ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਨੇ ਮਨਾਇਆ ਆਪਣੇ ਵਰਕਰਾਂ ਨਾਲ ਮਜ਼ਦੂਰ ਦਿਵਸ
ਚੰਡੀਗੜ੍ਹ 2 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਦਾਸ ਐਸੋਸੀਏਟ ਦੇ ਸੰਚਾਲਕ ਰਵੀ ਸ਼ਰਮਾ ਵੱਲੋਂ ਆਪਣੇ ਵਰਕਰਾਂ ਨਾਲ ਰਲਕੇ ਮਜ਼ਦੂਰ ਦਿਵਸ, ਦਫਤਰ ਵਿਖੇ ਕੇਕ ਕੱਟ ਕੇ ਮਨਾਇਆ ਗਿਆ। ਸਾਰਿਆਂ ਵੱਲੋਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਉਪਰੰਤ ਸਾਰਿਆਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਪੈਟੀਜ, ਪੇਸਟੀਜ਼, ਕੋਲਡ ਡਰਿੰਕ ਵਗੈਰਾ ਵੀ ਵੰਡੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ‘ਤੇ ਜਿੰਨੇ ਵੀ ਵੱਡੇ ਵੱਡੇ ਕੰਮ ਹਨ, ਮਜ਼ਦੂਰਾਂ ਤੋਂ ਬਿਨਾਂ ਅਸੰਭਵ ਹਨ। ਦੇਸ ਦੀ ਤਰੱਕੀ ਵਿੱਚ ਵੀ ਇਨ੍ਹਾਂ ਮਜ਼ਦੂਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਮਾਲਕ ਅਤੇ ਵਰਕਰ ਦਾ ਰਿਸ਼ਤਾ ਇਕ ਪਿਓ ਪੁੱਤ ਦੀ ਤਰ੍ਹਾਂ ਹੁੰਦਾ ਹੈ। ਮਾਲਕ ਨੂੰ ਆਪਣੇ ਵਰਕਰਾਂ ਅਤੇ ਵਰਕਰਾਂ ਨੂੰ ਆਪਣੇ ਮਾਲਕ ‘ਤੇ ਰੱਬ ਜਿੰਨਾ ਵਿਸ਼ਵਾਸ ਹੁੰਦਾ ਹੈ, ਜੋ ਹਮੇਸ਼ਾ ਇਮਾਨਦਾਰੀ ਦੀ ਦੀਵਾਰ ‘ਤੇ ਟਿਕਿਆ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਵੀ ਕਾਫੀ ਵਰਕਰ ਕੰਮ ਕਰਦੇ ਹਨ। ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਸਭ ਤੋਂ ਜ਼ਰੂਰੀ ਕਹਾਵਤ ਹੈ ਕਿ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰ ਦੀ ਮਿਹਨਤ ਮਿਲ ਜਾਵੇ, ਉਸ ਤੋਂ ਵੱਡਾ ਕੁਝ ਵੀ ਨਹੀਂ। ਦਾਸ ਐਸੋਸੀਏਟ ਦੇ ਸਾਰੇ ਵਰਕਰਾਂ ਦੀਆਂ ਸਭ ਸੁੱਖ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਸਾਡੀ ਟੀਮ ਵਿੱਚ ਕੰਮ ਕਰਨ ਵਾਲਾ ਹਰੇਕ ਵਿਅਕਤੀ ਭਾਵੇਂ ਉਹ ਔਰਤ ਹੈ, ਸਾਰਿਆਂ ਨੂੰ ਸਮੇਂ ਸਿਰ ਸਭ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਮੌਕੇ ਉਨ੍ਹਾਂ ਦੇ ਦਫਤਰ ਵਿਚ ਕੰਮ ਕਰਨ ਵਾਲੇ ਗੁਰਭੇਜ ਅਤੇ ਰਾਜੂ ਵੱਲੋਂ ਵੀ ਰਵੀ ਸ਼ਰਮਾ ਜੀ ਦੀ ਸਿਫ਼ਤ ਕਰਦਿਆਂ ਦੱਸਿਆ ਕਿ ਦਾਸ ਐਸੋਸੀਏਟ ਦੀ ਪੂਰੀ ਟੀਮ ਇੱਕ ਪਰਿਵਾਰ ਵਾਂਗ ਕੰਮ ਕਰਦੀ ਹੈ। ਉਨ੍ਹਾਂ ਕਦੇ ਆਪਣੀ ਕਾਮਯਾਬੀ ਨੂੰ ਇਕੱਲੀ ਆਪਣੀ ਨਹੀਂ, ਸਗੋਂ ਪੂਰੀ ਟੀਮ ਦੀ ਕਾਮਯਾਬੀ ਮੰਨਿਆ ਹੈ। ਉਨ੍ਹਾਂ ਕਦੇ ਵੀ ਕਿਸੇ ਤਰ੍ਹਾਂ ਦਾ ਭੇਦ-ਭਾਵ ਵਰਕਰਾਂ ਵਿੱਚ ਨਹੀਂ ਕੀਤਾ।
ਰਵੀ ਸ਼ਰਮਾ ਨੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਵਰਕਰਾਂ ਦੇ ਹਮੇਸ਼ਾ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਸ਼ੰਭੂ, ਪ੍ਰਭੂ ਬਰਿੰਦਰ, ਅਸਲਮ, ਜੋਖੂ, ਬੇਖੂ, ਮੁਹੰਮਦ, ਮਮਜਾਨ, ਅਕਬਰ, ਅਕਲੇਸ, ਮੁਕੇਸ਼, ਅਲਾਉਦੀਨ, ਨੀਰਜ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਮਜ਼ਦੂਰਾਂ ਦਾ ਕੰਮ ਕਰਦੇ ਹਨ ਤੇ ਇਨ੍ਹਾਂ ਵੱਲੋਂ ਨਿਊ ਚੰਡੀਗੜ੍ਹ ਵਿਖੇ ਲੇਬਰ ਕਮੇਟੀ ਬਣਾਈ ਗਈ ਹੈ, ਦੇ ਮੈਂਬਰ ਵੀ ਹਾਜ਼ਰ ਸਨ।