www.sursaanjh.com > ਅੰਤਰਰਾਸ਼ਟਰੀ > ਸ਼ਹੀਦ ਭਗਤ ਸਿੰਘ ਨੂੰ ਮਹਾਨ ਮਨੁੱਖ ਨਾ ਬਣਾ ਕੇ, ਆਮ ਇਨਸਾਨ ਵੱਜੋਂ ਪੇਸ਼ ਕਰਦੀ ਸੰਜੀਵਨ ਦੀ ਨਾਟ-ਪੁਸਤਕ ‘ਸਰਦਾਰ’ ਹੋਈ ਲੋਕ-ਅਰਪਣ

ਸ਼ਹੀਦ ਭਗਤ ਸਿੰਘ ਨੂੰ ਮਹਾਨ ਮਨੁੱਖ ਨਾ ਬਣਾ ਕੇ, ਆਮ ਇਨਸਾਨ ਵੱਜੋਂ ਪੇਸ਼ ਕਰਦੀ ਸੰਜੀਵਨ ਦੀ ਨਾਟ-ਪੁਸਤਕ ‘ਸਰਦਾਰ’ ਹੋਈ ਲੋਕ-ਅਰਪਣ

ਸ਼ਹੀਦ ਭਗਤ ਸਿੰਘ ਨੂੰ ਮਹਾਨ ਮਨੁੱਖ ਨਾ ਬਣਾ ਕੇ, ਆਮ ਇਨਸਾਨ ਵੱਜੋਂ ਪੇਸ਼ ਕਰਦੀ ਸੰਜੀਵਨ ਦੀ ਨਾਟ-ਪੁਸਤਕ ‘ਸਰਦਾਰ’ ਹੋਈ ਲੋਕ-ਅਰਪਣ
ਸੰਜੀਵਨ ਨੇ ਲੰਗੂਰਾਂ ਅਤੇ ਅੰਗੂਰਾਂ ਦੇ ਪ੍ਰਤੀਕ ਵਰਤਕੇ ਅੱਜ ਦੀ ਭਵਿੱਖਤ ਪੀੜ੍ਹੀ ਨੂੰ ਸੁਚੇਤ ਕਰਨ ਦਾ ਖੂਬਸੂਰਤ ਉਪਰਾਲਾ ਕੀਤਾ ਹੈ – ਦਵਿੰਦਰ ਦਮਨ
ਸੰਜੀਵਨ ਸਾਢੇ ਚਾਰ ਦਹਾਕਿਆਂ ਤੋਂ ਰੰਗਮੰਚ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿੱਚ ਸਰਗਰਮ ਹੈ – ਪਾਲੀ ਭੁਪਿੰਦਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਸ਼ਾਇਰ ਭੱਟੀ), 30 ਮਾਰਚ:
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜ਼ਿੰਦਗੀ ਦੇ ਅਣਛੋਹੇ ਪਲਾਂ ਤੇ ਘਟਨਾਵਾਂ ਦੀ ਗੱਲ ਕਰਦੀ ਸੰਜੀਵਨ ਸਿੰਘ ਦੀ ਛੇਵੀਂ ਨਾਟ-ਪੁਸਤਕ ਨਾਟਕ ‘ਸਰਦਾਰ’ ਨੂੰ ਲੇਖਕਾਂ, ਬੁੱਧੀਜੀਵੀਆਂ, ਰੰਗਕਰਮੀਆਂ ਦੀ ਸ਼ਮੂਲੀਅਤ ਵਿੱਚ  30 ਮਾਰਚ ਨੂੰ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਸਹਿਯੋਗ ਨਾਲ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਨਾਟਕਕਾਰ ਦਵਿੰਦਰ ਦਮਨ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ’ਤੇ ਬੇਬਾਕ ਨਾਟਕਕਾਰ ਪਾਲੀ ਭੁਪਿੰਦਰ ਸ਼ਾਮਿਲ ਸਨ। ਪਰਚਾ ਲੇਖਕ ਨਾਟਕਕਾਰ ਤੇ ਨਾਟ-ਨਿਰਦੇਸ਼ਕ ਡਾ. ਦੇਵੰਦਰ ਕੁਮਾਰ ਸਨ।
ਨਾਟ-ਪੁਸਤਕ ‘ਸਰਦਾਰ’ ਦਾ ਲੋਕ-ਅਰਪਣ ਦਵਿੰਦਰ ਦਮਨ, ਪਾਲੀ ਭੁਪਿੰਦਰ, ਡਾ. ਦੇਵੰਦਰ ਕੁਮਾਰ ਅਤੇ ਲੇਖਕ ਸੰਜੀਵਨ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਡਾ. ਦਵਿੰਦਰ ਕੁਮਾਰ ਨੇ ਨਾਟ-ਪੁਸਤਕ ‘ਸਰਦਾਰ’ ਬਾਰੇ ਪਰਚਾ ਪੜ੍ਹਦਿਆਂ ਕਿਹਾ ਕਿ ਸੰਜੀਵਨ ਸਿੰਘ ਇਕ ਨਿਸ਼ਠਾਵਾਨ ਤੇ ਸਿਰੜੀ ਨਾਟਕਕਾਰ ਹੈ। ਨਾਟਕ ਵਿੱਚਲੀਆਂ ਘਟਨਵਾਂ ਅਸਲੀਅਤ ’ਤੇ ਅਧਾਰਿਤ ਹੈ। ਉਹਨਾਂ ਨੂੰ ਬੁੱਤ ਨਾ ਬਣਾ ਕੇ, ਇਕ ਇਨਸਾਨੀ ਵੇਸ ਵਿਚ ਪੇਸ਼ ਕੀਤਾ ਹੈ।
ਪਾਲੀ ਭੁਪਿੰਦਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੰਜੀਵਨ ਨੇ ਨਾਟਕ ‘ਸਰਦਾਰ’ ਭਗਤ ਸਿੰਘ ਦੀ ਵਿਚਾਰਧਾਰਾ ਬਾਰੇ ਅੱਜ ਦੇ ਪ੍ਰਸੰਗ ਵਿਚ ਗੱਲਾਂ ਕੀਤੀਆ ਹਨ। ੳਸਨੇ ਆਪਣੇ ਦਾਦਾ ਗਿਆਨੀ ਈਸ਼ਰ ਸਿੰਘ ਦਰਦ, ਤਾਇਆ ਸ੍ਰੀ ਸੰਤੋਖ ਸਿੰਘ ਧੀਰ ਅਤੇ ਪਿਤਾ ਸ੍ਰੀ ਰਿਪੁਦਮਨ ਸਿੰਘ ਰੂਪ ਦੀ ਸਾਹਿਤਕ/ ਸਭਿਆਚਾਰਕ ਵਿਰਾਸਤ ਨੂੰ ਤੀਜੀ ਪੀੜ੍ਹੀ ਵੱਜੋਂ ਅਗਾਂਹ ਤੋਰਿਆ ਹੈ।
ਲੋਕ-ਅਰਪਣ ਦੇ ਅਯੋਜਨ ਦੌਰਾਨ ਡਾ. ਸਹਿਬ ਸਿੰਘ, ਪ੍ਰੀਤਮ ਰੁਪਾਲ, ਸੁਰਿੰਦਰ ਗਿੱਲ, ਨਰਿੰਦਰ ਨਸਰੀਨ, ਰੰਜੀਵਨ ਸਿੰਘ, ਹਰਇੰਦਰ ਹਰ, ਕਾਰਤਿਕਾ, ਰੰਜੀਵਨ ਸਿੰਘ, ਗੁਰਦਸ਼ਨ  ਸਿੰਘ ਮਾਵੀ ਨੇ ਨਾਟਕ ਬਾਰੇ ਆਪਣੀ ਗੱਲ ਕਰਦਿਆਂ ਕਿਹਾ ਕਿ ਸੰਜੀਵਨ, ਸਮਾਜਿਕ ਸਰੋਕਾਰਾਂ ਦਾ ਜ਼ਿਕਰ ਤੇ ਫ਼ਿਕਰ ਕਰਦੇ ਦੋ ਦਰਜਨ ਦੇ ਕਰੀਬ ਨਾਟਕ ਲਿਖਕੇ ਦੇਸ-ਵਿਦੇਸ਼ ਵਿੱਚ ਅਨੇਕਾਂ ਵਾਰ ਮੰਚਣ ਕਰ ਚੁੱਕਾ ਹੈ।
ਨਾਟਕ ਸਰਦਾਰ ਦੇ ਲੇਖਕ ਸੰਜੀਵਨ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੀ ਜ਼ਿੰਦਗੀ ’ਤੇ ਅਧਾਰਿਤ ਕਈ ਨਾਟਕ ਲਿਖੇ ਗਏ ਅਤੇ ਫਿਲਮਾਂ ਵੀ ਬਣੀਆਂ, ਜਿਨ੍ਹਾਂ ਵਿਚ ਭਗਤ ਸਿੰਘ ਦੀ ਇੱਕੋ ਕਿਸਮ ਦੀ ਦਿੱਖ ਮਿਲਦੀ ਹੈ। ਬਿਨਾਂ ਪਿਸਤੌਲ ਤੋਂ ਅਸੀਂ ਭਗਤ ਸਿੰਘ ਦਾ ਤਸੱਵਰ ਵੀ ਨਹੀਂ ਕਰ ਸਕਦੇ। ਪਰ ਨਾਟਕ ਵਿਚ ਨਾਟਕਕਾਰ ਨੇ ‘ਸਰਦਾਰ’ ਵਿਚ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਦੁਹਰਾਉਂਣ ਤੋਂ ਗੁਰੇਜ਼ ਕੀਤਾ ਹੈ, ਜਿਨ੍ਹਾਂ ਤੋਂ ਆਮ ਲੋਕ ਜਾਣੂੰ ਹਨ।
ਦਵਿੰਦਰ ਦਮਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਸੰਜੀਵਨ ਨਾਟਕ “ਸਰਦਾਰ” ਦੇ ਕਥਾਨਿਕ ਨੂੰ ਬੜੀ ਸਾਦਗੀ ਅਤੇ ਸੁਭਾਵਿਕ ਤੌਰ ’ਤੇ ਪਰਿਵਾਰ ਦੇ ਪੱਧਰ ’ਤੇ ਸ਼ੁਰੂ ਕਰਕੇ ਅੰਤ ਵਿਚ ਭਗਤ ਸਿੰਘ ਨੂੰ ਪਰਿਵਾਰ ਦੇ ਬੱਚਿਆਂ ਦੇ ਦਿਲੋਂ-ਦਿਮਾਗ ਵਿਚ ਉਤਾਰ ਦਿੰਦਾ ਹੈ। ਉਹਨਾਂ ਦੇ ਸੁਪਨਿਆਂ ਵਿਚ ਵੀ ਭਗਤ ਸਿੰਘ ਅਤੇ ਉਸਦੀ ਸੋਚ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਸੰਜੀਵਨ ਨੇ ਲੰਗੂਰਾਂ ਅਤੇ ਅੰਗੂਰਾਂ ਦੇ ਪ੍ਰਤੀਕ ਵਰਤ ਕੇ ਅੱਜ ਦੀ ਭਵਿੱਖਤ ਪੀੜ੍ਹੀ ਨੂੰ ਸੁਚੇਤ ਕਰਨ ਦਾ ਖੂਬਸੂਰਤ ਉਪਰਾਲਾ ਕੀਤਾ ਹੈ।
ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਮਨੀ ਸਭਰਵਾਲ, ਹਰਜਿੰਦਰ ਸਿੰਘ ਭੰਗੂ, ਕਿਰਣ ਸਭਰਵਾਲ, ਐਡਵੋਕੇਟ ਕਨਿਕਾ ਤੂਰ, ਨਿਰਮਲ ਮਾਨ, ਰੈਕਟ ਕਥੂਰੀਆ, ਚਰਨਜੀਤ ਕੌਰ, ਸ਼ਾਇਰ ਭੱਟੀ, ਰਿਸ਼ਮਰਾਗ ਸਿੰਘ ਅਤੇ ਊਦੈਰਾਗ ਸ਼ਾਮਿਲ ਹੋਏ। ਮੰਚ ਸੰਚਾਲਨ ਸ਼ਇਰਾ ਤੇ ਰੰਗਮੰਚ ਅਦਾਕਾਰਾ ਦਵਿੰਦਰ ਕੌਰ ਢਿੱਲੋਂ ਨੇ ਦਿਲਚਸਪ ਤਰੀਕੇ ਨਾਲ ਕੀਤਾ।
ਵੱਲੋਂ: ਸ਼ਾਇਰ ਭੱਟੀ (ਚੰਡੀਗੜ੍ਹ 9872989193)

Leave a Reply

Your email address will not be published. Required fields are marked *