www.sursaanjh.com > ਸਿੱਖਿਆ > ਸਰਕਾਰੀ ਹਾਈ ਸਕੂਲ ਕੁੱਬਾਹੇੜੀ ਦਾ ਨਤੀਜਾ ਰਿਹਾ ਸ਼ਾਨਦਾਰ

ਸਰਕਾਰੀ ਹਾਈ ਸਕੂਲ ਕੁੱਬਾਹੇੜੀ ਦਾ ਨਤੀਜਾ ਰਿਹਾ ਸ਼ਾਨਦਾਰ

ਸਰਕਾਰੀ ਹਾਈ ਸਕੂਲ ਕੁੱਬਾਹੇੜੀ ਦਾ ਨਤੀਜਾ ਰਿਹਾ ਸ਼ਾਨਦਾਰ
ਚੰਡੀਗੜ੍ਹ  29 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਦਸਵੀਂ ਦੇ ਨਤੀਜੇ ਵਿੱਚ ਬਲਾਕ ਮਾਜਰੀ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਕੁੱਬਾਹੇੜੀ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਹੈ। ਸਕੂਲ ਦੇ ਮੁੱਖ ਅਧਿਆਪਕ ਸ. ਸਿਮਰਜੋਤ ਸਿੰਘ ਨੇ ਖੁਸ਼ੀ ਜ਼ਾਹਿਰ ਕਰਦਿਆ ਦੱਸਿਆ ਕਿ ਜਿਥੇ ਸਾਰੇ ਸਕੂਲ ਦੇ ਨਤੀਜੇ ਬਹੁਤ ਚੰਗੇ ਰਹੇ, ਉਥੇ ਹੀ  ਜ਼ਿਲਾ ਸਿੱਖਿਆ ਅਫਸਰ ਮੋਹਾਲੀ ਸਤਨਾਮ ਸਿੰਘ ਅਤੇ ਉਪ ਜਿਲਾ ਸਿੱਖਿਆ ਅਫਸਰ ਅੰਗਰੇਜ਼ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ ਹੈ।
ਸਕੂਲ ਵੱਲੋਂ ਪਹਿਲੇ ਸਥਾਨ ਤੇ ਰਹਿਣ ਵਾਲੀ ਵਿਦਿਆਰਥਣ ਮਨੀਸ਼ਾ (93% ਅੰਕ), ਦੂਸਰੇ ਸਥਾਨ ਤੇ ਰਹਿਣ ਵਾਲੀ ਵਿਦਿਆਰਥਣ ਸਿਮਰਨਜੀਤ (85% ਅੰਕ) ਅਤੇ ਤੀਜੇ ਸਥਾਨ ਤੇ ਰਹਿਣ ਵਾਲੀ ਵਿਦਿਆਰਥਣ ਕੋਮਲਪ੍ਰੀਤ (83% ਅੰਕ) ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਿੰਡ ਕੁੱਬਾਹੜੀ ਦੇ ਸਰਪੰਚ ਸਰਦਾਰ ਗੁਰਦੇਵ ਸਿੰਘ ਵੱਲੋਂ ਤਿੰਨੇ ਵਿਦਿਆਰਥੀਆਂ ਨੂੰ 1100-1100 ਰੁਪਏ ਇਨਾਮ ਵਜੋਂ ਦਿੱਤੇ ਗਏ। ਮੁੱਖ ਅਧਿਆਪਕ  ਨੇ ਉਹਨਾਂ ਦੇ ਸਟਾਫ ਦੀ ਮਿਹਨਤ ਤੇ ਖੁਸ਼ੀ ਜਾਹਿਰ ਕਰਦੇ ਹੋਏ ਪੂਰੇ ਸਟਾਫ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਚੰਗੇ ਨਤੀਜਿਆਂ ਦੀ ਆਸ ਪ੍ਰਗਟਾਈ ਹੈ।

Leave a Reply

Your email address will not be published. Required fields are marked *