਆਰਾ ਗੜੀ ਭੌਰਖਾ ਸਾਹਿਬ ਵਿਖੇ ਇਕੱਤਰਤਾ ਕੀਤੀ ਜਾਵੇਗੀ। ਇਸ ਮੌਕੇ ਗੁਰਦੀਪ ਸਿੰਘ ਮਹਿਰਮਪੁਰ, ਸਰਪੰਚ ਗੁਰਦੇਵ ਸਿੰਘ ਕੁਬਾਹੇੜੀ, ਪ੍ਰਦੀਪ ਸਿੰਘ ਮੁੰਧੋਂ, ਗੁਰਸ਼ਰਨ ਸਿੰਘ ਨੱਗਲ, ਤਲਵਿੰਦਰ ਸਿੰਘ ਦੁਸਾਰਨਾ, ਅਮਰੀਕ ਸਿੰਘ ਸਲਾਮਤਪੁਰ, ਕੇਸਰ ਸਿੰਘ ਕੁਬਾਹੇੜੀ, ਦਵਿੰਦਰ ਸਿੰਘ ਪੜੌਲ, ਬਲਜਿੰਦਰ ਸਿੰਘ ਕਾਲਾ ਮਾਵੀ, ਭੁਪਿੰਦਰ ਸਿੰਘ ਬਿੰਦਰਖ, ਰਵਿੰਦਰ ਸਿੰਘ ਗੰਧੋਂ, ਬਲਵਿੰਦਰ ਸਿੰਘ ਰੰਗੁਆਣਾ, ਦਰਸ਼ਨ ਸਿੰਘ ਖੇੜਾ, ਜਸਵੀਰ ਸਿੰਘ ਲਾਲਾ, ਬਹਾਦਰ ਸਿੰਘ ਚਾਹੜ ਮਾਜਰਾ, ਗੁਰਮੀਤ ਸਿੰਘ ਮੀਆਂਪੁਰ, ਰਾਮ ਸਿੰਘ ਅਭੀਪੁਰ ਤੇ ਹਰਪਾਲ ਸਿੰਘ ਮਹਿਰੋਲੀ ਸ਼ਾਮਲ ਹੋਏ।