www.sursaanjh.com > Uncategorized > ਚੀਫ਼ ਫਾਰਮਾਸਿਸਟ ਕੁਲਦੀਪ ਕੌਰ ਦਾ ਦੇਹਾਂਤ

ਚੀਫ਼ ਫਾਰਮਾਸਿਸਟ ਕੁਲਦੀਪ ਕੌਰ ਦਾ ਦੇਹਾਂਤ

ਚੀਫ਼ ਫਾਰਮਾਸਿਸਟ ਕੁਲਦੀਪ ਕੌਰ ਦਾ ਦੇਹਾਂਤ
ਚੰਡੀਗੜ੍ਹ 25 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਰਿਟਾਇਰਡ ਐਸਡੀਓ ਤੇ ਸਮਾਜ ਸੇਵੀ ਹਰਜੀਤ ਸਿੰਘ ਦੇ ਪਰਿਵਾਰ ਨੂੰ ਉਦੋਂ ਵੱਡਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਧਰਮ ਪਤਨੀ ਚੀਫ਼ ਫਾਰਮਾਸਿਸਟ ਕੁਲਦੀਪ ਕੌਰ (57) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਚੀਫ਼ ਫਾਰਮਾਸਿਸਟ ਕੁਲਦੀਪ ਕੌਰ ਇਕ ਬਿਮਾਰੀ ਤੋਂ ਪੀੜਤ ਸਨ। ਕੁਲਦੀਪ ਕੌਰ ਦਾ ਇਲਾਜ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਤੋਂ  ਚਲਦਾ ਸੀ। ਇਲਾਜ ਦੌਰਾਨ ਅੱਜ ਸਵੇਰੇ ਹੀ ਉਹਨਾਂ ਆਖਰੀ ਸਾਹ ਲਏ।
ਬੀਬੀ ਕੁਲਦੀਪ ਕੌਰ ਨੇ ਲੰਮਾ ਸਮਾਂ ਬੂਥਗੜ  ਦੇ ਸਰਕਾਰੀ ਹਸਪਤਾਲ ਅਧੀਨ ਨੌਕਰੀ ਕੀਤੀ ਹੈ ਅਤੇ ਕੁਝ ਦੇਰ ਪਹਿਲਾਂ ਹੀ ਉਹਨਾਂ ਦੀ ਪ੍ਰਮੋਸ਼ਨ ਚੀਫ ਫਾਰਮਾਸਿਸਟ ਦੇ ਤੌਰ ਤੇ ਰੋਪੜ ਵਿਖੇ ਹੋਈ ਸੀ। ਬੇਹੱਦ ਮਿਹਨਤੀ ਤੇ ਆਪਣੇ ਕੰਮ ਪ੍ਰਤੀ ਵਫਾਦਾਰ ਬੀਬੀ ਕੁਲਦੀਪ ਕੌਰ ਆਪਣੇ ਪਿੱਛੇ ਪਤੀ ਸਮੇਤ ਦੋ ਬੇਟੇ ਅਤੇ ਇੱਕ ਨੂੰਹ ਛੱਡ ਗਏ ਹਨ। ਅੱਜ ਬਾਅਦ ਦੁਪਹਿਰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਨੂੰ ਅਗਨੀ  ਉਹਨਾਂ ਦੇ ਦੋਵਾਂ ਬੇਟਿਆਂ ਨੇ ਦਿਖਾਈ। ਇਸ ਮੌਕੇ ਵੱਡੀ ਗਿਣਤੀ ਵਿੱਚ  ਸਿਹਤ ਵਿਭਾਗ ਅਤੇ ਬਿਜਲੀ ਵਿਭਾਗ ਸਮੇਤ ਅਲੱਗ ਅਲੱਗ ਸਿਆਸੀ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਰਿਸ਼ਤੇਦਾਰ ਹਾਜਰ ਸਨ। ਬੀਬੀ ਕੁਲਦੀਪ ਕੌਰ ਦੀ ਅੰਤਿਮ ਅਰਦਾਸ ਅਤੇ ਭੋਗ 5 ਮਈ ਨੂੰ ਕੁਰਾਲੀ ਵਿਖੇ ਪਾਏ ਜਾਣਗੇ।

Leave a Reply

Your email address will not be published. Required fields are marked *