ਵੱਡੇ ਪੱਧਰ ‘ਤੇ ਮਨਾਈ ਜਾਵੇਗੀ ਬਾਬਾ ਸਾਹਿਬ ਅੰਬੇਡਕਰ ਜੀ ਦੀ ਜੈਅੰਤੀ
ਚੰਡੀਗੜ੍ਹ 31 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿੰਡ ਖਿਜ਼ਰਾਬਾਦ ਵਿਖੇ 14 ਅਪ੍ਰੈਲ ਨੂੰ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਮਨਾਉਣ ਦੇ ਸਬੰਧ ਵਿੱਚ ਨੌਜਵਾਨਾਂ ਦੀ ਭਰਵੀਂ ਮੀਟਿੰਗ ਹੋਈ। ਆਮ ਆਦਮੀ ਪਾਰਟੀ ਯੂਥ ਆਗੂ ਡਾਕਟਰ ਜਗਤਾਰ ਸਿੰਘ ਖਿਜਰਾਬਾਦ ਉਪਰਲੀ ਪੱਟੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਵਾਲਮੀਕ ਸਭਾ ਦੇ ਪ੍ਰਧਾਨ ਸੁਰਿੰਦਰ ਕੁਮਾਰ, ਉਪ ਪ੍ਰਧਾਨ ਮਨਜੀਤ ਸਿੰਘ ਵਾਲੀਆ, ਚੇਅਰਮੈਨ ਬਿਨੋਦ ਕੁਮਾਰ ਵਾਲੀਆ, ਅਜੇ ਵਾਲੀਆ, ਰਵਿਦਾਸ ਕਲੱਬ ਦੇ ਮੈਂਬਰ ਮਨਿੰਦਰ ਸਿੰਘ ਮੰਗਾ, ਚਰਨਜੀਤ ਸਿੰਘ ਚੰਨੀ, ਰਾਜਪਾਲ ਅਤੇ ਸੋਨੂ ਖਾਨ ਸਮੇਤ ਪਰਮਜੀਤ ਸਿੰਘ ਸੈਣੀ ਆਦਿ ਨੇ ਸ਼ਮੂਲੀਅਤ ਕੀਤੀ ਤੇ ਬਾਬਾ ਸਾਹਿਬ ਜੈਅੰਤੀ ਵੱਡੇ ਪੱਧਰ ‘ਤੇ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

