ਹਲਕਾ ਅਮਲੋਹ ਦੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਡੱਟਣਾ ਸ਼ੁਭ ਸੰਕੇਤ – ਬਿਕਰਮਜੀਤ ਸਿੰਘ ਖਾਲਸਾ, ਰਾਜੂ ਖੰਨਾ
ਹਲਕਾ ਅਮਲੋਹ ਦੇ ਵੱਖ ਵੱਖ ਬੂਥਾਂ ਤੇ ਜਾ ਕੇ ਵਰਕਰਾਂ ਤੇ ਆਗੂਆਂ ਦੀ ਕੀਤੀ ਹੌਂਸਲਾ ਅਫਜ਼ਾਈ
ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਜੂਨ:


ਲੋਕ ਸਭਾ ਲਈ ਅੱਜ ਸੂਬੇ ਅੰਦਰ ਹੋਇਆ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਦਾ ਪੰਜਾਬੀਆਂ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਵੱਡੇ ਪੱਧਰ ਤੇ ਡੱਟ ਕੇ ਖੜਨਾ, ਆਉਣ ਵਾਲੇ ਸਮੇਂ ਲਈ ਸੁਭ ਸੰਕੇਤ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇੱਕੋਂ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਵਧੇਰੇ ਆਸਾਂ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਾਰਡਾਂ ਦੇ ਬੂਥਾਂ ਤੇ ਜਾ ਕਿ ਵਰਕਰਾਂ ਤੇ ਆਗੂਆਂ ਦੀ ਹੌਂਸਲਾ ਅਫਜ਼ਾਈ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਰਾਜੂ ਖੰਨਾ ਨੇ ਕਿਹਾ ਕਿ ਅੱਜ ਅੱਜ ਹਲਕੇ ਦੇ ਲੋਕਾਂ ਵੱਲੋਂ ਅਪਣੀ ਇੱਕ ਇੱਕ ਕੀਮਤੀ ਵੋਟ ਦੇ ਕਿ ਅਪਣੇ ਉੱਜਵਲ ਭਵਿੱਖ ਦੀ ਕਾਮਨਾ ਹੀ ਨਹੀਂ ਕੀਤੀ ਗਈ, ਸਗੋਂ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਕੇ ਪਾਰਟੀ ਦੀ ਮਜ਼ਬੂਤੀ ਲਈ ਵੀ ਕਾਰਗਰ ਕਦਮ ਪੁੱਟੇ ਹਨ, ਜਿਹਨਾਂ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਸਾਹਮਣੇ ਨਜ਼ਰ ਆਉਣਗੇ। ਰਾਜੂ ਖੰਨਾ ਨੇ ਕਿਹਾ ਕਿ ਜੋ ਕੰਮ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਕਰ ਦਿਖਾਏ ਹਨ, ਉਹਨਾਂ ਦੀ ਮਿਸਾਲ ਦੁਨੀਆਂ ਅੰਦਰ ਕਿਤੇ ਵੀ ਨਹੀਂ ਮਿਲਦੀ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ, ਆਗੂਆਂ ਤੇ ਆਮ ਵਰਗ ਦੇ ਲੋਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਹਨਾਂ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਅੱਤ ਦੀ ਗਰਮੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਪ੍ਰਚਾਰ ਨੂੰ ਸਿਖਰਾਂ ਤੇ ਪਹੁੰਚਾਣ ਲਈ ਵੱਡਮੁਲਾ ਯੋਗਦਾਨ ਪਾਇਆ। ਉਹਨਾਂ ਕਿਹਾ ਕਿ 4 ਜੂਨ ਨੂੰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਵੱਡੀ ਜਿੱਤ ਦਰਜ਼ ਕਰਦੇ ਹੋਏ ਹਲਕੇ ਅਮਲੋਹ ਦੀ ਅਵਾਜ਼ ਲੋਕ ਸਭਾ ਵਿੱਚ ਬੁਲੰਦ ਕਰਨਗੇ। ਅੱਜ ਦੇ ਇਸ ਦੌਰੇ ਸਮੇਂ ਹਲਕਾ ਅਮਲੋਹ ਦੇ ਵੱਡੀ ਗਿਣਤੀ ਵਰਕਰ ਤੇ ਆਗੂ ਵੀ ਮੌਜੂਦ ਰਹੇ।

