ਸੀਨੀਅਰ ਸਹਾਇਕ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਸ੍ਰੀ ਹਰਦੀਪ ਸਿੰਘ ਸਾਬਕਾ ਫੌਜੀ ਹੋਏ ਸੇਵਾ-ਮੁਕਤ – ਪਰਮਦੀਪ ਸਿੰਘ ਭਬਾਤ
ਸੇਵਾ-ਮੁਕਤੀ ਮੌਕੇ ਸ੍ਰੀ ਹਰਦੀਪ ਸਿੰਘ ਸਾਬਕਾ ਫੌਜੀ ਨੂੰ ਜੱਗ ਜਿਊਂਦਿਆਂ ਦੇ ਮੇਲੇ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ – ਜਸਪ੍ਰੀਤ ਸਿੰਘ ਰੰਧਾਵਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਮਾਰਚ:
ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਬਤੌਰ ਸੀਨੀਅਰ ਸਹਾਇਕ ਤੈਨਾਤ ਰਹੇ ਸ਼੍ਰੀ ਹਰਦੀਪ ਸਿੰਘ ਸਾਬਕਾ ਫੋਜੀ, ਆਪਣੀ ਸਰਕਾਰੀ ਸੇਵਾ ਤੋਂ ਸੇਵਾ-ਮੁਕਤ ਹੋ ਗਏ ਹਨ। ਸਕੱਤਰੇਤ ਵਿਖੇ ਉਨ੍ਹਾਂ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ। ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ (ਜੱਗ ਜਿਉਂਦਿਆਂ ਦੇ ਮੇਲੇ) ਗਰੁੱਪ ਵੱਲੋ ਸ੍ਰੀ ਹਰਦੀਪ ਸਿੰਘ ਸਾਬਕਾ ਫੌਜੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਗਵੰਤ ਸਿੰਘ ਬੇਦੀ, ਪਰਮਦੀਪ ਸਿੰਘ ਭਬਾਤ, ਜਸਪ੍ਰੀਤ ਸਿੰਘ ਰੰਧਾਵਾ, ਕਮਲ ਸ਼ਰਮਾ, ਨਿਰਮਲ ਸਿੰਘ, ਸੋਮ ਨਾਥ, ਨਛੱਤਰ ਸਿੰਘ ਆਦਿ ਤੋਂ ਇਲਾਵਾ ਹੋਰ ਸਕੱਤਰੇਤ ਦੇ ਹੋਰ ਅਧਿਕਾਰੀ/ ਕਰਮਚਾਰੀ ਵੀ ਸ਼ਾਮਲ ਹੋਏ।