ਸਮਾਜ ਸੇਵਕ ਗੁਰਮੇਲ ਸਿੰਘ ਮੋਜੋਵਾਲ ਦਾ ਕਰਵਾਇਆ ਗਿਆ ਰੂਬਰੂ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਾਰਚ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਪ੍ਰਸਿੱਧ ਗਜ਼ਲ ਉਸਤਾਦ ਸ੍ਰੀ ਸਿਰੀ ਰਾਮ ਅਰਸ਼ ਦੀ ਪ੍ਰਧਾਨਗੀ ਹੇਠ ਹੋਈ। ਸ਼ੁਰੂ ਵਿਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆ ਆਖਿਆ ਅਤੇ ਇਸ ਪ੍ਰੋਗਰਾਮ ਦੇ ਮੰਤਵ ਬਾਰੇ ਦੱਸਿਆ। ਉੱਘੇ ਸਮਾਜ ਸੇਵੀ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਵਿਚ ਨੌਕਰੀ ਦੌਰਾਨ ਲੰਬਾ ਸਮਾਂ ਸੰਘਰਸ਼ਸ਼ੀਲ ਰਹੇ ਸ: ਗੁਰਮੇਲ ਸਿੰਘ ਮੋਜੋਵਾਲ ਦਾ ਰੂ-ਬ-ਰੂ ਕਰਵਾਇਆ ਗਿਆ।
ਸ੍ਰੀਮਤੀ ਅਮਰਜੀਤ ਕੌਰ ਨੇ ਮੋਜੋਵਾਲ ਜੀ ਬਾਰੇ ਸੰਖੇਪ ਜਾਣ-ਪਛਾਣ ਕਰਵਾਈ। ਸ੍ਰੀ ਮੋਜੋਵਾਲ ਜੀ ਨੇ ਆਪਣੀ ਜ਼ਿੰਦਗੀ ਦੀਆਂ ਅਜਿਹੀਆਂ ਘਟਨਾਵਾਂ ਸੁਣਾਈਆਂ ਜਿਨ੍ਹਾਂ ਨੇ ਅਨਿਆਂ ਵਿਰੁੱਧ ਖੜ੍ਹਨ ਲਈ ਪ੍ਰੇਰਿਆ। ਉਨ੍ਹਾਂ ਨੇ ਅਨੇਕਾਂ ਲੋਕ ਭਲਾਈ ਦੇ ਕੰਮ ਕੀਤੇ ਜੋ ਅਜੇ ਵੀ ਜਾਰੀ ਹਨ। ਸੇਵਾ ਮੁਕਤੀ ਤੋਂ ਬਾਅਦ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੋਸਾਇਟੀ (ਰਜਿ:) ਮੋਹਾਲੀ ਬਣਾਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀ ਆਫੀਸਰਜ਼ ਐਸੋਸੀਏਸ਼ਨ ਵਿਚ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਹਨ।
ਇਹਨਾਂ ਦੀ ਟੀਮ ਦੇ ਯਤਨਾਂ ਸਦਕਾ ਕਈ ਕੀਮਤੀ ਮਨੁੱਖੀ ਜਾਨਾਂ ਬਚੀਆਂ ਹਨ ਅਤੇ ਬਹੁਤ ਸਾਰੇ ਸਕੂਲਾਂ, ਪਾਰਕਾਂ ਨੂੰ ਰੁੱਖ ਲਾ ਕੇ ਹਰਿਆ-ਭਰਿਆ ਕੀਤਾ ਗਿਆ ਹੈ। ਦੇਸ ਰਾਜ ਛਾਜਲੀ ਅਤੇ ਬਲਵੀਰ ਸਿੰਘ ਨੇ ਵੀ ਮੋਜੋਵਾਲ ਜੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕੇਂਦਰ ਵਲੋਂ ਮੋਜੋਵਾਲ ਜੀ ਦਾ ਫੁੱਲਾਂ ਅਤੇ ਸ਼ਾਲ ਨਾਲ ਸਨਮਾਨ ਕੀਤਾ ਗਿਆ।
ਚੰਡੀਗੜ੍ਹ ਸਾਹਿਤ ਅਕਾਦਮੀ ਦੇ ਜਨਰਲ ਸਕਤੱਰ ਸ੍ਰੀ ਸੁਭਾਸ਼ ਭਾਸਕਰ ਜੀ ਨੇ ਵਾਤਾਵਰਣ ਦੀ ਸੰਭਾਲ ਸੰਬੰਧੀ ਕਹਾਣੀ ਸੁਣਾਈ ਜੋ ਦਰਸ਼ਕਾਂ ਵਲੋਂ ਬਹੁਤ ਸਲਾਹੀ ਗਈ। ਕਵੀ-ਦਰਬਾਰ ਵਿਚ ਦਰਸ਼ਨ ਤਿਊਣਾ, ਬਲਵਿੰਦਰ ਢਿੱਲੋਂ, ਰੇਖਾ ਮਿੱਤਲ, ਨੀਲਮ ਨਾਰੰਗ, ਪਰਮਜੀਤ ਪਰਮ, ਮਲਕੀਤ ਬਸਰਾ, ਭਰਪੂਰ ਸਿੰਘ ਲਹਿਲੀ, ਭਰਪੂਰ ਸਿੰਘ, ਮਲਕੀਤ ਨਾਗਰਾ, ਸਿਮਰਜੀਤ ਗਰੇਵਾਲ, ਤੇਜਾ ਸਿੰਘ ਥੂਹਾ, ਹਰਜੀਤ ਸਿੰਘ ਨੇ ਕਵਿਤਾਵਾਂ, ਗੀਤ ਸੁਣਾਏ।
ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਅਦਾਕਾਰ ਤੇ ਲੇਖਿਕਾ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਕੀਤਾ।ਇਸ ਮੌਕੇ ਵਰਿੰਦਰ ਚੱਠਾ, ਸੁਰਿੰਦਰ ਕੁਮਾਰ, ਸੋਹਣ ਸਿੰਘ ਬੈਨੀਪਾਲ, ਪਾਲ ਅਜਨਬੀ, ਚਰਨਜੀਤ ਸਿੰਘ ਕਲੇਰ, ਹਰਬੰਸ ਸਿੰਘ, ਹਰਦੇਵ ਸਿੰਘ ਕਲੇਰ, ਸਵਰਨ ਰਾਮ, ਫਕੀਰ ਚੰਦ, ਸੁਖਮਿੰਦਰ ਕੌਰ, ਬਲਕਾਰ ਸਿੰਘ, ਤਿਲਕ ਸੇਠ, ਪ੍ਰਲਾਦ ਸਿੰਘ, ਰਤਨ ਬਾਬਕਵਾਲਾ, ਦਵਿੰਦਰ ਬਾਠ, ਕਿਰਨ ਬੇਦੀ, ਚਰਨ ਸਿੰਘ, ਜਸਪਾਲ ਕੰਵਲ, ਸਾਗਰ ਸਿੰਘ ਭੂਰੀਆ, ਜਗਤਾਰ ਸਿੰਘ ਜੋਗ, ਹਰਬੰਸ ਸਿੰਘ, ਮਲਾਰਾ ਸਿੰਘ ਖਮਾਣੋਂ, ਚਰਨਜੀਤ ਕੌਰ ਬਾਠ, ਹਰਭਜਨ ਕੌਰ ਢਿੱਲੋਂ, ਸੀਮਾ ਰਾਣੀ ਵੀ ਹਾਜ਼ਰ ਸਨ।